ਲੁਧਿਆਣਾ : ਕੈਂਸਰ ਦੀ ਬਿਮਾਰੀ ਹੋਣ ਬਾਰੇ ਪਤਾ ਲੱਗਾ ਤਾਂ ਵਿਅਕਤੀ ਨੂੰ ਅਜਿਹਾ ਸਦਮਾ ਲੱਗਾ ਕਿ ਉਹ ਮਾਨਸਿਕ ਤੌਰ ਉਤੇ ਪਰੇਸ਼ਾਨ ਹੋ ਗਿਆ। ਉਪਰੰਤ ਉਸ ਨੇ ਆਪਣੀ ਜ਼ਿੰਦਗੀ ਦਾ ਅਜਿਹਾ ਖੌਫਨਾਕ ਅੰਤ ਕਰ ਲਿਆ ਜੋ ਜਾਣ ਕੇ ਪੈਰਾਂ ਹੇਠੋਂ ਜ਼ਮੀਨ ਖਿਸਕ ਜਾਵੇਗੀ।
ਇਹ ਮਾਮਲਾ ਥਾਣਾ ਮਿਹਰਬਾਨ ਦੇ ਅਧੀਨ ਆਉਂਦੇ ਪਿੰਡ ਨੂਰਵਾਲਾ ਜਸਵੰਤ ਨਗਰ ਦਾ ਹੈ। ਥਾਣਾ ਮੁਖੀ ਹਰਜਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਸੂਚਨਾ ਮਿਲੀ ਕਿ ਜਸਵੰਤ ਨਗਰ ’ਚ ਇਕ ਵਿਅਕਤੀ ਨੇ ਖ਼ੁ.ਦਕੁ.ਸ਼ੀ ਕਰ ਲਈ ਹੈ, ਜਿਸ ਤੋਂ ਬਾਅਦ ਪੁਲਿਸ ਟੀਮ ਮੌਕੇ ’ਤੇ ਪੁੱਜੀ ਤਾਂ ਦੇਖਿਆ ਕਿ ਉਥੇ ਬਾਥਰੂਮ ’ਚ ਜ਼ਮੀਨ ’ਤੇ ਇਕ ਵਿਅਕਤੀ ਦੀ ਲਾ.ਸ਼ ਪਈ ਹੋਈ ਹੈ ਤੇ ਉਸ ਕੋਲ ਇਕ ਤੇਜ਼ਾ.ਬ ਦੀ ਖ਼ਾਲੀ ਬੋ.ਤ.ਲ ਪਈ ਹੈ।
ਪੁਲਿਸ ਨੇ ਤੁਰੰਤ ਉਕਤ ਵਿਅਕਤੀ ਦੀ ਲਾ.ਸ਼ ਕਬਜ਼ੇ ’ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ। ਮ੍ਰਿਤਕ ਦੀ ਪਛਾਣ ਸੰਦੀਪ ਸ਼ਰਮਾ (45) ਵਜੋਂ ਹੋਈ ਹੈ, ਜੋ ਮਜ਼ਦੂਰੀ ਦਾ ਕੰਮ ਕਰਦਾ ਸੀ ਅਤੇ ਆਪਣੇ ਪਰਿਵਾਰ ਦੇ ਨਾਲ ਰਹਿੰਦਾ ਸੀ। ਥਾਣਾ ਮੁਖੀ ਨੇ ਦੱਸਿਆ ਕਿ ਮ੍ਰਿਤਕ ਸੰਦੀਪ ਕਿਸੇ ਬਿਮਾਰੀ ਤੋਂ ਪੀੜਤ ਸੀ।ਜਦੋਂ ਉਸ ਨੇ ਡਾਕਟਰ ਤੋਂ ਜਾਂਚ ਕਰਵਾਈ ਤਾਂ ਉਸ ਨੂੰ ਕੈਂਸਰ ਦੇ ਲੱਛਣ ਦੱਸੇ ਗਏ, ਜਿਸ ਤੋਂ ਬਾਅਦ ਉਹ ਦਿਮਾਗੀ ਤੌਰ ’ਤੇ ਪਰੇਸ਼ਾਨ ਰਹਿਣ ਲੱਗਾ ਅਤੇ ਉਸ ਨੇ ਆਪਣੇ ਘਰ ’ਚ ਤੇਜ਼ਾ.ਬ ਪੀ ਕੇ ਖ਼ੁ.ਦਕੁ.ਸ਼ੀ ਕਰ ਲਈ। ਪੁਲਿਸ ਨੇ ਪੋਸਟਮਾਰਟਮ ਕਰਵਾ ਕੇ ਧਾਰਾ 174 ਦੀ ਕਾਰਵਾਈ ਕਰ ਕੇ ਲਾ.ਸ਼ ਪਰਿਵਾਰ ਨੂੰ ਸੌਂਪ ਦਿੱਤੀ ਹੈ।
ਕੈਂਸਰ ਹੋਣ ਦਾ ਲੱਗਾ ਪਤਾ ਤਾਂ ਜ਼ਿੰਦਗੀ ਦਾ ਕਰ ਲਿਆ ਖੌਫਨਾਕ ਅੰਤ! ਖ਼ੁ.ਦਕੁ.ਸ਼ੀ ਦਾ ਤਰੀਕਾ ਜਾਣ ਤੁਹਾਡੇ ਉਡ ਜਾਣਗੇ ਹੋਸ਼
ਲੁਧਿਆਣਾ : ਕੈਂਸਰ ਦੀ ਬਿਮਾਰੀ ਹੋਣ ਬਾਰੇ ਪਤਾ ਲੱਗਾ ਤਾਂ ਵਿਅਕਤੀ ਨੂੰ ਅਜਿਹਾ ਸਦਮਾ ਲੱਗਾ ਕਿ ਉਹ ਮਾਨਸਿਕ ਤੌਰ ਉਤੇ ਪਰੇਸ਼ਾਨ ਹੋ ਗਿਆ। ਉਪਰੰਤ ਉਸ…
