ਹਿਮਾਚਲ ਪ੍ਰਦੇਸ਼ ਵਿਚ ਕਰੰਟ ਲੱਗਣ ਕਾਰਨ ਨਾਨੀ ਤੇ ਦੋਹਤੀ ਦੀ ਮੌਤ ਹੋ ਗਈ। ਇਹ ਮਾਮਲਾ ਕਾਂਗੜਾ ਜ਼ਿਲ੍ਹੇ ਦੇ ਰੱਕਣ ਥਾਣਆ ਅਧੀਨ ਪੈਂਦੇ ਪਿੰਡ ਸਲੇਟੀ ਦਾ ਦੱਸਿਆ ਜਾ ਰਿਹਾ ਹੈ। ਇਥੇ ਇਕ ਔਰਤ ਬਾਂਦਰਾਂ ਨੂੰ ਭਜਾਉਣ ਲਈ ਆਪਣੀ 5 ਸਾਲ ਦੀ ਦੋਹਤੀ ਨਾਲ ਖੇਤ ‘ਚ ਗਈ ਸੀ। ਇਸ ਦੌਰਾਨ ਦੋਵੇਂ ਬਿਜਲੀ ਦੀ ਤਾਰ ਨਾਲ ਟਕਰਾ ਗਈਆਂ। ਇਸ ਕਾਰਨ ਦੋਵਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਪੁਲਿਸ ਨੇ ਲਾਸ਼ਾਂ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਡੇਹਰਾ ਹਸਪਤਾਲ ਪਹੁੰਚਾਇਆ ਹੈ।
ਮ੍ਰਿਤਕਾਂ ਦੀ ਪਛਾਣ ਸਲੇਟੀ ਪਿੰਡ ਦੀ ਸਪਨਾ (50) ਅਤੇ ਉਸ ਦੀ 5 ਸਾਲ ਦੀ ਦੋਹਤੀ ਅਰੂ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਰਾਤ ਨੂੰ ਆਏ ਤੂਫਾਨ ਕਾਰਨ ਖੇਤ ‘ਚ ਬਿਜਲੀ ਦੀਆਂ ਤਾਰਾਂ ਡਿੱਗ ਪਈਆਂ ਸਨ। ਸਵੇਰੇ ਜਦੋਂ ਔਰਤ ਅਤੇ ਛੋਟੀ ਬੱਚੀ ਬਾਂਦਰਾਂ ਨੂੰ ਭਜਾਉਣ ਲਈ ਖੇਤ ਵਿੱਚ ਗਏ ਤਾਂ ਉਹ ਇਸ ਗੱਲ ਤੋਂ ਅਣਜਾਣ ਸਨ ਅਤੇ ਕਰੰਟ ਲੱਗ ਗਿਆ।
ਇਸ ਹਾਦਸੇ ਬਾਰੇ ਜਿਵੇਂ ਹੀ ਸਥਾਨਕ ਲੋਕਾਂ ਨੂੰ ਪਤਾ ਲੱਗਾ ਤਾਂ ਉਨ੍ਹਾਂ ਨੇ ਪੁਲਿਸ ਨੂੰ ਸੂਚਿਤ ਕੀਤਾ ਤੇ ਬਿਜਲੀ ਦਾ ਕੱਟ ਲਗਾ ਕੇ ਪੁਲਿਸ ਨੇ ਦੋਵੇਂ ਲਾਸ਼ਾਂ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ| ਦੋਵਾਂ ਦੀ ਮੌਤ ਕਾਰਨ ਪਿੰਡ ਸਲੇਟੀ ਵਿੱਚ ਸੋਗ ਦਾ ਮਾਹੌਲ ਹੈ। ਪਰਿਵਾਰ ਵਾਲਿਆਂ ਦਾ ਰੋ-ਰੋ ਕੇ ਬੁਰਾ ਹਾਲ ਹੈ। ਏਐਸਆਈ ਅਨਿਲ ਨੇ ਦੱਸਿਆ ਕਿ ਇਹ ਹਾਦਸਾ ਬਿਜਲੀ ਦਾ ਝਟਕਾ ਲੱਗਣ ਕਾਰਨ ਵਾਪਰਿਆ ਹੈ। ਦੋਵਾਂ ਲਾਸ਼ਾਂ ਦਾ ਡੇਹਰਾ ਹਸਪਤਾਲ ‘ਚ ਪੋਸਟਮਾਰਟਮ ਕੀਤਾ ਜਾ ਰਿਹਾ ਹੈ। ਇਸ ਤੋਂ ਬਾਅਦ ਲਾਸ਼ਾਂ ਵਾਰਸਾਂ ਨੂੰ ਸੌਂਪ ਦਿੱਤੀਆਂ ਜਾਣਗੀਆਂ।
ਕਰੰਟ ਲੱਗਣ ਕਾਰਨ ਨਾਨੀ ਤੇ ਦੋਹਤੀ ਦੀ ਮੌਤ, ਖੇਤ ‘ਚ ਬਾਂਦਰਾਂ ਨੂੰ ਭਜਾਉਣ ਗਈਆਂ ਆਈਆਂ ਤਾਰਾਂ ਦੀ ਲਪੇਟ ‘ਚ
ਹਿਮਾਚਲ ਪ੍ਰਦੇਸ਼ ਵਿਚ ਕਰੰਟ ਲੱਗਣ ਕਾਰਨ ਨਾਨੀ ਤੇ ਦੋਹਤੀ ਦੀ ਮੌਤ ਹੋ ਗਈ। ਇਹ ਮਾਮਲਾ ਕਾਂਗੜਾ ਜ਼ਿਲ੍ਹੇ ਦੇ ਰੱਕਣ ਥਾਣਆ ਅਧੀਨ ਪੈਂਦੇ ਪਿੰਡ ਸਲੇਟੀ ਦਾ…
