ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪੰਜਾਬ ‘ਚ ਜਿਵੇਂ-ਜਿਵੇਂ ਗਰਮੀ ਵਧਦੀ ਜਾ ਰਹੀ ਹੈ ਉਵੇ ਹੀ ਸਿਆਸਤ ਵੀ ਭੱਖਦੀ ਹੋਈ ਨਜਰ ਆ ਰਹੀ ਹੈ। ਜਿਸ ਕਾਰਨ ਉਮੀਦਵਾਰਾਂ ਵੱਲੋ ਚੋਣ ਪ੍ਰਚਾਰ ਕਾਫੀ ਤੇਜ ਸ਼ੁਰੂ ਹੋ ਗਿਆ ਹੈ। ਨਾਲ ਹੀ ਉਮੀਦਵਾਰ ਵੋਟਾਂ ਲਈ ਲੋਕਾਂ ਦੇ ਰੁਬਰੁ ਵੀ ਹੋ ਰਹੇ ਹਨ।
ਪਰ ਚੋਣ ਪ੍ਰਚਾਰ ਦੌਰਾਨ ਉਮੀਦਵਾਰਾਂ ਨੂੰ ਲੋਕਾਂ ਦੇ ਵਿਰੋਧ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ। ਜਿਸਦਾ ਅਸਰ ਉਹਨਾਂ ਦੇ ਹੱਕ ਚ ਪੈਣ ਵਾਲਿਆਂ ਵੋਟਾਂ ਤੇ ਵੀ ਪੈ ਸਕਦਾ ਹੈ।
ਇਸੇ ਤਰ੍ਹਾਂ ਹੀ ਨਵਾਂ ਮਾਮਲਾ ਸਾਹਮਣੇ ਆਇਆ ਹੈ। ਦਸ ਦਈਏ ਕਿ ਵਿਵਾਦਾਂ ‘ਚ ਘਿਰੇ ਰਹਿਣ ਵਾਲੇ ਪੰਜਾਬ ਦੇ ਕੈਬਿਨੇਟ ਮੰਤਰੀ ਨਵਜੋਤ ਸਿੰਘ ਸਿੱਧੂ ਤੇ ਇਕ ਔਰਤ ਨੇ ਚੱਪਲ ਸੁੱਟ ਦਿੱਤੀ। ਇਸ ਮਾਮਲੇ ਤੋਂ ਬਾਅਦ ਹੰਗਾਮਾ ਹੋ ਗਿਆ ਤੇ ਜਨਸਭਾ ਬੰਦ ਹੋ ਗਈ। ਇਸ ਤੋਂ ਇਲਾਵਾ ਦੱਸਿਆ ਇਹ ਵੀ ਕਿਹਾ ਜਾ ਰਿਹਾ ਹੈ ਕਿ ਕੁਝ ਲੋਕਾਂ ਨੇ ਕਾਂਗਰਸੀ ਵਰਕਰਾਂ ਦੇ ਸਾਹਮਣੇ ਮੋਦੀ ਦੇ ਨਾਂ ਦੇ ਨਾਅਰੇ ਵੀ ਲਗਾਏ।


