ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਭਾਰਤੀ ਕ੍ਰਿਕਟ ਟੀਮ ਤੋਂ ਰਿਟਾਇਰਮੈਂਟ ਲੈਣ ਵਾਲੇ ਯੁਵਰਾਜ ਸਿੰਘ ਦੇ ਪਿਤਾ ਯੋਗਰਾਜ ਸਿੰਘ ਨੇ ਮਹਿੰਦਰ ਸਿੰਘ ਧੋਨੀ ਨੂੰ ਨਿਸ਼ਾਨ ਤੇ ਲਿਆ। ਉਹਨਾਂ ਨੇ ਮਹਿੰਦਰ ਸਿੰਘ ਧੋਨੀ ਨੂੰ ਨਿਸ਼ਾਨੇ ਤੇ ਲੈਂਦੇ ਹੋਏ ਕਿਹਾ ਕਿ ਧੋਨੀ ਵਰਗੀ ਗੰਦਗੀ ਹਮੇਸ਼ਾ ਨਹੀਂ ਰਹਿੰਦੀ ਹੈ। ਦਸ ਦਈਏ ਕਿ ਸਾਬਕਾ ਭਾਰਤੀ ਕ੍ਰਿਕੇਟਰ ਯੋਗਰਾਜ ਸਿੰਘ ਨੇ ਅਬਾਤੀ ਰਾਇਡੂ ਦੇ ਸੰਨਿਆਸ ਲੈਣ ਤੇ ਟਵੀਟ ਕੀਤਾ।
ਉਹਨਾਂ ਨੇ ਟਵੀਟ ਕਰਦੇ ਹੋਏ ਕਿਹਾ ਕਿ ਰਾਇਡੂ ਮੇਰੇ ਬੇਟੇ ਤੂੰ ਬਹੁਤ ਹੀ ਜਲਦਬਾਜ਼ੀ ਚ ਸੰਨਿਆਸ ਲੈਣ ਦਾ ਫੈਸਲਾ ਲਿਆ ਹੈ। ਇਸ ਤੋਂ ਇਲਾਵਾ ਉਹਨਾਂ ਨੇ ਇਹ ਵੀ ਕਿਹਾ ਕਿ ਰਾਇਡੂ ਨੂੰ ਸੰਨਿਆਸ ਨੂੰ ਵਾਪਸ ਲੈਣਾ ਚਾਹੀਦਾ ਹੈ ਜਿਸ ਤੋਂ ਬਾਅਦ ਉਹਨਾਂ ਨੂੰ ਆਪਣੀ ਕਾਬਲੀਅਤ ਦਿਖਾਉਣੀ ਚਾਹੀਦੀ ਹੈ।
ਨਾਲ ਹੀ ਯੋਗਰਾਜ ਸਿੰਘ ਨੇ ਧੋਨੀ ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਧੋਨੀ ਵਰਗੇ ਲੋਕ ਸਦਾ ਹੀ ਕ੍ਰਿਕੇਟ ਚ ਨਹੀਂ ਰਹਿੰਦੇ। ਨਾ ਹੀ ਉਹਨਾਂ ਵਰਗੀ ਗੰਦਗੀ ਹਮੇਸ਼ਾ ਰਹਿੰਦੀ ਹੈ। ਦਸ ਦਈਏ ਕਿ ਅੰਬਾਤੀ ਰਾਇਡੂ ਨੇ ਵਿਸ਼ਵ ਕੱਪ ਚ ਥਾਂ ਮਿਲਣ ਕਾਰਨ ਕ੍ਰਿਕੇਟ ਤੋਂ ਸੰਨਿਆਸ ਲੈ ਲਿਆ ਸੀ।


