ਆਟਾ ਚੱਕੀ ‘ਤੇ CCTV ਲਗਵਾਉਣਾ ਮਹਿਲਾ ਨੂੰ ਪਿਆ ਭਾਰੀ, ਹਥਿਆਰਬੰਦ ਨੌਜਵਾਨਾਂ ਨੇ ਵੱਢੀਆਂ ਉਂਗਲਾਂ, ਕੀਤੀ ਲੱਖਾਂ ਦੀ ਲੁੱਟ

ਜਲਾਲਾਬਾਦ :  ਸਥਾਨਕ ਖੇਤਰ ਦੇ ਪਿੰਡ ਚੱਕ ਬੂਰ ਵਾਲਾ ਵਿੱਚ ਇੱਕ ਬੇਹੱਦ ਮੰਦਭਾਗੀ ਅਤੇ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਇੱਥੇ ਇੱਕ ਆਟਾ…

Jalalabad attack

ਜਲਾਲਾਬਾਦ :  ਸਥਾਨਕ ਖੇਤਰ ਦੇ ਪਿੰਡ ਚੱਕ ਬੂਰ ਵਾਲਾ ਵਿੱਚ ਇੱਕ ਬੇਹੱਦ ਮੰਦਭਾਗੀ ਅਤੇ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਇੱਥੇ ਇੱਕ ਆਟਾ ਚੱਕੀ ਸੰਚਾਲਕ ਮਹਿਲਾ ‘ਤੇ ਕੁਝ ਨੌਜਵਾਨਾਂ ਨੇ ਸਿਰਫ਼ ਇਸ ਲਈ ਜਾਨਲੇਵਾ ਹਮਲਾ ਕਰ ਦਿੱਤਾ ਕਿਉਂਕਿ ਉਸ ਨੇ ਆਪਣੀ ਸੁਰੱਖਿਆ ਲਈ ਦੁਕਾਨ ‘ਤੇ CCTV ਕੈਮਰੇ ਲਗਵਾਏ ਸਨ। ਹਮਲਾਵਰਾਂ ਨੇ ਮਹਿਲਾ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਉਸ ਦੀਆਂ ਉਂਗਲਾਂ ਵੱਢ ਦਿੱਤੀਆਂ ਅਤੇ ਗੱਲੇ ਵਿੱਚੋਂ 1.16 ਲੱਖ ਰੁਪਏ ਦੀ ਨਗਦੀ ਲੁੱਟ ਕੇ ਫਰਾਰ ਹੋ ਗਏ।

ਪਹਿਲਾਂ ਕੈਮਰੇ ਤੋੜੇ, ਫਿਰ ਘਰ ‘ਚ ਮੌਜੂਦ ਲੜਕੀ ‘ਤੇ ਬੋਲਿਆ ਧਾਵਾ

ਪੀੜਤ ਪਰਿਵਾਰ ਅਨੁਸਾਰ, ਤਿੰਨ ਨੌਜਵਾਨ ਹਥਿਆਰਾਂ ਨਾਲ ਲੈਸ ਹੋ ਕੇ ਪਹਿਲਾਂ ਮਹਿਲਾ ਦੇ ਘਰ ਵਿੱਚ ਜਬਰਨ ਦਾਖਲ ਹੋਏ। ਉਨ੍ਹਾਂ ਨੇ ਸਭ ਤੋਂ ਪਹਿਲਾਂ ਘਰ ਦੀ ਸੁਰੱਖਿਆ ਲਈ ਲੱਗੇ ਕੈਮਰੇ ਤੋੜ ਦਿੱਤੇ। ਉਸ ਵੇਲੇ ਘਰ ਵਿੱਚ ਇਕੱਲੀ ਮੌਜੂਦ ਲੜਕੀ ਨੇ ਬੜੀ ਸੂਝ-ਬੂਝ ਨਾਲ ਆਪਣੀ ਜਾਨ ਬਚਾਈ। ਇਸ ਤੋਂ ਬਾਅਦ ਹਮਲਾਵਰ ਸਿੱਧਾ ਕ੍ਰਿਸ਼ਨਾ ਰਾਣੀ ਪਤਨੀ ਸੁਰਜੀਤ ਸਿੰਘ ਦੀ ਆਟਾ ਚੱਕੀ ‘ਤੇ ਪਹੁੰਚੇ ਤੇ ਸ਼ਰੇਆਮ ਨੰਗੇ ਹਥਿਆਰ ਲਹਿਰਾਉਂਦੇ ਹੋਏ ਉਸ ‘ਤੇ ਹਮਲਾ ਕਰ ਦਿੱਤਾ।

