ਸੌਤੇਲੇ ਬੇਟੇ ਦੇ ਬੱਚੇ ਦੀ ਮਾਂ ਬਣੀ ਇਹ ਮਹਿਲਾ, ਪਤੀ ਨੂੰ ਤਲਾਕ ਦੇ ਕਰ ਲਿਆ ਵਿਆਹ

ਨਵੀਂ ਦਿੱਲੀ- ਇਕ ਔਰਤ ਨੇ ਆਪਣੇ ਪਤੀ ਨੂੰ ਤਲਾਕ ਦੇ ਕੇ ਆਪਣੇ ਸੌਤੇਲੇ ਬੇਟੇ ਨਾਲ ਵਿਆਹ ਕਰ ਲਿਆ। ਹੁਣ ਉਹ ਦੂਜੀ ਵਾਰ ਉਸ ਦੇ ਬੱਚੇ…

ਨਵੀਂ ਦਿੱਲੀ- ਇਕ ਔਰਤ ਨੇ ਆਪਣੇ ਪਤੀ ਨੂੰ ਤਲਾਕ ਦੇ ਕੇ ਆਪਣੇ ਸੌਤੇਲੇ ਬੇਟੇ ਨਾਲ ਵਿਆਹ ਕਰ ਲਿਆ। ਹੁਣ ਉਹ ਦੂਜੀ ਵਾਰ ਉਸ ਦੇ ਬੱਚੇ ਦੀ ਮਾਂ ਬਣਨ ਜਾ ਰਹੀ ਹੈ। 37 ਸਾਲ ਦੀ ਇਸ ਮਹਿਲਾ ਦਾ ਨਾਂ ਮਰੀਨਾ ਬਲਮਸ਼ੇਵਾ ਹੈ। ਮਰੀਨਾ ਇਕ ਸੋਸ਼ਲ ਮੀਡੀਆ ਇੰਫਲੂਏਂਸਰ ਹੈ ਤੇ ਰੂਸ ਦੀ ਰਹਿਣ ਵਾਲੀ ਹੈ।

Also Read: ਆਜ਼ਾਦੀ ਦਿਹਾੜੇ ਤੋਂ ਪਹਿਲਾਂ ਦੋ ਪਾਕਿਸਤਾਨੀ ਜਾਸੂਸ ਗ੍ਰਿਫਤਾਰ, ਭੇਜ ਰਹੇ ਸਨ ਫ਼ੌਜ ਦੇ ਸੀਕ੍ਰੇਟ

ਉਸ ਨੇ 23 ਸਾਲ ਦੇ ਸੌਤੇਲੇ ਬੇਟੇ ਵਲਾਦੀਮੀਰ ਸ਼ੇਵਰਿਨ ਨਾਲ ਦੋ ਸਾਲ ਪਹਿਲਾਂ ਵਿਆਹ ਕੀਤਾ ਸੀ। ਮਰੀਨਾ ਦਾ ਇਹ ਵਿਆਹ ਕਾਫੀ ਚਰਚਾ ਵਿਚ ਰਿਹਾ ਸੀ। ਪਤੀ ਐਲੇਕਸੀ ਸ਼ੇਵਰਿਨ ਤੋਂ ਤਲਾਕ ਦੇ ਬਾਅਦ ਮਰੀਨਾ ਨੂੰ ਸੌਤੇਲੇ ਬੇਟੇ ਵਲਾਦੀਮੀਰ ਨਾਲ ਪਿਆਰ ਹੋ ਗਿਆ ਸੀ ਤੇ ਫਿਰ ਦੋਵਾਂ ਨੇ ਵਿਆਹ ਕਰਨ ਦਾ ਫੈਸਲਾ ਕਰ ਲਿਆ।

