ਸਵੇਰੇ ਉੱਠਦੇ ਹੀ ਕਿਉਂ ਆਕੜ ਜਾਂਦਾ ਹੈ ਸਰੀਰ? ਜਾਣੋ ਬਿਸਤਰੇ ਤੋਂ ਉੱਤਰਦੇ ਸਾਰ ਹੋਣ ਵਾਲੇ ਦਰਦ ਦੇ ਅਸਲ ਕਾਰਨ ਅਤੇ ਮਾਹਿਰਾਂ ਦੀ ਰਾਏ

ਚੰਡੀਗੜ੍ਹ : ਬਹੁਤ ਸਾਰੇ ਲੋਕਾਂ ਲਈ ਸਵੇਰ ਦੀ ਸ਼ੁਰੂਆਤ ਤਰੋਤਾਜ਼ਾ ਮਹਿਸੂਸ ਕਰਨ ਦੀ ਬਜਾਏ ਸਰੀਰ ਵਿੱਚ ਦਰਦ ਅਤੇ ਭਾਰੀਪਨ ਨਾਲ ਹੁੰਦੀ ਹੈ। ਅਲਾਰਮ ਵੱਜਦੇ ਹੀ…

ਬਹੁਤ ਸਾਰੇ ਲੋਕਾਂ ਲਈ ਸਵੇਰ ਦੀ ਸ਼ੁਰੂਆਤ ਤਰੋਤਾਜ਼ਾ ਮਹਿਸੂਸ ਕਰਨ ਦੀ ਬਜਾਏ ਸਰੀਰ ਵਿੱਚ ਦਰਦ ਅਤੇ ਭਾਰੀਪਨ ਨਾਲ ਹੁੰਦੀ ਹੈ। ਅਲਾਰਮ ਵੱਜਦੇ ਹੀ ਅੱਖਾਂ

ਚੰਡੀਗੜ੍ਹ : ਬਹੁਤ ਸਾਰੇ ਲੋਕਾਂ ਲਈ ਸਵੇਰ ਦੀ ਸ਼ੁਰੂਆਤ ਤਰੋਤਾਜ਼ਾ ਮਹਿਸੂਸ ਕਰਨ ਦੀ ਬਜਾਏ ਸਰੀਰ ਵਿੱਚ ਦਰਦ ਅਤੇ ਭਾਰੀਪਨ ਨਾਲ ਹੁੰਦੀ ਹੈ। ਅਲਾਰਮ ਵੱਜਦੇ ਹੀ ਅੱਖਾਂ ਤਾਂ ਖੁੱਲ੍ਹ ਜਾਂਦੀਆਂ ਹਨ, ਪਰ ਗਰਦਨ ਜਕੜੀ ਹੋਈ ਮਹਿਸੂਸ ਹੁੰਦੀ ਹੈ, ਲੱਕ ਵਿੱਚ ਖਿੱਚ ਪੈਂਦੀ ਹੈ ਅਤੇ ਮੋਢੇ ਭਾਰੀ ਲੱਗਣ ਲੱਗਦੇ ਹਨ। ਅਕਸਰ ਲੋਕ ਇਸ ਨੂੰ ਵਧਦੀ ਉਮਰ, ਪੁਰਾਣੇ ਗੱਦੇ ਜਾਂ ਪਿਛਲੇ ਦਿਨ ਦੀ ਥਕਾਵਟ ਦਾ ਨਤੀਜਾ ਮੰਨ ਕੇ ਨਜ਼ਰਅੰਦਾਜ਼ ਕਰ ਦਿੰਦੇ ਹਨ, ਪਰ ਸਿਹਤ ਮਾਹਿਰਾਂ ਅਨੁਸਾਰ ਇਸ ਦੇ ਪਿੱਛੇ ਕਈ ਹੋਰ ਅਹਿਮ ਕਾਰਨ ਹੋ ਸਕਦੇ ਹਨ।

