ਕੈਨੇਡਾ ਗਈ ਪਤਨੀ ਨੇ ਪਤੀ ਨਾਲ ਮਾਰੀ ਠੱਗੀ: 27 ਲੱਖ ਖ਼ਰਚਵਾ ਕੇ ਪਤੀ ਨੂੰ ਭਾਰਤ ਮੋੜਿਆ ਬਰੰਗ; ਸੱਸ ਗ੍ਰਿਫ਼ਤਾਰ

ਫ਼ਤਿਹਗੜ੍ਹ ਸਾਹਿਬ: ਵਿਦੇਸ਼ ਜਾਣ ਦੇ ਚਾਹਵਾਨ ਪੰਜਾਬੀ ਨੌਜਵਾਨਾਂ ਨਾਲ ਹੋ ਰਹੀ ਧੋਖਾਧੜੀ ਦਾ ਇੱਕ ਹੋਰ ਮੰਦਭਾਗਾ ਮਾਮਲਾ ਸਾਹਮਣੇ ਆਇਆ ਹੈ। ਫ਼ਤਿਹਗੜ੍ਹ ਸਾਹਿਬ ਦੇ ਪਿੰਡ ਮੰਡੌਰ…

ਵਿਦੇਸ਼ ਜਾਣ ਦੇ ਚਾਹਵਾਨ ਪੰਜਾਬੀ ਨੌਜਵਾਨਾਂ ਨਾਲ ਹੋ ਰਹੀ ਧੋਖਾਧੜੀ ਦਾ ਇੱਕ ਹੋਰ ਮੰਦਭਾਗਾ ਮਾਮਲਾ ਸਾਹਮਣੇ ਆਇਆ ਹੈ। ਫ਼ਤਿਹਗੜ੍ਹ ਸਾਹਿਬ

ਫ਼ਤਿਹਗੜ੍ਹ ਸਾਹਿਬ: ਵਿਦੇਸ਼ ਜਾਣ ਦੇ ਚਾਹਵਾਨ ਪੰਜਾਬੀ ਨੌਜਵਾਨਾਂ ਨਾਲ ਹੋ ਰਹੀ ਧੋਖਾਧੜੀ ਦਾ ਇੱਕ ਹੋਰ ਮੰਦਭਾਗਾ ਮਾਮਲਾ ਸਾਹਮਣੇ ਆਇਆ ਹੈ। ਫ਼ਤਿਹਗੜ੍ਹ ਸਾਹਿਬ ਦੇ ਪਿੰਡ ਮੰਡੌਰ ਦੇ ਇੱਕ ਨੌਜਵਾਨ ਨੂੰ ਉਸ ਦੀ ਪਤਨੀ ਅਤੇ ਸਹੁਰੇ ਪਰਿਵਾਰ ਨੇ 27 ਲੱਖ ਰੁਪਏ ਦਾ ਚੂਨਾ ਲਗਾ ਕੇ ਕੈਨੇਡਾ ਤੋਂ ਵਾਪਸ ਭਾਰਤ ਪਰਤਣ ਲਈ ਮਜ਼ਬੂਰ ਕਰ ਦਿੱਤਾ। ਇਸ ਮਾਮਲੇ ਵਿੱਚ ਸਰਹੰਦ ਪੁਲਿਸ ਨੇ ਸਖ਼ਤ ਕਾਰਵਾਈ ਕਰਦਿਆਂ ਲੜਕੀ ਦੀ ਮਾਂ (ਸੱਸ) ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਕੀ ਹੈ ਪੂਰੀ ਘਟਨਾ?

ਪਿੰਡ ਮੰਡੌਰ ਦੇ ਨਿਵਾਸੀ ਮਨਦੀਪ ਸਿੰਘ ਪੁੱਤਰ ਦਵਿੰਦਰ ਸਿੰਘ ਨੇ ਪੁਲਿਸ ਕੋਲ ਦਰਜ ਕਰਵਾਈ ਸ਼ਿਕਾਇਤ ਵਿੱਚ ਦੱਸਿਆ ਕਿ ਉਸ ਦਾ ਵਿਆਹ ਅਮਲੋਹ ਦੀ ਕਿਰਨਦੀਪ ਕੌਰ ਨਾਲ ਹੋਇਆ ਸੀ। ਰਿਸ਼ਤੇ ਵੇਲੇ ਸਹੁਰੇ ਪਰਿਵਾਰ ਨੇ ਭਰੋਸਾ ਦਿੱਤਾ ਸੀ ਕਿ ਜੇਕਰ ਮਨਦੀਪ ਕਿਰਨਦੀਪ ਨੂੰ ਖ਼ਰਚਾ ਕਰਕੇ ਕੈਨੇਡਾ ਭੇਜ ਦਿੰਦਾ ਹੈ, ਤਾਂ ਉਹ ਬਾਅਦ ਵਿੱਚ ਮਨਦੀਪ ਨੂੰ ਵੀ ਉੱਥੇ ਪੱਕੇ ਤੌਰ ‘ਤੇ ਸੈਟਲ ਕਰਵਾ ਦੇਵੇਗੀ। ਇਸ ਵਾਅਦੇ ‘ਤੇ ਯਕੀਨ ਕਰਦਿਆਂ ਮਨਦੀਪ ਦੇ ਪਰਿਵਾਰ ਨੇ ਕਰੀਬ 27 ਲੱਖ ਰੁਪਏ ਖ਼ਰਚ ਕਰਕੇ ਕਿਰਨਦੀਪ ਨੂੰ ਕੈਨੇਡਾ ਭੇਜਿਆ।

