ਪਤਨੀ ਦੇ ਕੈਨੇਡਾ ਜਾਣ ਤੋਂ ਦੁਖੀ ਪਤੀ ਨੇ ਉਠਾਇਆ ਇਹ ਹੈਰਾਨੀਜਨਕ ਕਦਮ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਲੁਧਿਆਣਾ ਚ ਇਕ ਪਤਨੀ ਨੂੰ ਕੈਨੇਡਾ ਜਾਣ ਦਾ ਸੁਪਨਾ ਉਸ ਵੇਲੇ ਭਾਰੀ ਪੈ ਗਿਆ ਜਦੋ ਪਰੇਸ਼ਾਨ ਹੋਕੇ ਮਹਿਲਾ ਦੇ ਪਤੀ ਨੇ ਆਤਮਘਾਤ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਲੁਧਿਆਣਾ ਚ ਇਕ ਪਤਨੀ ਨੂੰ ਕੈਨੇਡਾ ਜਾਣ ਦਾ ਸੁਪਨਾ ਉਸ ਵੇਲੇ ਭਾਰੀ ਪੈ ਗਿਆ ਜਦੋ ਪਰੇਸ਼ਾਨ ਹੋਕੇ ਮਹਿਲਾ ਦੇ ਪਤੀ ਨੇ ਆਤਮਘਾਤ ਕਰ ਲਿਆ। ਦਸ ਦਈਏ ਕਿ ਨੌਜਵਾਨ ਦਾ ਤਿੰਨ ਪਹਿਲੇ ਹੀ ਵਿਆਹ ਹੋਇਆ ਸੀ ਤੇ ਉਸਦੀ ਪਤਨੀ ਸਟਡੀ ਵੀਜਾ ਤੇ ਕੈਨੇਡਾ ਜਾ ਰਹੀ ਸੀ ਪਰ ਇਸ ਤੋਂ ਪਹਿਲਾ ਹੀ ਨੌਜਵਾਨਾਂ ਨੇ ਫਾਹਾ ਲਾ ਕੇ ਖੁਦਕੁਸ਼ੀ ਕਰ ਲਈ।

visa

ਉੱਥੇ ਹੀ ਇਸ ਮਾਮਲੇ ਤੇ ਪਰਿਵਾਰਿਕ ਮੈਂਬਰਾਂ ਦਾ ਕਹਿਣਾ ਹੈ ਕਿ ਤਿੰਨ ਮਹਿਨੇ ਪਹਿਲਾ ਹੀ ਉਹਨਾਂ ਦੇ ਬੇਟੇ ਦਾ ਵਿਆਹ ਮੋਗਾ ਦੀ ਰਹਿਣਾ ਵਾਲੀ ਕੁੜੀ ਦੇ ਨਾਲ ਹੋਇਆ ਸੀ ਤੇ ਉਹਨਾਂ ਦੀ ਨੂੰਹ ਸਟੱਡੀ ਵੀਜ਼ਾ ਤੇ ਕੈਨੇਡਾ ਜਾ ਰਹੀ ਸੀ। ਜਿਸ ਕਾਰਨ ਘਰ ਚ ਤਿਆਰੀਆਂ ਹੋ ਰਹੀਆਂ ਸੀ।

suicide

ਪਰ ਉਹਨਾਂ ਦੇ ਬੇਟੇ ਨੇ ਨੂੰਹ ਦੇ ਜਾਣ ਤੋਂ ਪਹਿਲਾ ਹੀ ਖੁਦ ਨੂੰ ਫਾਹਾ ਲਾ ਕੇ ਖੁਦਕੁਸ਼ੀ ਕਰ ਲਈ। ਫਿਲਹਾਲ ਇਸ ਮਾਮਲੇ ਤੋਂ ਬਾਅਦ ਪਰਿਵਾਰ ਸਦਮੇ ਵਿੱਚ ਹੈ। ਉੱਥੇ ਹੀ ਇਸ ਮਾਮਲੇ ਤੇ ਪੁਲਿਸ ਦਾ ਕਹਿਣਾ ਹੈ ਕਿ ਨੌਜਵਾਨ ਆਪਣੀ ਪਤਨੀ ਦੇ ਨਾਲ ਜਾਣਾ ਚਾਹੁੰਦਾ ਸੀ ਪਰ ਉਸਦੀ ਫਾਇਲ ਤਿੰਨ ਮਹਿਨੇ ਬਾਅਦ ਲੱਗਣੀ ਸੀ। ਫਿਲਹਾਲ ਉਹਨਾਂ ਨੇ ਲਾਸ਼ ਦਾ ਪੋਸਟਮਾਰਟਮ ਕਰ ਵਾਰਸਾਂ ਦੇ ਹਵਾਲੇ ਕਰ ਦਿੱਤਾ ਹੈ।

Leave a Reply

Your email address will not be published. Required fields are marked *