ਅੰਮ੍ਰਿਤਸਰ ‘ਚ ਥਾਣੇ ਦੀ ਮਹਿਲਾ ਐਸਐਚਓ ਉਤੇ ਦਾਤ ਨਾਲ ਹਮਲਾ

ਅੰਮ੍ਰਿਤਸਰ ‘ਚ ਬਦਮਾਸ਼ਾਂ ਨੇ ਥਾਣੇ ਦੀ ਮਹਿਲਾ SHO ‘ਤੇ ਹਮਲਾ ਕਰ ਦਿੱਤਾ। ਮਹਿਲਾ ਐਸਐਚਓ ਨੂੰ ਜ਼ਖ਼ਮੀ ਹਾਲਤ ਵਿਚ ਅੰਮ੍ਰਿਤਸਰ ਦੇ ਇੱਕ ਨਿੱਜੀ ਹਸਪਤਾਲ ਵਿਚ ਦਾਖ਼ਲ…

ਅੰਮ੍ਰਿਤਸਰ ‘ਚ ਬਦਮਾਸ਼ਾਂ ਨੇ ਥਾਣੇ ਦੀ ਮਹਿਲਾ SHO ‘ਤੇ ਹਮਲਾ ਕਰ ਦਿੱਤਾ। ਮਹਿਲਾ ਐਸਐਚਓ ਨੂੰ ਜ਼ਖ਼ਮੀ ਹਾਲਤ ਵਿਚ ਅੰਮ੍ਰਿਤਸਰ ਦੇ ਇੱਕ ਨਿੱਜੀ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ। ਘਟਨਾ ਤੋਂ ਬਾਅਦ ਸਥਾਨਕ ਪੁਲਿਸ ਨੇ ਚੁੱਪ ਧਾਰੀ ਹੋਈ ਹੈ। ਪੁਲਿਸ ਵੱਲੋਂ ਹਮਲਾ ਕਰਨ ਵਾਲੇ ਬਦਮਾਸ਼ਾਂ ਨੂੰ ਫੜਨ ਲਈ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ। ਜਾਣਕਾਰੀ ਮੁਤਾਬਕ ਇਹ ਘਟਨਾ ਅੰਮ੍ਰਿਤਸਰ ਦੇ ਵੇਰਕਾ ਥਾਣੇ ਅਧੀਨ ਪੈਂਦੇ ਪਿੰਡ ਮੁੱਦਲ ਦੀ ਹੈ। ਬੀਤੀ ਰਾਤ ਪਿੰਡ ਮੁੱਦਲ ਵਿੱਚ ਦੋ ਗੁੱਟਾਂ ਵਿੱਚ ਲੜਾਈ ਹੋ ਗਈ। ਇਸ ਦੀ ਸੂਚਨਾ ਵੇਰਕਾ ਥਾਣੇ ਨੂੰ ਭੇਜ ਦਿੱਤੀ ਗਈ। ਵੇਰਕਾ ਥਾਣੇ ਦੇ ਐਸਐਚਓ ਏਕੇ ਸੋਹੀ ਮੌਕੇ ‘ਤੇ ਪਹੁੰਚੇ। ਰਾਤ ਦਾ ਸਮਾਂ ਹੋਣ ਕਰ ਕੇ ਉਹ ਵਰਦੀ ਵਿੱਚ ਨਹੀਂ ਸੀ। ਇਸੇ ਦੌਰਾਨ ਇੱਕ ਗੁੱਟ ਨੇ ਐਸਐਚਓ ’ਤੇ ਹਮਲਾ ਕਰ ਦਿੱਤਾ।ਜਾਣਕਾਰੀ ਮੁਤਾਬਕ ਹਮਲਾ ਕਰਨ ਵਾਲੇ ਬਦਮਾਸ਼ਾਂ ਨੇ ਮਹਿਲਾ ਐੱਸਐੱਚਓ ਏ.ਕੇ. ਸੋਹੀ ‘ਤੇ ਦਾਤ ਨਾਲ ਹਮਲਾ ਕੀਤਾ। ਜੋ  ਉਨ੍ਹਾਂ ਦੇ ਕੰਨ ਉਤੇ ਵੱਜਿਆ। ਇਸ ਤੋਂ ਬਾਅਦ ਉਹ ਗੰਭੀਰ ਜ਼ਖਮੀ ਹੋ ਗਏ। ਮੌਕੇ ‘ਤੇ ਪਹੁੰਚੀ ਪੁਲਿਸ ਨੇ ਤੁਰੰਤ ਉਨ੍ਹਾਂ ਨੂੰ ਹਸਪਤਾਲ ਪਹੁੰਚਾਇਆ। ਜਿੱਥੇ ਇਲਾਜ ਚੱਲ ਰਿਹਾ ਹੈ।

Leave a Reply

Your email address will not be published. Required fields are marked *