ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਗੋਆ ਦੇ ਸੀਐੱਮ ਮਨੋਹਰ ਪਰੀਕਰ ਦਾ ਦੇਹਾਂਤ ਹੋ ਗਿਆ ਹੈ ਜਿਸ ਤੋਂ ਬਾਅਦ ਦੇਸ਼ਭਰ ਵਿੱਚ ਸੋਗ ਛਾਇਆ ਹੋਇਆ ਹੈ। ਮਨੋਹਰ ਪਰੀਕਰ ਦੇ ਅੰਤਿਮ ਦਰਸ਼ਨਾਂ ਦੇ ਲਈ ਕਈ ਵੱਡੇ ਨੇਤਾ ਗੋਆ ਬੀਜੇਪੀ ਦਫਤਰ ਪਹੁੰਚ ਰਹੇ ਹਨ। ਇਕ ਪਾਸੇ ਜਿੱਥੇ ਪਰੀਕਰ ਦੇ ਦੇਹਾਂਤ ਦੇ ਕਾਰਨ ਹਰ ਪਾਸੇ ਸੋਗ ਦੀ ਲਹਿਰ ਛਾਈ ਹੋਈ ਹੈ ਉੱਥੇ ਹੀ ਦੂਜੇ ਪਾਸੇ ਪਾਰਟੀਆਂ ਵਿੱਚ ਇਸ ਗੱਲ ਦੀ ਚਰਚਾ ਸ਼ੁਰੂ ਹੋ ਗਈ ਹੈ ਕਿ ਹੁਣ ਗੋਆ ਦਾ ਅਗਲਾ ਸੀਐੱਮ ਕੋਣ ਬਣੇਗਾ। ਆਖਿਰ ਕਿਸ ਪਾਰਟੀ ਦੀ ਹਕੁਮਤ ਗੋਆ ਚ ਹੋਵੇਗੀ।
ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਇਸ ਸੰਬੰਧ ਵਿੱਚ ਕਾਂਗਰਸ ਪਾਰਟੀ ਪਹਿਲਾ ਰਾਜਪਾਲ ਨੂੰ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕਰ ਚੁੱਕੀ ਹੈ। ਨਾਨਾਲ ਇਸ ਸੰਬੰਧੀ ਨਿਤੀਨ ਗਡਕਰੀ ਨੇ ਬੀਜੇਪੀ ਨੇਤਾਵਾਂ ਦੇ ਨਾਲ ਮੀਟਿੰਗ ਕੀਤੀ। ਨਾਲ ਹੀ ਸੂਤਰਾਂ ਤੋ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਗੋਆ ਸੀਐੱਮ ਅਹੁਦੇ ਦੇ ਲਈ ਬੀਜੇਪੀ ਪ੍ਰਦੇਸ਼ ਪ੍ਰਧਾਨ ਵਿਨੈ ਤੇੰਦੂਲਕਰ ਦੇ ਨਾਂ ਸਾਹਮਣੇ ਆ ਰਿਹਾ ਹੈ।
ਦੱਸਣਯੋਗ ਗੱਲ ਹੈ ਕਿ ਗੋਆ ਚ ਸਹਿਯੋਗੀ ਪਾਰਟੀਆਂ ਦਾ ਕਹਿਣਾ ਹੈ ਕਿ ਉਹਨਾਂ ਨੇ ਪਰੀਕਰ ਦਾ ਸਾਥ ਦਿੱਤਾ ਸੀ ਪਰ ਉਹ ਬੀਜੇਪੀ ਦਾ ਸਾਥ ਦੇਣ ਤੋਂ ਮਨ੍ਹਾਂ ਕਰ ਰਹੇ ਹਨ। ਦਸ ਦਈਏ ਕਿ ਬੀਜੇਪੀ ਨੇ ਗੋਆ ਚ ਗੋਆ ਫਾਰਵਰਡ ਪਾਰਟੀ, ਮਹਾਰਾਸ਼ਟਰਵਾਦੀ ਗੋਮਾਂਤਕ ਪਾਰਟੀ ਤੇ ਆਜ਼ਾਦ ਵਿਧਾਇਕਾਂ ਨਾਲ ਰਲ ਕੇ ਸਰਕਾਰ ਬਣਾਈ ਸੀ। ਪਰ ਹੁਣ ਬੀਜੇਪੀ ਤੇ ਖਤਰਾ ਮੰਡਰਾ ਰਿਹਾ ਹੈ।


