ਕਾਹਿਰਾ- ਇਕ ਔਰਤ ਸੋਸ਼ਲ ਮੀਡੀਆ (Social Media) ਇੰਫਲੁਐਂਸਰ ਨੂੰ ਅਸ਼ਲੀਲ ਕੰਟੈਂਟ ਪੋਸਟ ਕਰਨ ਦੇ ਇਲਜ਼ਾਮ ਹੇਠ ਗ੍ਰਿਫਤਾਰ ਕੀਤਾ ਗਿਆ ਹੈ। ਔਰਤ ਨੇ ਆਪਣੀ ਇਕ ਫੀਮੇਲ ਫ੍ਰੈਂਡ (Female friend) ਦੇ ਨਾਲ ਲਾਈਵ ਵੀਡੀਓ ਚੈਟ (Live video chat) ਪੋਸਟ ਕੀਤੀ ਸੀ। ਪੁਲਸ ਨੇ ਉਸ ਦੇ ਕੰਟੈਂਟ ਨੂੰ ਸੈਕਸ਼ੁਅਲੀ ਪ੍ਰੋਵੋਕੇਟਿਵ ਦੱਸਿਆ ਹੈ। ਔਰਤ ਦੀ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਉਸ ‘ਤੇ ਐਕਸ਼ਨ ਲਿਆ ਹੈ।
ਗ੍ਰਿਫਤਾਰ ਕੀਤੀ ਗਈ ਮਹਿਲਾ ਦਾ ਨਾਂ ਤਾਲਾ ਸਾਫਵਾਨ ਹੈ। ਮਿਸਰ ਦੀ ਰਹਿਣ ਵਾਲੀ ਸਾਫਵਾਨ ਸੋਸ਼ਲ ਮੀਡੀਆ ‘ਤੇ ਕਾਫੀ ਚਰਚਿਤ ਹੈ। ਟਿਕਟਾਕ ‘ਤੇ ਉਨ੍ਹਾਂ ਦੇ 5 ਮਿਲੀਅਨ ਅਤੇ ਯੂ-ਟਿਊਬ ‘ਤੇ 800,000 ਤੋਂ ਜ਼ਿਆਦਾ ਫਾਲੋਅਰਸ ਹਨ। ਉਨ੍ਹਾਂ ਨੂੰ ਹਾਲ ਹੀ ਵਿਚ ਸਾਊਦੀ ਅਰਬ ਵਿਚ ਅਸ਼ਲੀਲ ਸਮੱਗਰੀ ਪੋਸਟ ਕਰਨ ਦੇ ਇਲਜ਼ਾਮ ਹੇਠ ਗ੍ਰਿਫਤਾਰ ਕੀਤਾ ਗਿਆ।
ਵੀਡੀਓ ‘ਚ ਮਹਿਲਾ ਮਿੱਤਰ ਨੂੰ ਆਉਣ ਦਾ ਦਿੱਤਾ ਸੀ ਸੱਦਾ
ਆਪਣੀ ਵੀਡੀਓ ਵਿਚ ਤਾਲਾ ਸਾਫਵਾਨ ਇਕ ਮਹਿਲਾ ਸਾਊਦੀ ਮਿੱਤਰ ਨਾਲ ਗੱਲ ਕਰਦੀ ਹੋਈ ਨਜ਼ਰ ਆ ਰਹੀ ਹੈ। ਜਿਸ ਨੂੰ ਉਹ ਦੇਰ ਰਾਤ ਆਪਣੇ ਘਰ ‘ਤੇ ਸੱਦ ਰਹੀ ਹੈ। ਵੀਡੀਓ ਵਿਚ ਸਾਫਵਾਨ ਆਪਣੀ ਮਹਿਲਾ ਦੋਸਤ ਨੂੰ ਕਹਿੰਦੀ ਹੈ ਕਿ ਉਹ ਰਿਆਦ ਵਿਚ ਇਕੱਲੀ ਹੈ। ਘਰ ਆ ਜਾਓ। ਇਸ ‘ਤੇ ਦੋਸਤ ਨੇ ਜੁਆਬ ਦਿੱਤਾ ਕਿ ਸਵੇਰ ਦੇ ਸਾਢੇ 3 ਵਜੇ ਹਨ। ਨਹੀਂ ਆ ਸਕਦੀ। ਇਸ ‘ਤੇ ਤਾਲਾ ਸਾਫਵਾਨ ਕਹਿੰਦੀ ਹੈ ਕਿ ਇਹ ਤਾਂ ਹੋਰ ਵੀ ਵਧੀਆ ਹੈ ਕਿਉੰਕਿ ਹਰ ਕੋਈ ਸੁੱਤਾ ਪਿਆ ਹੈ। ਲੋਕ ਨਹੀਂ ਜਾਗ ਸਕਣਗੇ ਕਿ ਮੈਂ ਤੁਹਾਡੇ ਨਾਲ ਕੀ ਕਰ ਰਹੀ ਹਾਂ। ਸਾਨੂੰ ਕਿੰਨਾ ਮਜ਼ਾ ਆਵੇਗਾ।
