ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਸਪਾ ਦੇ ਮੁੱਖੀ ਅਖਿਲੇਸ਼ ਯਾਦਵ ਗੋਰਖਪੁਰ ਚ ਚੋਣ ਜਨਭਾ ਨੂੰ ਸੰਬੋਧਿਤ ਕਰਨ ਲਈ ਪਹੁੰਚੇ ਸੀ। ਇਸ ਦੌਰਾਨ ਉਹ ਮੰਚ ਤੇ ਉੱਤਰ ਪ੍ਰਦੇਸ਼ ਦੇ ਸੀਐੱਮ ਯੋਗੀ ਆਦਿਤਿਆਨਾਥ ਨੂੰ ਦੇਖ ਕੇ ਦੰਗ ਰਹਿ ਗਏ। ਦਰਅਸਲ ਮੰਚ ਤੇ ਯੋਗੀ ਆਦਿਤਿਆਨਾਥ ਦਾ ਹਮਸ਼ਕਲ ਬੈਠਾ ਹੋਇਆ ਸੀ ਜਿਸ ਨੂੰ ਲੈਕੇ ਅਖਿਲੇਸ਼ ਯਾਦਵ ਨੇ ਬੀਜੇਪੀ ਤੇ ਜਮਕੇ ਨਿਸ਼ਾਨੇ ਸਾਧੇ।
ਉਹਨਾਂ ਨੇ ਯੋਗੀ ਦੇ ਹਮਸ਼ਕਲ ਨੂੰ ਨਾਲ ਲੈਕੇ ਕਿਹਾ ਕਿ ਚੌਕੀਦਾਰ ਦੇ ਨਾਲ ਨਾਲ ਠੋਕੀਦਾਰ ਨੂੰ ਵੀ ਹਟਾਨਾ ਹੈ। ਨਾਲ ਹੀ ਉਹਨਾਂ ਨੇ ਹਮਸ਼ਕਲ ਨੂੰ ਨਾਲ ਲੈਂਦੇ ਹੋਏ ਕਿਹਾ ਕਿ ਅਗਲੀ ਵਾਰ ਉਹ ਅੰਦਰ ਅਤੇ ਆਦਿਤਿਆਨਾਥ ਬਾਹਰ। ਇਹ ਡਬਲ ਰੋਲ ਹੈ ਜਿਸ ਬਾਰੇ ਕਿਸੇ ਨੂੰ ਵੀ ਨਹੀਂ ਚਲੇਗਾ ਤੇ ਚੁਪਚਾਪ ਉਹਨਾਂ ਦੀ ਥਾਂ ਨੂੰ ਲੈ ਲਿਆ ਜਾਵੇਗਾ।
ਇਸ ਤੋਂ ਇਲਾਵਾ ਉਹਨਾਂ ਨੇ ਆਦਿਤਿਆਨਾਥ ਨੂੰ ਘੇਰਦੇ ਹੋਏ ਕਿਹਾ ਕਿ ਅਸੀ ਤਾਂ ਗਾਂ ਮੱਝ ਚਰਾ ਲੈਂਦੇ। ਇਹਨਾਂ ਦੇ ਦਿਮਾਗ ਚ ਕਿਸ ਤਰ੍ਹਾਂ ਦੀ ਸੋਚ ਹੈ। ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਮੱਝ ਗਾਂ ਚਰਾ ਲੈਂਦੇ ਤੇ ਦੁੱਧ ਤੇ ਘੀ ਨਾਲ ਗੁਜਾਰਾ ਵੀ ਕਰ ਲੈਂਦੇ ਪਰ ਜੇਕਰ ਸਵਿੰਧਾਨ ਹੀ ਨਾਂ ਹੁੰਦਾ ਤਾਂ ਉਹ ਮੰਦਿਰ ਚ ਬੈਠ ਘੰਟਾ ਹੀ ਬਜਾ ਰਹੇ ਹੁੰਦੇ।