Also Read: ਆਸਟ੍ਰੇਲੀਆ ਦੇ ਏਅਰਪੋਰਟ ‘ਤੇ ਗੋਲੀਬਾਰੀ ਕਾਰਨ ਕਈ ਉਡਾਣਾਂ ਰੱਦ, ਦੋਸ਼ੀ ਗ੍ਰਿਫਤਾਰ

‘ਦ ਮਿਰਰ’ ਦੀ ਰਿਪੋਰਟ ਮੁਤਾਬਕ ਮਰੀਨਾ ਤੇ ਵਲਾਦੀਮੀਰ ਦੀ ਪਹਿਲੀ ਮੁਲਾਕਾਤ ਉਦੋਂ ਹੋਈ ਸੀ ਜਦੋਂ ਵਲਾਦੀਮੀਰ ਸਿਰਫ 7 ਸਾਲ ਦਾ ਸੀ। ਦਰਅਸਲ ਮਰੀਨਾ ਨੇ ਐਲੇਕਸੀ (47) ਨਾਲ 2007 ਵਿਚ ਵਿਆਹ ਕੀਤਾ ਸੀ ਤੇ ਉਸ ਦੇ ਬਾਅਦ ਤੋਂ ਹੀ ਵਲਾਦੀਮੀਰ ਉਸ ਦੇ ਨਾਲ ਰਹਿੰਦਾ ਸੀ। ਵਿਆਹ ਤੋਂ 10 ਸਾਲ ਬਾਅਦ ਮਰੀਨਾ ਨੇ ਐਲੇਕਸੀ ਨਾਲ ਤਲਾਕ ਲੈ ਲਿਆ ਤੇ ਫਿਰ ਇਸ ਦੇ 3 ਸਾਲ ਬਾਅਦ ਸੌਤੇਲੇ ਬੇਟੇ ਵਲਾਦੀਮੀਰ ਨਾਲ ਵਿਆਹ ਕਰ ਲਿਆ।

Also Read: ਸ਼ੇਅਰ ਮਾਰਕੀਟ ਕਿੰਗ ਰਾਕੇਸ਼ ਝੁਨਝੁਨਵਾਲਾ ਦਾ 62 ਸਾਲ ਦੀ ਉਮਰ ‘ਚ ਦੇਹਾਂਤ

ਵਿਆਹ ਵੇਲੇ ਮਰੀਨਾ ਦਾ ਭਾਰ ਪਹਿਲਾਂ ਤੋਂ ਬਹੁਤ ਜ਼ਿਆਦਾ ਸੀ। ਅਜਿਹੇ ਵਿਚ ਮਰੀਨਾ ਨੇ ਆਪਣਾ ਭਾਰ ਘਟਾਉਣ ਤੇ ਖੂਬਸੂਰਤ ਦਿਖਣ ਲਈ ਪਲਾਸਟਿਕ ਸਰਜਰੀ ਕਰਵਾਈ। ਇੰਨਾਂ ਹੀ ਨਹੀਂ ਉਨ੍ਹਾਂ ਨੇ ਆਪਣਾ ਭਾਰ ਵੀ ਬੇਹੱਦ ਘੱਟ ਕਰ ਲਿਆ। ਇੰਸਟਾਗ੍ਰਾਮ ਉੱਤੇ ਉਨ੍ਹਾਂ ਨੇ ਆਪਣੀ ਭਾਰ ਘਟਾਉਣ ਦੀ ਜਰਨੀ ਬਾਰੇ ਵੀ ਦੱਸਿਆ ਹੈ।

ਮਰੀਨਾ ਇੰਸਟਾਗ੍ਰਾਮ ਉੱਤੇ ਕਾਫੀ ਮਸ਼ਹੂਰ ਹੈ। ਇਥੇ ਉਨ੍ਹਾਂ ਦੇ 6 ਲੱਖ ਤੋਂ ਵਧੇਰੇ ਫਾਲੋਅਰਜ਼ ਹਨ। ਉਹ ਅਕਸਰ ਪਤੀ ਨਾਲ ਤਸਵੀਰਾਂ ਇੰਸਟਾਗ੍ਰਾਮ ਉੱਤੇ ਸ਼ੇਅਰ ਕਰਦੀ ਰਹਿੰਦੀ ਹੈ। ਹਾਲ ਹੀ ਵਿਚ ਉਸ ਨੇ ਆਪਣੀ ਪ੍ਰੈਗਨੈਂਸੀ ਬਾਰੇ ਇੰਸਟਾਗ੍ਰਾਮ ਉੱਤੇ ਪੋਸਟ ਕੀਤਾ।

Leave a Reply

Your email address will not be published. Required fields are marked *