ਵੀਡੀਓ ਸਾਹਮਣੇ ਆਉਣ ਤੋਂ ਬਾਅਦ ਸਾਫਵਾਨ ‘ਤੇ ਭੜਕੇ ਲੋਕ
ਸਾਫਵਾਨ ਦੀ ਇਸ ਵੀਡੀਓ ਦੇ ਸਾਹਮਣੇ ਆਉਣ ਤੋਂ ਬਾਅਦ ਉਨ੍ਹਾਂ ਦੇ ਖਿਲਾਫ ਲੋਕਾਂ ਦਾ ਗੁੱਸਾ ਭੜਕ ਗਿਆ। ਸੋਸ਼ਲ ਮੀਡੀਆ ‘ਤੇ ਲੋਕ ਉਨ੍ਹਾਂ ਨੂੰ ਟ੍ਰੋਲ ਕਰਨ ਲੱਗੇ। ਟਵਿੱਟਰ ‘ਤੇ ਹੈਸ਼ਟੈਗ ‘Tala offends society’ ਟ੍ਰੇਂਡ ਕਰਨ ਲੱਗਾ। ਸਾਫਵਾਨ ‘ਤੇ ਸਮਲਿੰਗੀ ਨੂੰ ਹੁੰਗਾਰਾ ਦੇਣ ਦਾ ਦੋਸ਼ ਲੱਗਾ। ਕਾਬਿਲੇਗੌਰ ਹੈ ਕਿ ਸਾਊਦੀ ਅਰਬ ਵਿਚ ਸਮਲਿੰਗੀ ਸਬੰਧਾਂ ‘ਤੇ ਪਾਬੰਦੀ ਹੈ। ਹਾਲਾਂਕਿ ਸਾਫਵਾਨ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਅਜਿਹਾ ਕੋਈ ਇਰਾਦਾ ਨਹੀਂ ਸੀ। ਉਨ੍ਹਾਂ ਨੇ ਇਸ ਗੱਲ ਤੋਂ ਇਨਕਾਰ ਕੀਤਾ ਕਿ ਉਨ੍ਹਾਂ ਦੀਆਂ ਟਿੱਪਣੀਆਂ ਵਿਚ ਕੋਈ ਸਮਲਿੰਗੀ ਸਬਟੈਕਸਟ ਨਹੀਂ ਸੀ। ਫਿਲਹਾਲ ਸਾਊਦੀ ਪੁਲਿਸ ਨੇ ਟਿਕਟਾਕਰ ਤਾਲਾ ਸਾਫਵਾਨ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲਿਸ ਨੇ ਸੋਮਵਾਰ ਨੂੰ ਕਿਹਾ ਕਿ ਉਨ੍ਹਾਂ ਨੇ ਇਕ ਮਿਸਰ ਦੀ ਵਸਨੀਕ ਨੂੰ ਗ੍ਰਿਫਤਾਰ ਕੀਤਾ ਹੈ। ਜੋ ਸੋਸ਼ਲ ਮੀਡੀਆ ਸਾਈਟ ‘ਤੇ ਇਕ ਹੋਰ ਮਹਿਲਾ ਨਾਲ ਯੌਨ ਸਮੱਗਰੀ ਅਤੇ ਅਸ਼ਲੀਲਤਾ ਦੇ ਨਾਲ ਗੱਲ ਕਰ ਰਹੀ ਸੀ। ਇਹ ਵੀਡੀਓ ਜਨਤਕ ਨੈਤਿਕਤਾ ਨੂੰ ਨੁਕਸਾਨ ਪਹੁੰਚਾ ਸਕਦਾ ਹੈ।



