ਨਵੀਂ ਦਿੱਲੀ- ਕੋਵਿਡ-19 ਟੀਕਾਕਰਣ (Covid-19 Vaccination) ਸਲਾਟ ਹੁਣ ਇੰਸਟੈਂਟ ਮੈਸੇਜਿੰਗ ਐਪ ਵ੍ਹਟਸਐਪ (Instant messaging app WhatsApp) ਰਾਹੀਂ ਵੀ ਬੁੱਕ ਕੀਤਾ ਜਾ ਸਕਦਾ ਹੈ। ਇਸਦੇ ਲਈ ਉਪਭੋਗਤਾਵਾਂ ਨੂੰ ਵ੍ਹਟਸਐਪ ਉੱਤੇ MyGov Corona Helpdesk ਉੱਤੇ ਜਾਣਾ ਪਏਗਾ। ਇਸ ਬਾਰੇ ਵ੍ਹਟਸਐਪ ਨੇ ਐਲਾਨ ਕੀਤਾ ਕਿ ਹੁਣ ਯੂਜ਼ਰਸ ਆਪਣੇ ਕੋਲ ਦੇ ਸੈਂਟਰ ਨੂੰ ਲੋਕੇਟ ਕਰ ਕੇ ਵੈਕਸੀਨ ਸਲਾਟ ਬੁੱਕ ਕਰ ਸਕਦੇ ਹਨ। ਤੁਹਾਨੂੰ ਦੱਸ ਦਈਏ ਕਿ MyGov Corona Helpdesk ਨੂੰ ਪਿਛਲੇ ਸਾਲ ਮਾਰਚ ਵਿਚ ਕ੍ਰਾਸ-ਮੈਸੇਜਿੰਗ ਪਲੇਟਫਾਰਮ ਦੇ ਲਈ ਜਾਰੀ ਕੀਤਾ ਗਿਆ ਸੀ। ਇਸ ਨੂੰ Haptik ਦਾ AI ਸਾਲਿਊਸ਼ਨ ਪਾਵਰਡ ਕਰਦਾ ਹੈ। ਇਸ ਨੂੰ Turn.io ਸਪੋਰਟ ਕਰਦਾ ਹੈ। ਇਸ ਮਹੀਨੇ ਦੀ ਸੁਰੂਆਤ ਵਿਚ ਵ੍ਹਟਸਐਪ ਨੇ MyGov ਦੇ ਨਾਲ ਮਿਲ ਕੇ ਵੈਕਸੀਨ ਸਟੀਫਿਕੇਟ ਡਾਊਨਲੋਡ ਕਰਨ ਦਾ ਆਪਸ਼ਨ ਦਿੱਤਾ ਸੀ।
Read more- ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਬਾਜਵਾ ਦੇ ਪੰਜਾਬ ਸੀ.ਐੱਮ. ‘ਤੇ ਤਿੱਖੇ ਹਮਲੇ
ਵੈਕਸੀਨ ਸਰਟੀਫਿਕੇਟ ਨੂੰ ਵ੍ਹਟਸਐਪ ਚੈਟਬੋਟ ਦੇ ਰਾਹੀਂ ਡਾਊਨਲੋਡ ਕੀਤਾ ਜਾ ਸਕਦਾ ਹੈ। ਕੰਪਨੀ ਨੇ ਦੱਸਿਆ ਕਿ ਅਜੇ ਤੱਕ ਦੇਸ਼ਭਰ ਵਿਚ 32 ਲੱਕ ਸਰਟੀਫਿਕੇਟ ਡਾਊਨਲੋਡ ਕੀਤੇ ਜਾ ਚੁੱਕੇ ਹਨ। ਵ੍ਹਟਸਐਪ ਉੱਤੇ ਕੋਵਿਡ-19 ਵੈਕਸੀਨ ਸਲਾਟ ਬੁੱਕ ਕਰਨ ਦੇ ਲਈ ਤੁਹਾਨੂੰ ਕੁਝ ਸਟੈੱਪ ਫਾਲੋਅ ਕਰਨੇ ਹੋਣਗੇ। ਸਭ ਤੋਂ ਪਹਿਲਾਂ ਤੁਹਾਨੂੰ ਕਾਨਟੈਕਟ ਵਿਚ ਜਾ ਕੇ MyGov Corona Helpdesk ਨੰਬਰ +919013151515 ਨੂੰ ਸੇਵ ਕਰਨਾ ਹੋਵੇਗਾ। ਨੰਬਰ ਸੇਵ ਹੋ ਜਾਣ ਦੇ ਬਾਅਦ ਤੁਹਾਨੂੰ ਵ੍ਹਟਸਐਪ ਅਕਾਊਂਟ ਓਪਨ ਕਰਨਾ ਹੋਵੇਗਾ। ਇਥੇ ਤੁਹਾਨੂੰ ਨਵੇਂ ਚੈਟ ਵਿਚ ਜਾ ਕੇ MyGov Corona Helpdesk ਨੰਬਰ ਨੂੰ ਸਰਚ ਕਰਨਾ ਹੈ। ਇਸ ਤੋਂ ਬਾਅਦ ਤੁਹਾਨੂੰ ਚੈਟਬਾਕਸ ਓਪਨ ਕਰਨਾ ਹੈ। ਚੈਟਬਾਕਸ ਓਪਨ ਹੋ ਜਾਣ ਤੋਂ ਬਾਅਦ ਤੁਹਾਨੂੰ Book Slot ਲਿਖ ਕੇ ਮੈਸੇਜ ਕਰਨਾ ਹੈ। ਇਸ ਤੋਂ ਬਾਅਦ ਤੁਹਾਡੇ ਮੋਬਾਇਲ ਉੱਤੇ 6 ਅੰਕ ਦਾ OTP SMS ਆਵੇਗਾ। ਇਸ ਨੂੰ ਤੁਹਾਨੂੰ ਵ੍ਹਟਸਐਪ ਚੈਟ ਵਿਚ ਪਾਉਣਾ ਹੈ। ਓਟੀਪੀ ਵੈਰੀਫਾਈ ਹੋ ਜਾਮ ਦੇ ਬਾਅਦ ਤੁਸੀਂ ਪਿਨ ਕੋਡ ਤੇ ਵੈਕਸੀਨ ਟਾਈਪ ਦੇ ਬੇਸਿਕ ਉੱਤੇ ਸਲਾਟ ਬੁੱਕ ਕਰ ਸਕਦੇ ਹੋ।




