ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਸੂਬੇ ਭਰ ‘ਚ ਨੌਜਵਾਨ ਲਗਾਤਾਰ ਨਸ਼ੇ ਦੀ ਲਪੇਟ ਚ ਆ ਰਹੇ ਹਨ। ਇਹ ਸਿਲਸਿਲਾ ਲਗਾਤਾਰ ਜਾ ਰਹੀ ਹੈ। ਉਥੇ ਹੀ ਇਸ ਨਸ਼ੇ ਦੀ ਲੱਤ ਲੱਗਣ ਤੋਂ ਬਾਅਦ ਨੌਜਵਾਨ ਕਿਸੇ ਵੀ ਤਰ੍ਹਾਂ ਦਾ ਕੰਮ ਕਰ ਬੈਠਦੇ ਹਨ ਜਿਸ ਕਾਰਨ ਉਹ ਬਰਬਾਦ ਹੋਣ ਦੀ ਕਗਾਰ ਤੇ ਪਹੁੰਚ ਜਾਂਦੇ ਹਨ। ਉੱਥੇ ਹੀ ਅਜਿਹਾ ਹੀ ਮਾਮਲਾ ਬਠਿੰਡਾ ਤੋਂ ਸਾਹਮਣੇ ਆਇਆ ਹੈ ਜਿੱਥੇ ਇਕ ਸ਼ਾਦੀਸ਼ੁਦਾ ਨੌਜਵਾਨ ਨੇ ਚਿੱਟੇ ਦੇ ਨਸ਼ੇ ਚ ਇਕ ਲੜਕੀ ਦੇ ਨਾਲ ਨਾਜਾਇੰਜ਼ ਸੰਬੰਧ ਬਣਾ ਲਏ ਜਿਸ ਤੋਂ ਬਾਅਦ ਸਥਿਤੀ ਅਜਿਹੀ ਬਣ ਗਈ ਕਿ ਨੌਜਵਾਨ ਖੁਦਕੁਸ਼ੀ ਕਰਨ ਚ ਮਜਬੂਰ ਹੋ ਗਿਆ।
ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਤੇ ਉਕਤ ਲੜਕੀ ਕਾਫੀ ਲੰਬੇ ਸਮੇਂ ਤੋਂ ਨਾਲ ਰਹਿ ਰਹੇ ਸੀ ਜਿਸ ਕਾਰਨ ਨਸ਼ੇ ਦੇ ਚੱਲਦੇ ਦੋਹਾਂ ਵਿਚਾਲੇ ਨਾਜਾਇਜ਼ ਸੰਬੰਧ ਵੀ ਬਣ ਗਏ ਸੀ। ਉੱਥੇ ਹੀ ਇਸ ਮਾਮਲੇ ਤੇ ਨੌਜਵਾਨ ਦੇ ਭਰਾ ਦਾ ਕਹਿਣਾ ਹੈ ਕਿ ਲੜਕੀ ਉਸਦੇ ਭਰਾ ਦੇ ਨਾਲ ਵਿਆਹ ਕਰਨਾ ਚਾਹੁੰਦੀ ਸੀ ਤਾਂ ਜੋ ਚਿੱਟੇ ਦਾ ਸੇਵਨ ਹਮੇਸ਼ਾ ਕਰਦੇ ਰਹਿਣ ਇਸ ਲਈ ਉਕਤ ਲੜਕੀ ਨੇ ਉਸਦੇ ਖਿਲਾਫ ਪੁਲਿਸ ਚ ਮਾਮਲਾ ਵੀ ਦਰਜ ਕਰਵਾਇਆ
ਜਿਸ ਤੋਂ ਬਾਅਦ ਪੁਲਿਸ ਵੱਲੋਂ ਵੀ ਨੌਜਵਾਨ ਤੇ ਵਿਆਹ ਕਰਨ ਤੇ ਜੋਰ ਦਿੱਤਾ ਜਾਣ ਲੱਗ ਪਿਆ ਪਰ ਇਹ ਮਾਮਲਾ ਇੱਥੇ ਹੀ ਨਾ ਰੁਕਿਆ ਪੁਲਿਸ ਵੱਲੋਂ ਦਬਾਅ ਪਾਉਣ ਤੇ ਨੌਜਵਾਨ ਨੇ ਜਹਿਰਲੀ ਸਪ੍ਰੇ ਪੀ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ। ਜਿਸ ਤੋਂ ਬਾਅਦ ਪੁਲਿਸ ਵੀ ਘਬਰਾ ਗਈ।
ਕਿਉਂਕਿ ਇਸ ਮਾਮਲੇ ਤੇ ਨੌਜਵਾਨ ਦੇ ਪਰਿਵਾਰ ਵਾਲਿਆਂ ਨੇ ਵੀ ਪੁਲਿਸ ਅਧਿਕਾਰਿਆਂ ਤੇ ਗੰਭੀਰ ਇਲਜ਼ਾਮ ਲਾਏ ਸਨ। ਫਿਲਹਾਲ ਪੁਲਿਸ ਵੱਲੋਂ ਮਾਮਲਾ ਦਰਜ ਕਰ ਲਿਆ ਤੇ ਮਾਮਲੇ ਦੀ ਗੰਭੀਰਤਾਂ ਨੂੰ ਦੇਖਦੇ ਹੋਏ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਉੱਥੇ ਹੀ ਜੇਕਰ ਪੰਜਾਬ ਚ ਨਸ਼ੇ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਚ ਨਸ਼ਾ ਬਿਲਕੁੱਲ ਵੀ ਖਤਮ ਹੁੰਦਾ ਹੋਇਆ ਨਜਰ ਨਹੀਂ ਆ ਰਿਹਾ ਹੈ ਕਿਉਂਕਿ ਨਸ਼ੇ ਦੇ ਕਾਰਨ ਲਗਾਤਾਰ ਨੌਜਵਾਨਾਂ ਦੀ ਮੌਤ ਹੋ ਰਹੀ ਹੈ। ਜਿਸ ਤੋਂ ਬਾਅਦ ਸਵਾਲ ਇਹ ਖੜ੍ਹਾ ਹੁੰਦਾ ਹੈ ਕਿ ਆਖਿਰ ਸਰਕਾਰਾਂ ਕਿ ਕਰ ਰਹੀਆਂ ਹਨ ਕਿ ਅਜੇ ਵੀ ਨਸ਼ੇ ਦੇ ਕਾਰਨ ਨੌਜਵਾਨਾਂ ਦੀ ਮੌਤ ਹੋ ਰਹੀ ਹੈ।



