ਨੌਜਵਾਨਾਂ ਨੂੰ ਮਿਲੇਗੀ ਵੱਡੀ ਸੌਗਾਤ, CM ਚੰਨੀ ਭਲਕੇ ਕਰਨਗੇ ਐਲਾਨ

ਚੰਡੀਗੜ੍ਹ- ਪੰਜਾਬ ਦੇ ਨੌਜਵਾਨਾਂ ਲਈ ਪੰਜਾਬ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਡਾ ਐਲਾਨ ਕਰਨ ਜਾ ਰਹੇ ਹਨ। ਇਸ ਸਬੰਧੀ ਉਨ੍ਹਾਂ ਨੇ ਆਪਣੇ ਫੇਸਬੁੱਕ ਪੇਜ ਉੱਤੇ…

ਚੰਡੀਗੜ੍ਹ- ਪੰਜਾਬ ਦੇ ਨੌਜਵਾਨਾਂ ਲਈ ਪੰਜਾਬ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਡਾ ਐਲਾਨ ਕਰਨ ਜਾ ਰਹੇ ਹਨ। ਇਸ ਸਬੰਧੀ ਉਨ੍ਹਾਂ ਨੇ ਆਪਣੇ ਫੇਸਬੁੱਕ ਪੇਜ ਉੱਤੇ ਪੋਸਟ ਸ਼ੇਅਰ ਕਰਕੇ ਜਾਣਕਾਰੀ ਵੀ ਦਿੱਤੀ ਹੈ।

Also Read: ਨਵੀਂ ਮੁਸੀਬਤ! ਅਲਫਾ, ਡੈਲਟਾ, ਓਮੀਕਰੋਨ ਤੋਂ ਬਾਅਦ ਹੁਣ ਫਲੋਰੋਨਾ ਦਾ ਡਰ, ਜਾਣੋ ਕੀ ਹਨ ਇਸ ਦੇ ਲੱਛਣ?

 

ਦੱਸ ਦਈਏ ਕਿ ਬੀਤੇ ਦਿਨੀਂ ਪੰਜਾਬ ਮੁੱਖ ਮੰਤਰੀ ਨੇ ਸਰਕਾਰ ਦਾ 100 ਦਿਨਾਂ ਦਾ ਰਿਪੋਰਟ ਕਾਰਡ ਪੇਸ਼ ਕੀਤਾ। ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਉਹ ਸਭ ਤੋਂ ਜ਼ਿਆਦਾ ਨੌਜਵਾਨਾਂ ਦੀਆਂ ਨੌਕਰੀਆਂ ਦਾ ਮਸਲਾ ਹੱਲ ਕਰਨ ਤੇ ਉਨ੍ਹਾਂ ਦੇ ਅੱਗੇ ਵਧਣ ਦੀ ਸੋਚ ’ਤੇ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਨੂੰ ਲੈ ਕੇ ਉਹ 4 ਜਨਵਰੀ ਨੂੰ ਮੁੜ ਪ੍ਰੈੱਸ ਕਾਨਫਰੰਸ ਕਰਨਗੇ ਤੇ ਕੋਈ ਕਾਨੂੰਨ ਜਾਂ ਗਾਰੰਟੀ ਲੈ ਕੇ ਆਵਾਂਗੇ। ਉਹ ਯੂਥ ਨੂੰ ਅੱਗੇ ਵਧਣ ਤੇ ਨੌਕਰੀਆਂ ਲਈ ਫੈਸਿਲੀਟੇਟ ਕਰਨਗੇ। ਕਾਂਗਰਸ ਸਰਕਾਰ ਨੇ ਪੰਜਾਬ ’ਚ ਸਰਕਾਰੀ ਨੌਕਰੀ ਲਈ 10ਵੀਂ ਪੰਜਾਬੀ ਵਿਸ਼ੇ ’ਚ ਪਾਸ ਕਰਨੀ ਲਾਜ਼ਮੀ ਕੀਤੀ, ਇਸ ਨਾਲ ਜਿਹੜੇ ਬਾਹਰਲੇ ਸੂਬਿਆਂ ਦੇ ਨੌਜਵਾਨ ਨੌਕਰੀ ਲੈ ਲੈਂਦੇ ਸਨ ਪਰ ਪੰਜਾਬੀ ਨੌਜਵਾਨਾਂ ਨੂੰ ਨੌਕਰੀ ਨਹੀਂ ਮਿਲਦੀ ਸੀ, ਹੁਣ ਪੰਜਾਬੀ ਨੌਜਵਾਨਾਂ ਨੂੰ ਨੌਕਰੀਆਂ ਮਿਲਣਗੀਆਂ।

Leave a Reply

Your email address will not be published. Required fields are marked *