”ਕੈਪਟਨ ਸਾਬ.. ਸਾਨੂੰ ਰੋਜ਼ਗਾਰ ਦਿਓ, ਬੱਸਾਂ ਦਾ ਕਿਰਾਇਆ ਅਸੀ ਖੁਦ ਦੇ ਦੇਣਗੀਆਂ”

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਮਹਿਲਾ ਦਿਵਸ ਮੌਕੇ ਪੰਜਾਬ ਸਰਕਾਰ ਨੇ ਸੂਬੇ ਦੀਆਂ ਮਹਿਲਾਵਾਂ ਨੂੰ ਵੱਡਾ ਤੋਹਫ਼ਾ ਦਿੰਦੇ ਹੋਏ ਬੱਸਾਂ ਵਿਚ ਉਨ੍ਹਾਂ ਦਾ ਅੱਧਾ ਕਰਾਇਆ ਕਰਨ ਦਾ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਮਹਿਲਾ ਦਿਵਸ ਮੌਕੇ ਪੰਜਾਬ ਸਰਕਾਰ ਨੇ ਸੂਬੇ ਦੀਆਂ ਮਹਿਲਾਵਾਂ ਨੂੰ ਵੱਡਾ ਤੋਹਫ਼ਾ ਦਿੰਦੇ ਹੋਏ ਬੱਸਾਂ ਵਿਚ ਉਨ੍ਹਾਂ ਦਾ ਅੱਧਾ ਕਰਾਇਆ ਕਰਨ ਦਾ ਐਲਾਨ ਕੀਤਾ ਹੈ ਜਿਸ ਤੋਂ ਬਾਅਦ ਹੁਣ ਔਰਤਾਂ ਦੀ ਪ੍ਰਤੀਕਿਰਿਆ ਵੀ ਸਾਹਮਣੇ ਆਉਣ ਲੱਗ ਪਈ ਹੈ। ਸਰਕਾਰ ਦੁਆਰਾ ਔਰਤਾਂ ਪ੍ਰਤੀ ਲਏ ਗਏ ਫੈਸਲੇ ਉੱਤੇ ਉਨ੍ਹਾਂ ਦਾ ਕਹਿਣਾ ਸੀ ਕਿ ਕੈਪਟਨ ਸਰਕਾਰ ਉਨ੍ਹਾਂ ਨੂੰ ਰੋਜ਼ਗਾਰ ਹੀ ਮੁਹੱਈਆ ਕਰਵਾ ਦੇਵੇ ਉਹ ਬੱਸਾਂ ਦਾ ਪੂਰਾ ਕਿਰਾਇਆ ਆਪ ਹੀ ਲਗਾ ਲੈਣਗੇ।

 

ਰੋਪੜ ਵਿਚ ਔਰਤਾਂ ਕੈਪਟਨ ਸਰਕਾਰ ਦੇ ਇਸ ਫੈਸਲੇ ਨੂੰ ਜਿਆਦਾ ਸਹਾਰਦੀ ਨਜ਼ਰ ਨਹੀਂ ਆਈਆਂ। ਉਨ੍ਹਾਂ ਦਾ ਕਹਿਣਾ ਸੀ ਕਿ ਕੇਵਲ ਬੱਸਾਂ ਦਾ ਅੱਧਾ ਕਿਰਾਇਆ ਮਾਫ਼ ਕਰਕੇ ਹੀ ਕੁੱਝ ਨਹੀਂ ਬਨਣਾ ਬਲਕਿ ਉਨ੍ਹਾਂ ਦੀ ਬੱਸਾਂ ਵਿਚ ਸੁਰੱਖਿਆਂ ਨੂੰ ਯਕੀਨੀ ਵੀ ਬਣਾਇਆ ਜਾਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਬੱਸਾਂ ਦਾ ਕਿਰਾਇਆ ਅੱਧਾ ਕਰਨ ਦੇ ਨਾਲ-ਨਾਲ ਸਰਕਾਰ ਨੂੰ ਸੂਬੇ ਵਿਚ ਮਹਿੰਗੀ ਬਿਜਲੀ ਨੂੰ ਵੀ ਸਸਤੀ ਕਰਨਾ ਚਾਹੀਦਾ ਹੈ।

ਕਈ ਲੜਕੀਆਂ ਨੇ ਸਰਕਾਰ ਦੇ ਇਸ ਫ਼ੈਸਲੇ ਨੂੰ ਵੋਟ ਬੈਂਕ ਦੀ ਰਾਜਨੀਤੀ ਨਾਲ ਜੋੜ ਦਿੱਤਾ ਅਤੇ ਕਿਹਾ ਕਿ ਕੈਪਟਨ ਸਰਕਾਰ ਆਉਣ ਵਾਲੀਆਂ ਚੋਣਾਂ ਵਿਚ ਕੇਵਲ ਵੋਟਾਂ ਦੇ ਲਈ ਅਜਿਹੇ ਫ਼ੈਸਲੇ ਲੈ ਰਹੀ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਸੂਬਾ ਸਰਕਾਰ ਨੂੰ ਲੜਕੀਆਂ ਦੀ ਸਿੱਖਿਆ ਅਤੇ ਸੁਰੱਖਿਆ ਬਾਰੇ ਜਿਆਦਾ ਚਿੰਤਾ ਕਰਨੀ ਚਾਹੀਦੀ ਹੈ। ਇਸ ਫੈਸਲੇ ਸਬੰਧੀ ਨੌਜਵਾਨ ਲੜਕੀਆਂ ਨੇ ਕਿਹਾ ਕਿ ਸਰਕਾਰ ਉਨ੍ਹਾਂ ਦੇ ਲਈ ਰੋਜਗਾਰ ਦੇ ਸਾਧਨ ਪੈਦਾ ਕਰੇ ਉਹ ਕਿਰਾਇਆ ਤਾਂ ਆਪ ਹੀ ਲਗਾ ਲੈਣਗੀਆਂ।

ਹਾਲਾਂਕਿ ਕੈਪਟਨ ਸਰਕਾਰ ਦੇ ਇਸ ਫ਼ੈਸਲੇ ਨੂੰ ਕੁੱਝ ਔਰਤਾਂ ਸਹਾਰਦੀਆਂ ਵੀ ਨਜ਼ਰ ਆਈਆਂ ਅਤੇ ਕਿਹਾ ਕਿ ਮਹਿੰਗਾਈ ਦੇ ਜ਼ਮਾਨੇ ਵਿਚ ਸਰਕਾਰ ਦੁਆਰਾ ਔਰਤਾਂ ਦੇ ਲਈ ਚੁੱਕਿਆ ਇਹ ਕਦਮ ਵਧੀਆ ਹੈ ਅਤੇ ਸਰਕਾਰ ਨੂੰ ਔਰਤਾਂ ਦੀ ਸਹੂਲਤਾਂ ਲਈ ਹੋਰ ਵੀ ਕਦਮ ਚੁੱਕਣੇ ਚਾਹੀਦੇ ਹਨ।

Leave a Reply

Your email address will not be published. Required fields are marked *