ਨਵੀਂ ਦਿੱਲੀ: ਪਾਕਿਸਤਾਨ ਕ੍ਰਿਕਟ ਬੋਰਡ (ਪੀਸੀਬੀ) ਨੇ ਸ਼ੁੱਕਰਵਾਰ ਨੂੰ ਆਈਸੀਸੀ ਵਨਡੇ ਵਿਸ਼ਵ ਕੱਪ 2023 ਲਈ ਪਾਕਿਸਤਾਨ ਦੀ 15 ਮੈਂਬਰੀ ਟੀਮ ਦਾ ਐਲਾਨ ਕੀਤਾ ਹੈ। ਤੇਜ਼ ਗੇਂਦਬਾਜ਼ ਨਸੀਮ ਸ਼ਾਹ ਸੱਟ ਕਾਰਨ ਵਿਸ਼ਵ ਕੱਪ ਤੋਂ ਬਾਹਰ ਹੋ ਗਿਆ ਸੀ। ਉਨ੍ਹਾਂ ਦੀ ਥਾਂ ਹਸਨ ਅਲੀ ਨੂੰ ਸ਼ਾਮਲ ਕੀਤਾ ਗਿਆ ਸੀ।
ਬਾਬਰ ਆਜ਼ਮ ਆਉਣ ਵਾਲੇ ਵਿਸ਼ਵ ਕੱਪ ਵਿੱਚ ਪਾਕਿਸਤਾਨ ਦੀ ਅਗਵਾਈ ਕਰਨਗੇ। ਜੇਕਰ ਬੱਲੇਬਾਜ਼ਾਂ ਦੀ ਗੱਲ ਕਰੀਏ ਤਾਂ ਬਾਬਰ ਆਜ਼ਮ ਤੋਂ ਇਲਾਵਾ ਫਖਰ ਜ਼ਮਾਨ, ਇਮਾਮ ਉਲ ਹੱਕ, ਮੁਹੰਮਦ ਰਿਜ਼ਵਾਨ, ਇਫਤਿਖਾਰ ਅਹਿਮਦ ਅਤੇ ਸਲਮਾਨ ਆਗਾ ਹਨ। ਇਸ ਤੋਂ ਇਲਾਵਾ ਨੌਜਵਾਨਾਂ ‘ਚ ਮੁਹੰਮਦ ਹੈਰਿਸ ਅਤੇ ਸਾਊਦ ਸ਼ਕੀਲ ਸ਼ਾਮਲ ਹਨ।
ਪਾਕਿਸਤਾਨ ਦੀ ਵਿਸ਼ਵ ਕੱਪ 2023 ਦੀ ਟੀਮ ਇਸ ਤਰ੍ਹਾਂ ਹੈ:
ਬਾਬਰ ਆਜ਼ਮ (ਕਪਤਾਨ)
ਇਮਾਮ ਉਲ ਹੱਕ
ਫਖਰ ਜ਼ਮਾਨ
ਅਬਦੁੱਲਾ ਸ਼ਫੀਕ
ਸਲਮਾਨ ਆਗਾ
ਸੌਦ ਸ਼ਕੀਲ
ਇਫਤਿਖਾਰ ਅਹਿਮਦ
ਮੁਹੰਮਦ ਰਿਜ਼ਵਾਨ
ਸ਼ਾਦਾਬ ਖਾਨ
ਮੁਹੰਮਦ ਨਵਾਜ਼
ਹੈਰਿਸ ਰਊਫ
ਹਸਨ ਅਲੀ
ਸ਼ਾਹੀਨ ਅਫਰੀਦੀ
ਵਸੀਮ ਜੂਨੀਅਰ
ਉਸਾਮਾ ਮੀਰ



