ਪੰਜਾਬ ‘ਚ ਇਸ ਕਦਮ ਦੇ ਨਾਲ ਕੀ ਹੋ ਜਾਵੇਗਾ ਨਸ਼ੇ ਦਾ ‘ਨਾਸ਼’ ?

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਸੂਬੇ ‘ਚ ਨਸ਼ੇ ਦਾ ਕਹਿਰ ਲਗਾਤਾਰ ਜਾਰੀ ਹੈ। ਨਸ਼ੇ ਦੇ ਕਾਰਨ ਕਈ ਨੌਜਵਾਨ ਇਸਦੀ ਚਪੇਟ ਚ ਆ ਗਏ ਹਨ। ਇਹ ਸਿਲਸਿਲਾ ਲਗਾਤਾਰ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਸੂਬੇ ‘ਚ ਨਸ਼ੇ ਦਾ ਕਹਿਰ ਲਗਾਤਾਰ ਜਾਰੀ ਹੈ। ਨਸ਼ੇ ਦੇ ਕਾਰਨ ਕਈ ਨੌਜਵਾਨ ਇਸਦੀ ਚਪੇਟ ਚ ਆ ਗਏ ਹਨ। ਇਹ ਸਿਲਸਿਲਾ ਲਗਾਤਾਰ ਜਾਰੀ ਵੀ ਹੈ। ਸੂਬੇ ‘ਚ ਮਾਪੇ ਇਹਨੇ ਜਿਆਜਾ ਮਜਬੂਰ ਹੋ ਗਏ ਹਨ ਕਿ ਉਹ ਆਪਣੇ ਬੱਚਿਆਂ ਨੂੰ ਜਿਹਨਾਂ ਨੂੰ ਉਹਨਾਂ ਨੇ ਆਪਣੇ ਹੱਥਾਂ ਨਾਲ ਪਾਲਿਆ ਹੈ ਉਹਨਾਂ ਨੂੰ ਇਸ ਨਸ਼ੇ ਤੋਂ ਬਚਾਉਣ ਲਈ ਜੰਜੀਰਾ ਦੇ ਨਾਲ ਬੰਨ੍ਹ ਲਈ ਮਜਬੂਰ ਹਨ।

drug peddler in ferozepur drugs  ਪਰ ਪੰਜਾਬ ‘ਚ ਜਿੱਥੇ ਨਸ਼ਾ ਵਧਦਾ ਜਾ ਰਿਹਾ ਹੈ ਉੱਥੇ ਹੀ ਹੁਣ ਸੂਬੇ ਚ ਇਸਨੂੰ ਰੋਕਣ ਲਈ ਇਕ ਸਖਤ ਕਦਮ ਚੁੱਕਿਆ ਗਿਆ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਪੰਜਾਬ ਸਰਕਾਰ ਵੱਲੋਂ ਵਿਦਿਆਰਥੀਆਂ ਦੇ ਸਿਲੇਬਸ ਚ ਨਸ਼ਿਆਂ ਨੂੰ ਲੈਕੇ ਇਕ ਚੈਪਟਰ ਜੋੜਿਆ ਜਾਵੇਗਾ ਇਸਦੀ ਜਾਣਕਾਰੀ ਪੁਲਿਸ ਵੱਲੋਂ ਪੰਜਾਬ ਹਰਿਆਣਾ ਹਾਈਕੋਰਟ ਨੂੰ ਦਿੱਤੀ ਗਈ ਹੈ।

drugs

ਸੂਤਰਾਂ ਦਾ ਇਹ ਵੀ ਕਹਿਣਾ ਹੈ ਕਿ ਸਾਰੇ ਵਿੱਦਿਅਕ ਅਦਾਰਿਆਂ ਚਾਹੇ ਉਹ ਸਰਕਾਰੀ ਹੈ ਜਾਂ ਫਿਰ ਪ੍ਰਾਈਵੇਟ ਚ ਹਫਤੇ ਦੇ ਇਕ ਦਿਨ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਨਿਰਦੇਸ਼ ਦਿੱਤੇ ਜਾਣਗੇ। ਇਸ ਤੋਂ ਇਲਾਵਾ ਨਸ਼ੇ ਦੇ ਖਾਤਮੇ ਦੇ ਲਈ ਸਾਰੇ ਇੰਚੇਲੀਜੈਂਸ ਯੂਨਿਟਾਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਉਹ ਚਾਹ ਦੇ ਸਟਾਲਾਂ ਖੋਖਿਆ ਆਦੀ ਤੇ ਵੀ ਨਜ਼ਰ ਰੱਖੀ ਜਾਵੇ ਤਾਂ ਜੋ ਪਤਾ ਲਗਦਾ ਰਹੇ ਕੀ ਇਹਨਾਂ ਦੁਕਾਨ ਦੇ ਮਾਲਿਕਾਂ ਵੱਲੋਂ ਨਸ਼ੇ ਦੇ ਵਿਕਰੀ ਤਾਂ ਨਹੀਂ ਕੀਤੀ ਜਾਂਦੀ।

drugs in haryana punjab

ਕਾਬਿਲੇਗੌਰ ਹੈ ਕਿ ਨਸ਼ੇ ਦੇ ਕਾਰਨ ਪੰਜਾਬ ਦੀ ਜਵਾਨੀ ਨੂੰ ਸਾੜ ਕੇ ਰੱਖ ਦਿੱਤੀ ਹੈ। ਜਿਸ ਕਾਰਨ ਪੰਜਾਬ ਦੇ ਨੌਜਵਾਨ ਜੋ ਖੇਡਾਂ ਕਰਕੇ ਜਾਣੇ ਜਾਂਦੇ ਸੀ ਅੱਜ ਨੂੰ ਨਸ਼ੇ ਦੇ ਆਦੀ ਹੋ ਗਏ ਹਨ। ਜਿਸ ਕਾਰਨ ਇਸ ਤਰ੍ਹਾਂ ਦਾ ਕਦਮ ਚੁੱਕਣ ਬਾਰੇ ਗੱਲ ਆਖੀ ਗਈ ਹੈ ਤਾਂ ਜੋ ਵਿਦਿਆਰਥੀਆਂ ਨੂੰ ਨਸ਼ੇ ਦੇ ਮਾੜੇ ਪ੍ਰਭਾਵਾਂ ਬਾਰੇ ਦੱਸਿਆ ਜਾ ਸਕੇ।

Leave a Reply

Your email address will not be published. Required fields are marked *