Young Air India pilot dies in Bali: ਫਲਾਈਟ ਤੋਂ ਬਾਅਦ ਹੋਟਲ ‘ਚ ਅਰਾਮ ਕਰਦੇ ਦੌਰਾਨ ਆਇਆ ਦਿਲ ਦਾ ਦੌਰਾ

ਨਵੀਂ ਦਿੱਲੀ: ਹਵਾਈ ਸਫ਼ਰ ਨੂੰ ਸੁਰੱਖਿਅਤ ਬਣਾਉਣ ਵਾਲੇ ਪਾਇਲਟਾਂ ਦੀ ਦੁਨੀਆ ਵਿੱਚ ਉਸ ਸਮੇਂ ਚਿੰਤਾਜਨਕ ਮਾਹੌਲ ਪੈਦਾ ਹੋ ਗਿਆ, ਜਦ ਇੰਡੋਨੇਸ਼ੀਆ ਦੇ ਬਾਲੀ ਵਿੱਚ ਏਅਰ…

ਹਵਾਈ ਸਫ਼ਰ ਨੂੰ ਸੁਰੱਖਿਅਤ ਬਣਾਉਣ ਵਾਲੇ ਪਾਇਲਟਾਂ ਦੀ ਦੁਨੀਆ ਵਿੱਚ ਉਸ ਸਮੇਂ ਸੋਗ ਦੀ ਲਹਿਰ ਦੌੜ ਗਈ, ਜਦੋਂ ਇੰਡੋਨੇਸ਼ੀਆ ਦੇ ਬਾਲੀ ਵਿੱਚ ਏਅਰ ਇੰਡੀਆ

ਨਵੀਂ ਦਿੱਲੀ: ਹਵਾਈ ਸਫ਼ਰ ਨੂੰ ਸੁਰੱਖਿਅਤ ਬਣਾਉਣ ਵਾਲੇ ਪਾਇਲਟਾਂ ਦੀ ਦੁਨੀਆ ਵਿੱਚ ਉਸ ਸਮੇਂ ਚਿੰਤਾਜਨਕ ਮਾਹੌਲ ਪੈਦਾ ਹੋ ਗਿਆ, ਜਦ ਇੰਡੋਨੇਸ਼ੀਆ ਦੇ ਬਾਲੀ ਵਿੱਚ ਏਅਰ ਇੰਡੀਆ ਦੇ ਇੱਕ ਪਾਇਲਟ ਦੀ ਅਚਾਨਕ ਮੌਤ ਹੋ ਗਈ। ਲਗਭਗ 40 ਸਾਲ ਦਾ ਪਾਇਲਟ, ਜੋ ਫਸਟ ਅਫ਼ਸਰ ਵਜੋਂ ਤਾਇਨਾਤ ਸੀ, ਆਪਣੀ ਡਿਊਟੀ ਦੌਰਾਨ ਇੱਕ ਹੋਟਲ ਵਿੱਚ ਆਰਾਮ ਕਰ ਰਿਹਾ ਸੀ। ਉਸ ਦੌਰਾਨ ਹੀ ਉਸ ਨੂੰ ਅਰਾਮ ਕਰਦੇ ਹੋਏ ਦਿਲ ਦਾ ਦੌਰਾ ਪੈ ਗਿਆ।

ਕੀ ਹੈ ਪੂਰਾ ਮਾਮਲਾ?

ਮ੍ਰਿਤਕ ਪਾਇਲਟ ਨੇ ਮੰਗਲਵਾਰ ਨੂੰ ਦਿੱਲੀ ਤੋਂ ਬਾਲੀ ਤੱਕ ਇੱਕ ਸੁਰੱਖਿਅਤ ਉਡਾਣ ਭਰੀ ਸੀ। ਆਪਣੀ ਨਿਰਧਾਰਤ ਡਿਊਟੀ ਪੂਰੀ ਕਰਨ ਤੋਂ ਬਾਅਦ, ਉਹ ਨਿਯਮਾਂ ਅਨੁਸਾਰ ਬਾਲੀ ਦੇ ਇੱਕ ਹੋਟਲ ਵਿੱਚ ਆਰਾਮ ਕਰ ਰਿਹਾ ਸੀ। ਬੁੱਧਵਾਰ ਨੂੰ ਆਰਾਮ ਦੌਰਾਨ ਹੀ ਪਾਇਲਟ ਨੂੰ ਛਾਤੀ ਵਿੱਚ ਤੇਜ਼ ਦਰਦ ਹੋਣ ਲੱਗਾ। ਇੰਨਾ ਹੀ ਨਹੀਂ ਉਸ ਨੂੰ ਦਰਦ ਦੇ ਨਾਲ ਬੇਚੈਨੀ ਮਹਿਸੂਸ ਹੋਣ ਲੱਗੀ। ਪਾਇਲਟ ਨੂੰ ਤੁਰੰਤ ਨੇੜਲੇ ਹਸਪਤਾਲ ਲਿਜਾਇਆ ਗਿਆ, ਪਰ ਡਾਕਟਰਾਂ ਦੀਆਂ ਕਈ ਕੋਸ਼ਿਸ਼ਾਂ ਦੇ ਬਾਵਜੂਦ ਪਾਇਲਟ ਨੂੰ ਬਚਾਇਆ ਨਹੀਂ ਜਾ ਸਕਿਆ। ਮੈਡੀਕਲ ਜਾਂਚ ਵਿੱਚ ਮੌਤ ਦਾ ਕਾਰਨ ਗੰਭੀਰ ਦਿਲ ਦਾ ਦੌਰਾ ਦੱਸਿਆ ਗਿਆ ਹੈ।