ਕੈਨੇਡਾ ਪਹੁੰਚ ਕੇ ਬਦਲੇ ਪਤਨੀ ਦੇ ਤੇਵਰ

ਸ਼ਿਕਾਇਤਕਰਤਾ ਅਨੁਸਾਰ, ਜਦੋਂ ਮਨਦੀਪ ਕੈਨੇਡਾ ਪਹੁੰਚਿਆ ਤਾਂ ਉਸ ਦੀ ਪਤਨੀ ਕਿਰਨਦੀਪ ਕੌਰ ਨੇ ਉਸ ਨਾਲ ਬੁਰਾ ਸਲੂਕ ਕਰਨਾ ਸ਼ੁਰੂ ਕਰ ਦਿੱਤਾ। ਕੁਝ ਸਮੇਂ ਬਾਅਦ ਉਹ ਮਨਦੀਪ ਨੂੰ ਛੱਡ ਕੇ ਕਿਸੇ ਹੋਰ ਨਾਲ ਰਹਿਣ ਲੱਗ ਪਈ। ਹੱਦ ਤਾਂ ਉਦੋਂ ਹੋ ਗਈ ਜਦੋਂ ਕਿਰਨਦੀਪ ਨੇ ਮਨਦੀਪ ਦਾ ਵੀਜ਼ਾ ਅੱਗੇ ਵਧਾਉਣ ਤੋਂ ਸਾਫ਼ ਇਨਕਾਰ ਕਰ ਦਿੱਤਾ, ਜਿਸ ਕਾਰਨ ਮਨਦੀਪ ਨੂੰ ਮਜ਼ਬੂਰ ਹੋ ਕੇ ਬਰੰਗ ਵਾਪਸ ਭਾਰਤ ਪਰਤਣਾ ਪਿਆ। ਮਨਦੀਪ ਦਾ ਦੋਸ਼ ਹੈ ਕਿ ਇਸ ਸਾਰੀ ਸਾਜ਼ਿਸ਼ ਵਿੱਚ ਉਸ ਦੇ ਸਹੁਰੇ ਭਰਪੂਰ ਸਿੰਘ ਅਤੇ ਸੱਸ ਬਲਵਿੰਦਰ ਕੌਰ ਦੀ ਪੂਰੀ ਮਿਲੀਭੁਗਤ ਸੀ।

ਪੁਲਿਸ ਕਾਰਵਾਈ ਅਤੇ ਗ੍ਰਿਫ਼ਤਾਰੀ

ਸਰਹੰਦ ਪੁਲਿਸ ਦੇ ਜਾਂਚ ਅਧਿਕਾਰੀ ਸਹਾਇਕ ਥਾਣੇਦਾਰ ਮੋਹਨ ਸਿੰਘ ਨੇ ਦੱਸਿਆ ਕਿ ਉੱਚ ਅਧਿਕਾਰੀਆਂ ਦੀ ਜਾਂਚ ਤੋਂ ਬਾਅਦ ਦੋਸ਼ ਸਹੀ ਪਾਏ ਗਏ ਹਨ। ਪੁਲਿਸ ਨੇ ਕੈਨੇਡਾ ਰਹਿ ਰਹੀ ਕਿਰਨਦੀਪ ਕੌਰ, ਉਸ ਦੇ ਪਿਤਾ ਭਰਪੂਰ ਸਿੰਘ ਅਤੇ ਮਾਂ ਬਲਵਿੰਦਰ ਕੌਰ ਵਿਰੁੱਧ ਧੋਖਾਧੜੀ ਦਾ ਮੁਕੱਦਮਾ ਦਰਜ ਕਰ ਲਿਆ ਹੈ।

ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ
Jammu-Katra Expressway ‘ਤੇ ਦੋ ਟਰਾਲਿਆਂ ਦੀ ਭਿਆਨਕ ਟੱਕਰ, ਅੱਗ ਦੀਆਂ ਲਪਟਾਂ ਨੇ ਮਚਾਈ ਤਬਾਹੀ
ਖ਼ਬਰਾਂ ਦੇ ਅਪਡੇਟਸ ਲਈ LIVING INDIA NEWS 2 4/7 LIVE ਨਾਲ ਜੁੜੇ ਰਹੋ।

Leave a Reply

Your email address will not be published. Required fields are marked *