ਨਗਦੀ ਲੁੱਟੀ ਅਤੇ ਸਬੂਤ ਮਿਟਾਉਣ ਲਈ DVR ਵੀ ਲੈ ਗਏ ਨਾਲ

ਜ਼ਖਮੀ ਮਹਿਲਾ ਕ੍ਰਿਸ਼ਨਾ ਰਾਣੀ ਨੇ ਦੱਸਿਆ ਕਿ ਹਮਲਾਵਰਾਂ ਨੇ ਉਸ ਪਾਸੋਂ ਜਬਰਨ ਗੱਲੇ ਦੀ ਚਾਬੀ ਖੋਹ ਲਈ ਅਤੇ ਉਸ ਵਿੱਚ ਪਏ 1 ਲੱਖ 16 ਹਜ਼ਾਰ ਰੁਪਏ ਲੁੱਟ ਲਏ। ਘਟਨਾ 3 ਜਨਵਰੀ ਦੀ ਸ਼ਾਮ ਦੀ ਦੱਸੀ ਜਾ ਰਹੀ ਹੈ। ਆਪਣੀ ਪਛਾਣ ਛੁਪਾਉਣ ਅਤੇ ਸਬੂਤ ਮਿਟਾਉਣ ਲਈ ਹਮਲਾਵਰ ਚੱਕੀ ਵਿੱਚ ਲੱਗਿਆ CCTV ਦਾ DVR ਵੀ ਆਪਣੇ ਨਾਲ ਚੁੱਕ ਕੇ ਲੈ ਗਏ।

ਚਿੱਟਾ ਤਸਕਰੀ ਦੇ ਲੱਗੇ ਗੰਭੀਰ ਦੋਸ਼

ਪੀੜਤ ਮਹਿਲਾ ਦੀ ਬੇਟੀ ਮਨਪ੍ਰੀਤ ਕੌਰ, ਜੋ ਪਹਿਲਾਂ ਪੰਜਾਬ ਪੁਲਿਸ ਵਿੱਚ ਮੁਲਾਜ਼ਮ ਸੀ ਅਤੇ ਹੁਣ ਅਧਿਆਪਕ ਵਜੋਂ ਸੇਵਾ ਨਿਭਾ ਰਹੀ ਹੈ, ਨੇ ਹਮਲਾਵਰਾਂ ‘ਤੇ ਗੰਭੀਰ ਦੋਸ਼ ਲਗਾਏ ਹਨ। ਉਸ ਨੇ ਦੱਸਿਆ ਕਿ ਇਹ ਲੋਕ ਇਲਾਕੇ ਵਿੱਚ ‘ਚਿੱਟਾ’ (ਨਸ਼ਾ) ਵੇਚਣ ਦਾ ਕੰਮ ਕਰਦੇ ਹਨ। ਮਨਪ੍ਰੀਤ ਅਨੁਸਾਰ ਉਸ ਨੇ ਪਹਿਲਾਂ ਵੀ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਇਨ੍ਹਾਂ ਤਸਕਰਾਂ ਬਾਰੇ ਜਾਣਕਾਰੀ ਦਿੱਤੀ ਸੀ, ਪਰ ਕੋਈ ਸਖ਼ਤ ਕਾਰਵਾਈ ਨਹੀਂ ਹੋਈ, ਜਿਸ ਕਾਰਨ ਇਨ੍ਹਾਂ ਦੇ ਹੌਸਲੇ ਬੁਲੰਦ ਹਨ।

ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ : https://livingindianews.co.in/son-fulfills-fathers-unfulfilled-dream-13-year-old-shivam-wins-judo-championship-will-now-show-his-mettle-for-nationals/

ਖ਼ਬਰਾਂ ਲਈ ਲਿਵਿੰਗ ਇੰਡੀਆ ਨਿਊਜ਼ 24/7 ਲਾਈਵ ਨਾਲ ਜੁੜੇ ਰਹੋ

Leave a Reply

Your email address will not be published. Required fields are marked *