ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਪਟਿਆਲਾ ਦੇ ਪੁਲਿਸ ਸਟੇਸ਼ਨ ਦੇ ਬਾਹਰ ਹੰਗਾਮਾ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਦੇ ਅਨੁਸਾਰ ਦੋ ਪੁਲਿਸ ਸਟੇਸ਼ਨ ਦੇ ਬਾਹਰ ਦੋ ਨੌਜਵਾਨਾਂ ਵਿਚਾਲੇ ਝੜਪ ਹੋਈ ਪਰ ਪੁਲਿਸ ਨੇ ਇਸ ਮਾਮਲੇ ਤੇ ਕੋਈ ਕਾਰਵਾਈ ਨਹੀਂ ਕੀਤੀ। 
ਦੱਸਿਆ ਜਾ ਰਿਹਾ ਹੈ ਕਿ ਪੁਲਿਸ ਸਟੇਸ਼ਨ ਚ ਪੁਲਿਸ ਮੌਜੂਦ ਸੀ ਪਰ ਉਹਨਾਂ ਨੇ ਇਸ ਹੰਗਾਮੇ ਨੂੰ ਰੋਕਣ ਦੀ ਬਿਲੱਕੁਲ ਵੀ ਕੋਸ਼ਿਸ਼ ਨਹੀਂ ਕੀਤੀ। ਕਿਹਾ ਜਾ ਰਿਹਾ ਹੈ ਕਿ ਇਕ ਨੌਜਵਾਨ ਨੂੰ ਕੁਝ ਲੋਕ ਬੂਰੀ ਤਰ੍ਹਾਂ ਮਾਰ ਰਹੇ ਸੀ ਪਰ ਉਸ ਵੇਲੇ ਪੁਲਿਸ ਅਧਿਕਾਰੀ ਚੈਨ ਨਾਲ ਸੁੱਤੇ ਪਏ ਸੀ।
ਲੋਕਾਂ ਨੇ ਪੁਲਿਸ ਅਧਿਕਾਰੀਆਂ ਨੂੰ ਬੁਲਾਉਣ ਦੀ ਵੀ ਕੋਸ਼ਿਸ਼ ਕੀਤੀ ਪਰ ਪੁਲਿਸ ਅਧਿਕਾਰੀ ਤਾਂ ਵੀ ਨਹੀਂ ਆਏ। ਦੱਸ ਦਈਏ ਕਿ ਇਹ ਘਟਨਾ ਪਟਿਆਲਾ ਦੇ 2 ਨੰਬਰ ਡਿਵੀਜਨ ਸਬਜ਼ੀਮੰਡੀ ਦੀ ਘਟਨਾ ਦੱਸੀ ਜਾ ਰਹੀ ਹੈ। ਇਸ ਘਟਨਾ ਤੋਂ ਬਾਅਦ ਪੁਲਿਸ ਅਧਿਕਾਰੀਆਂ ਦੀ ਅਨਦੇਖੀ ਸਾਹਮਣੇ ਆਈ ਹੈ।