ਸਿਹਤ ਨੂੰ ਲੈ ਕੇ ਪਹਿਲਾ ਨਹੀਂ ਸੀ ਕੋਈ ਸਮੱਸਿਆ

ਏਅਰ ਇੰਡੀਆ ਦੇ ਬੁਲਾਰੇ ਨੇ ਇਸ ਘਟਨਾ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਏਅਰਲਾਈਨ ਅਧਿਕਾਰੀਆਂ ਨੇ ਸਪੱਸ਼ਟ ਕੀਤਾ ਹੈ ਕਿ ਪਾਇਲਟ ਨੂੰ ਪਹਿਲਾਂ ਤੋਂ ਕੋਈ ਬੀਮਾਰੀ ਨਹੀਂ ਸੀ। ਕੁਝ ਮਹੀਨੇ ਪਹਿਲਾਂ ਹੀ ਉਸਨੇ ਡੀ.ਜੀ.ਸੀ.ਏ. (DGCA) ਦੇ ਸਖ਼ਤ ਨਿਯਮਾਂ ਤਹਿਤ ਸਾਰੇ ਮੈਡੀਕਲ ਟੈਸਟ ਸਫਲਤਾਪੂਰਵਕ ਪਾਸ ਕੀਤੇ ਸਨ। ਅਧਿਕਾਰੀਆਂ ਨੇ ਇਹ ਵੀ ਸਾਫ਼ ਕੀਤਾ ਕਿ ਪਾਇਲਟ ‘ਤੇ ਕੰਮ ਦਾ ਕੋਈ ਵਾਧੂ ਦਬਾਅ ਨਹੀਂ ਸੀ ਅਤੇ ਉਹ ਆਪਣੀ ਤੈਅ ਫਲਾਈਟ-ਆਵਰਜ਼ ਦੀ ਸੀਮਾ ਵਿੱਚ ਹੀ ਕੰਮ ਕਰ ਰਿਹਾ ਸੀ।

ਏਅਰਲਾਈਨ ਵੱਲੋਂ ਪਰਿਵਾਰ ਨਾਲ ਹਮਦਰਦੀ

ਏਅਰ ਇੰਡੀਆ ਨੇ ਆਪਣੇ ਇਸ ਯੋਗ ਚਾਲਕ ਦਲ ਦੇ ਮੈਂਬਰ ਦੀ ਬੇਵਕਤੀ ਮੌਤ ਨੂੰ ਇੱਕ ਵੱਡਾ ਨੁਕਸਾਨ ਦੱਸਿਆ ਹੈ। ਕੰਪਨੀ ਦਾ ਕਹਿਣਾ ਹੈ ਕਿ ਉਹ ਇਸ ਮੁਸ਼ਕਲ ਘੜੀ ਵਿੱਚ ਪਾਇਲਟ ਦੇ ਪਰਿਵਾਰ ਦੇ ਨਾਲ ਖੜ੍ਹੇ ਹਨ ਅਤੇ ਹਰ ਸੰਭਵ ਮਦਦ ਮੁਹੱਈਆ ਕਰਵਾਈ ਜਾ ਰਹੀ ਹੈ। ਫਿਲਹਾਲ ਇਸ ਘਟਨਾ ਬਾਰੇ ਹੋਰ ਤਕਨੀਕੀ ਜਾਂ ਵਿਸਤ੍ਰਿਤ ਜਾਣਕਾਰੀ ਦੀ ਉਡੀਕ ਹੈ।

ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ
ਗੁਰੂਗ੍ਰਾਮ ਦੇ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ: ਖਾਲਿਸਤਾਨ ਨੈਸ਼ਨਲ ਆਰਮੀ ਦੇ ਨਾਂ ‘ਤੇ ਭੇਜਿਆ ਗਿਆ ਈਮੇਲ
ਖ਼ਬਰਾਂ ਦੇ ਅਪਡੇਟਸ ਲਈ LIVING INDIA NEWS 2 4/7 LIVE ਨਾਲ ਜੁੜੇ ਰਹੋ।

Leave a Reply

Your email address will not be published. Required fields are marked *