ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਧੀਆਂ ਜਾਨ ਹੁੰਦਿਆਂ ਪਿਓ ਦੀ, ਧੀਆਂ ਹੁੰਦੀ ਪਾਪਾ ਦੀ ਪਰੀ ਨੇ ਪਰ ਜੇ ਪਾਪਾ ਹੀ ਆਪਣੀ ਪਰੀ ਦੇ ਬਣ ਜਾਣ ਜਿਸਮਾਨੀ ਦੁਸ਼ਮਨ ਤਾਂ ਇਹ ਪਰੀਆਂ ਕਿਸ ਤੋਂ ਕਰਨਗੀ ਉਮੀਦ ਹਿਫਾਜਤ ਦੀ। ਜੀ ਹਾਂ ਅਜੀਹਾ ਇੱਕ ਮਾਮਲਾ ਚੰਡੀਗੜ੍ਹ ਤੋਂ ਸਾਹਮਣੇ ਆਇਆ ਹੈ, ਜਿੱਥੇ ਪਿਓ-ਧੀ ਦੇ ਰਿਸ਼ਤੇ ਨੂੰ ਬਦਨਾਮ ਕੀਤਾ ਗਿਆ ਹੈ। ਦੱਸ ਦਈਏ ਸੌਤੇਲੇ ਪਿਤਾ ਨੇ ਆਪਣੀ 16 ਸਾਲਾਂ ਧੀ ਨਾਲ ਜਬਰ-ਜਨਾਹ ਕੀਤਾ ਹੈ। ਦੱਸ ਦਈਏ ਵਹਿਸ਼ੀ ਪਿਤਾ ਨੇ ਬੇਟੀ ਤੋਂ ਕਰਵਾਚੌਥ ਦਾ ਵਰਤ ਵੀ ਕਰਵਾਇਆ ਤੇ ਉਸ ਨਾਲ ਜਬਰ –ਜਨਾਹ ਕੀਤਾ ਅਤੇ ਬੇਟੀ ਨੂੰ 4 ਮਹੀਨੇ ਦੀ ਗਰਭਵਤੀ ਵੀ ਕੀਤਾ ਹੈ।
ਇਸ ਸਾਰੀ ਵਾਰਦਾਤ ਦਾ ਉਦੋਂ ਪਤਾ ਵੀਰਵਾਰ ਨੂੰ ਉਦੋਂ ਚਲਿਆ ਜਦੋਂ ਅਚਾਣਕ ਬੇਟੀ ਦੇ ਢਿੱਡ ‘ਚ ਦਰਦ ਹੋਇਆ। ਇਸ ਤੋਂ ਬਾਅਦ ਜਦੋਂ ਉਸ ਨੂੰ ਡਾਕਟਰ ਕੋਲ ਲਿਜਾਇਆ ਗਿਆ ਤਾਂ ਉੱਥੇ ਇਸ ਸੱਚ ਤੋਂ ਪਰਦਾ ਉਠਿਆ। ਇਸ ਤੋਂ ਬਾਅਦ ਇਸ ਦੀ ਜਾਣਕਾਰੀ ਪੁਲਿਸ ਅਤੇ ਚਾਈਲਡ ਹੈਲਪਲਾਈਨ ਨੂੰ ਦਿੱਤੀ ਗਈ। ਸੈਕਟਰ -36 ਥਾਣੇ ਦੀ ਧਾਰਾ 376 ਅਤੇ 506 ਤਹਿਤ ਕੇਸ ਦਰਜ ਕਰਕੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।
ਪੁਲਿਸ ਅਤੇ ਚਾਈਲਡ ਹੈਲਪਲਾਈਨ ਟੀਮ ਨੂੰ ਇਸ ਬਾਰੇ ਪਤਾ ਲੱਗਣ ਤੋਂ ਬਾਅਦ ਚਾਈਲਡ ਹੈਲਪਲਾਈਨ ਦੀ ਟੀਮ ਵਲੋਂ ਲੜਕੀ ਦੀ ਕਾਉਂਸਲਿੰਗ ਸ਼ੁਰੂ ਕੀਤੀ ਗਈ। ਦੱਸ ਦਈਏ 16 ਸਾਲਾ ਲੜਕੀ ਨੇ ਬਿਆਨ ‘ਚ ਟੀਮ ਨੂੰ ਦੱਸਿਆ ਕਿ, ਉਸ ਦਾ ਪਰਿਵਾਰ ਮੂਲ ਰੂਪ ‘ਚ ਉੱਤਰ ਪ੍ਰਦੇਸ਼ ਦੇ ਜੌਨਪੁਰ ਦਾ ਰਹਿਣ ਵਾਲਾ ਹੈ। ਉਹ ਚੰਡੀਗੜ੍ਹ ਵਿੱਚ ਰਹਿੰਦੇ ਮਤਰੇਏ ਪਿਤਾ ਤੋਂ ਘਰ ਖਰਚ ਲਈ ਪੈਸੇ ਲੈਣ ਆਈ ਸੀ ਪਰ ਇੱਥੇ ਵਹਿਸ਼ੀ ਪਿਤਾ ਉਸਨੂੰ ਡਰਾ-ਧਮਕਾ ਕੇ ਉਸ ਨਾਲ ਜਬਰਦਸਤੀ ਕਰਦਾ ਸੀ।
ਦੋਸ਼ ਹੈ ਕਿ ਇਸ ਦੌਰਾਨ ਉਸ ਨੇ ਉਸ ਨਾਲ ਬਲਾਤਕਾਰ ਕੀਤਾ ਅਤੇ ਧਮਕੀਆਂ ਦਿੱਤੀਆਂ। ਦੋਸ਼ੀ ਪਿਤਾ ਆਪਣੀ 16 ਸਾਲਾ ਲੜਕੀ ਨਾਲ ਵਿਆਹ ਕਰਨਾ ਚਾਹੁੰਦਾ ਸੀ। ਇਸ ਲਈ ਉਸਨੇ ਜ਼ਬਰਦਸਤੀ ਉਸ ਤੋਂ ਕਰਵਾਚੌਥ ਦਾ ਵਰਤ ਵੀ ਰੱਖਵਾਇਆ ਸੀ। ਇਸ ਤੋਂ ਲੜਕੀ ਨੇ ਹਿੰਮਤ ਕਰਦਿਆਂ ਚਾਈਲਡ ਹੈਲਪਲਾਈਨ ਨੂੰ ਸੂਚਿਤ ਕੀਤਾ। ਟੀਮ ਦੀ ਪੜਤਾਲ ਤੋਂ ਪਤਾ ਚੱਲਿਆ ਕਿ, ਲੜਕੀ ਪੰਜ ਭੈਣਾਂ-ਭਰਾਵਾਂ ਵਿਚੋਂ ਸਭ ਤੋਂ ਵੱਡੀ ਹੈ। ਦੋਸ਼ੀ ਲੰਬੇ ਸਮੇਂ ਤੋਂ ਚੰਡੀਗੜ੍ਹ ‘ਚ ਰਹਿ ਰਿਹਾ ਸੀ। ਬਹਿਰਹਾਲ ਪੁਲਿਸ ਵਲੋਂ ਇਸ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।