ਨੀਂਦ ਦੌਰਾਨ ਸਰੀਰ ਦੀ ਮੁਰੰਮਤ ‘ਚ ਰੁਕਾਵਟ

ਅਸਲ ਵਿੱਚ, ਨੀਂਦ ਸਿਰਫ਼ ਆਰਾਮ ਕਰਨ ਦਾ ਸਮਾਂ ਨਹੀਂ ਹੈ, ਬਲਕਿ ਇਸ ਦੌਰਾਨ ਸਾਡਾ ਸਰੀਰ ਖ਼ੁਦ ਦੀ ਮੁਰੰਮਤ ਕਰਦਾ ਹੈ। ਮਾਸਪੇਸ਼ੀਆਂ ਦੀ ਰਿਕਵਰੀ, ਖ਼ੂਨ ਦਾ ਦੌਰਾ ਤੇ ਇਮਿਊਨ ਸਿਸਟਮ ਨਾਲ ਜੁੜੀਆਂ ਕਈ ਮਹੱਤਵਪੂਰਨ ਪ੍ਰਕਿਰਿਆਵਾਂ ਰਾਤ ਨੂੰ ਹੀ ਪੂਰੀਆਂ ਹੁੰਦੀਆਂ ਹਨ। ਜਦੋਂ ਇਨ੍ਹਾਂ ਪ੍ਰਕਿਰਿਆਵਾਂ ਵਿੱਚ ਕਿਸੇ ਤਰ੍ਹਾਂ ਦੀ ਰੁਕਾਵਟ ਆਉਂਦੀ ਹੈ, ਤਾਂ ਸਵੇਰੇ ਉੱਠਣ ‘ਤੇ ਸਰੀਰ ਵਿੱਚ ਦਰਦ ਅਤੇ ਥਕਾਵਟ ਮਹਿਸੂਸ ਹੋ ਸਕਦੀ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਸੌਣ ਵੇਲੇ ਸਰੀਰ ਭਾਵੇਂ ਸ਼ਾਂਤ ਹੁੰਦਾ ਹੈ, ਪਰ ਸੈੱਲ ਪੂਰੀ ਤਰ੍ਹਾਂ ਸਰਗਰਮ ਰਹਿੰਦੇ ਹਨ। ਕਈ ਘੰਟਿਆਂ ਤੱਕ ਇੱਕੋ ਸਥਿਤੀ ਵਿੱਚ ਸੌਣ ਨਾਲ ਜੋੜਾਂ ਦੀ ਹਿਲਜੁਲ ਘਟ ਜਾਂਦੀ ਹੈ, ਜਿਸ ਕਾਰਨ ਸਵੇਰੇ ਉੱਠਣ ਤੋਂ ਬਾਅਦ ਸ਼ੁਰੂਆਤੀ ਕੁਝ ਮਿੰਟਾਂ ਤੱਕ ਚੱਲਣ-ਫਿਰਨ ਵਿੱਚ ਤਕਲੀਫ਼ ਹੁੰਦੀ ਹੈ।

ਗ਼ਲਤ ਸਿਰਹਾਣਾ ਅਤੇ ਖ਼ਰਾਬ ਗੱਦਾ ਵੀ ਹੈ ਜ਼ਿੰਮੇਵਾਰ

ਸੌਣ ਦਾ ਗ਼ਲਤ ਤਰੀਕਾ, ਬਹੁਤ ਉੱਚਾ ਜਾਂ ਬਹੁਤ ਨੀਵਾਂ ਸਿਰਹਾਣਾ ਅਤੇ ਸਰੀਰ ਨੂੰ ਸਹੀ ਸਪੋਰਟ ਨਾ ਦੇਣ ਵਾਲਾ ਗੱਦਾ ਇਸ ਸਮੱਸਿਆ ਨੂੰ ਹੋਰ ਵਧਾ ਦਿੰਦਾ ਹੈ। ਜੇਕਰ ਸਿਰਹਾਣਾ ਸਹੀ ਨਾ ਹੋਵੇ ਤਾਂ ਧੌਣ ਦੀਆਂ ਮਾਸਪੇਸ਼ੀਆਂ ‘ਤੇ ਰਾਤ ਭਰ ਦਬਾਅ ਬਣਿਆ ਰਹਿੰਦਾ ਹੈ। ਇਸੇ ਤਰ੍ਹਾਂ ਰੀੜ੍ਹ ਦੀ ਹੱਡੀ ਨੂੰ ਸਹੀ ਸਪੋਰਟ ਨਾ ਮਿਲਣ ਕਾਰਨ ਲੱਕ ਅਤੇ ਮੋਢਿਆਂ ਵਿੱਚ ਦਰਦ ਦੀ ਸ਼ਿਕਾਇਤ ਹੋ ਜਾਂਦੀ ਹੈ। ਹਾਲਾਂਕਿ, ਰਾਹਤ ਦੀ ਗੱਲ ਇਹ ਹੈ ਕਿ ਸਵੇਰੇ ਉੱਠ ਕੇ ਹਲਕੀ ਹਿਲਜੁਲ ਜਾਂ ਸੈਰ ਕਰਨ ਨਾਲ ਇਹ ਆਕੜਨ ਕੁਝ ਹੀ ਸਮੇਂ ਵਿੱਚ ਦੂਰ ਹੋ ਜਾਂਦੀ ਹੈ।

ਖ਼ਰਾਬ ਨੀਂਦ ਵਧਾਉਂਦੀ ਹੈ ਸਰੀਰ ਵਿੱਚ ਸੋਜ

ਅਮਰੀਕਾ ਦੇ ‘ਨੈਸ਼ਨਲ ਇੰਸਟੀਚਿਊਟਸ ਆਫ਼ ਹੈਲਥ’ ਨਾਲ ਜੁੜੀ ਇੱਕ ਖੋਜ ਵਿੱਚ ਸਾਹਮਣੇ ਆਇਆ ਹੈ ਕਿ ਅਧੂਰੀ ਜਾਂ ਖ਼ਰਾਬ ਨੀਂਦ ਸਰੀਰ ਵਿੱਚ ਸੋਜ ਨੂੰ ਵਧਾਉਂਦੀ ਹੈ, ਜਿਸ ਨਾਲ ਦਰਦ ਬਰਦਾਸ਼ਤ ਕਰਨ ਦੀ ਸਮਰੱਥਾ ਘਟ ਜਾਂਦੀ ਹੈ। ਯਾਨੀ ਕਿ, ਦਰਦ ਕਾਰਨ ਨੀਂਦ ਖ਼ਰਾਬ ਹੁੰਦੀ ਹੈ ਅਤੇ ਖ਼ਰਾਬ ਨੀਂਦ ਅਗਲੇ ਦਿਨ ਦੇ ਦਰਦ ਨੂੰ ਹੋਰ ਵਧਾ ਦਿੰਦੀ ਹੈ। ਇਹ ਇੱਕ ਅਜਿਹਾ ਚੱਕਰ ਹੈ ਜੋ ਇਨਸਾਨ ਨੂੰ ਦਿਨ ਭਰ ਪਰੇਸ਼ਾਨ ਰੱਖਦਾ ਹੈ।

ਲਗਾਤਾਰ ਰਹਿਣ ਵਾਲਾ ਦਰਦ ਹੋ ਸਕਦਾ ਹੈ ਗੰਭੀਰ ਬੀਮਾਰੀ ਦਾ ਸੰਕੇਤ

ਜੇਕਰ ਸਵੇਰ ਵੇਲੇ ਹੋਣ ਵਾਲੀ ਇਹ ਆਕੜਨ ਅਤੇ ਦਰਦ ਲੰਬੇ ਸਮੇਂ ਤੱਕ ਬਣਿਆ ਰਹੇ, ਤਾਂ ਇਸ ਨੂੰ ਆਮ ਸਮਝਣ ਦੀ ਭੁੱਲ ਨਾ ਕਰੋ। ਇਹ ਸਰੀਰ ਵਿੱਚ ਕਿਸੇ ਅੰਦਰੂਨੀ ਬੀਮਾਰੀ ਦਾ ਸੰਕੇਤ ਹੋ ਸਕਦਾ ਹੈ। ਮਾਹਿਰਾਂ ਅਨੁਸਾਰ Osteoarthritis, Rheumatoid Arthritis, Fibromyalgia, Vitamin D ਦੀ ਕਮੀ, Sleep Apnea, ਲਗਾਤਾਰ ਤਣਾਅ ਅਤੇ ਚਿੰਤਾ ਯਾਨਿ ਕਿ Stress & Anxiety ਆਦਿ ਸ਼ਾਮਲ ਹਨ। ਇਹ ਸਾਰੀਆਂ ਸਥਿਤੀਆਂ ਵੀ ਸਵੇਰ ਦੇ ਸਮੇਂ ਸਰੀਰ ਵਿੱਚ ਭਿਆਨਕ ਦਰਦ ਪੈਦਾ ਕਰਨ ਲਈ ਜ਼ਿੰਮੇਵਾਰ ਹੁੰਦੀਆਂ ਹਨ। ਅਜਿਹੇ ਵਿੱਚ ਜੇਕਰ ਸਮੱਸਿਆ ਵਧੇ, ਤਾਂ ਤੁਰੰਤ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ।

Leave a Reply

Your email address will not be published. Required fields are marked *