ਸ਼ੈਲਰਾਂ ਵਿੱਚ ਪਈ ਕਣਕ ਨਹੀਂ ਹੋਈ ਲਿਫਟ, ਆਉਣ ਵਾਲੇ ਝੋਨੇ ਦੇ ਸੀਜ਼ਨ ਨੂੰ ਲੈ ਕੇ ਵਧੀਆਂ ਮੁਸ਼ਕਲਾਂ

ਤਰਨ ਤਾਰਨ:  ਸਰਕਾਰੀ ਏਜੰਸੀਆਂ ਵੱਲੋਂ ਖਰੀਦ ਕੀਤੀ ਗਈ ਕਣਕ ਨੂੰ ਸਟੋਰ ਕਰਨ ਲਈ ਪਹਿਲਾਂ ਸ਼ੈਲਰ ਮਾਲਕਾਂ ਤੋਂ ਸਹਿਯੋਗ ਮੰਗਿਆ ਗਿਆ ਸੀ, ਪਰ ਹੁਣ ਨਿਰਧਾਰਤ ਸਮਾਂ…

ਤਰਨ ਤਾਰਨ:  ਸਰਕਾਰੀ ਏਜੰਸੀਆਂ ਵੱਲੋਂ ਖਰੀਦ ਕੀਤੀ ਗਈ ਕਣਕ ਨੂੰ ਸਟੋਰ ਕਰਨ ਲਈ ਪਹਿਲਾਂ ਸ਼ੈਲਰ ਮਾਲਕਾਂ ਤੋਂ ਸਹਿਯੋਗ ਮੰਗਿਆ ਗਿਆ ਸੀ, ਪਰ ਹੁਣ ਨਿਰਧਾਰਤ ਸਮਾਂ ਸੀਮਾ ਬੀਤ ਜਾਣ ਦੇ ਬਾਵਜੂਦ ਇਹ ਕਣਕ ਸ਼ੈਲਰਾਂ ਵਿੱਚੋਂ ਚੁਕਾਈ ਨਹੀਂ ਗਈ ਹੈ। ਇਸ ਕਾਰਨ ਆਉਣ ਵਾਲੇ ਝੋਨੇ ਦੇ ਸੀਜ਼ਨ ਨੂੰ ਲੈ ਕੇ ਸ਼ੈਲਰ ਮਾਲਕਾਂ ਵਿੱਚ ਭਾਰੀ ਚਿੰਤਾ ਪਾਈ ਜਾ ਰਹੀ ਹੈ।

32 ਲੱਖ ਬੋਰੀਆਂ ਕਣਕ ਨਾਲ ਭਰੇ ਪਏ ਨੇ ਜ਼ਿਲ੍ਹੇ ਦੇ ਸ਼ੈਲਰ

ਪ੍ਰਾਪਤ ਜਾਣਕਾਰੀ ਅਨੁਸਾਰ, ਸਰਕਾਰ ਵੱਲੋਂ ਸ਼ੈਲਰਾਂ ਵਿੱਚੋਂ ਕਣਕ ਚੁੱਕਣ ਲਈ 30 ਅਗਸਤ ਤੱਕ ਦਾ ਸਮਾਂ ਤੈਅ ਕੀਤਾ ਗਿਆ ਸੀ। ਪਰ ਹਕੀਕਤ ਇਹ ਹੈ ਕਿ ਕਣਕ ਜਿੱਥੇ ਦੀ ਤਿੱਥੇ ਸ਼ੈਲਰਾਂ ਵਿੱਚ ਹੀ ਪਈ ਹੈ। ਇਕੱਲੇ ਤਰਨ ਤਾਰਨ ਜ਼ਿਲ੍ਹੇ ਦੇ ਸ਼ੈਲਰਾਂ ਵਿੱਚ ਕਰੀਬ 32 ਲੱਖ ਬੋਰੀ ਕਣਕ ਸਟੋਰ ਪਈ ਹੈ, ਜਿਸ ਵਿੱਚੋਂ ਲਗਭਗ 8 ਲੱਖ ਬੋਰੀਆਂ ਸਿਰਫ਼ ਸਥਾਨਕ ਸ਼ੈਲਰਾਂ ਵਿੱਚ ਹੀ ਮੌਜੂਦ ਹਨ।

ਝੋਨੇ ਦੀ ਸਟੋਰੇਜ ਨੂੰ ਲੈ ਕੇ ਖੜ੍ਹਾ ਹੋ ਸਕਦਾ ਹੈ ਵੱਡਾ ਸੰਕਟ

ਸ਼ੈਲਰ ਮਾਲਕਾਂ ਦਾ ਕਹਿਣਾ ਹੈ ਕਿ ਸ਼ੈਲਰਾਂ ਦੀ ਕੁੱਲ ਜਗ੍ਹਾ ਪਹਿਲਾਂ ਹੀ ਪਿਛੇ ਕਣਕ ਨਾਲ ਭਰੀ ਹੋਈ ਹੈ ਅਤੇ ਹੁਣ ਨਵਾਂ ਝੋਨੇ ਦਾ ਸੀਜ਼ਨ ਸਿਰ ‘ਤੇ ਆ ਗਿਆ ਹੈ। ਜੇਕਰ ਸਮਾਂ ਰਹਿੰਦਿਆਂ ਕਣਕ ਦੀ ਲਿਫਟਿੰਗ ਨਾ ਕੀਤੀ ਗਈ, ਤਾਂ ਮਾਲਕਾਂ ਨੂੰ ਨਵਾਂ ਝੋਨਾ ਸਟੋਰ ਕਰਨ ਵਿੱਚ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪਵੇਗਾ।

ਸ਼ੈਲਰ ਯੂਨੀਅਨ ਦੀ ਪ੍ਰਸ਼ਾਸਨ ਨੂੰ ਅਪੀਲ

ਸ਼ੈਲਰ ਯੂਨੀਅਨ ਦੇ ਪ੍ਰਧਾਨ ਅਵਤਾਰ ਸਿੰਘ ਤਨੇਜਾ, ਸ਼ੈਲਰ ਮਾਲਕ ਸੋਨੂ ਸੂਦ ਅਤੇ ਜੈ ਦੀਪ ਸਿੰਘ ਨੇ ਇਸ ਗੰਭੀਰ ਮੁੱਦੇ ‘ਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਸਰਕਾਰ ਨੂੰ ਇਸ ਸਮੱਸਿਆ ਦਾ ਜਲਦ ਤੋਂ ਜਲਦ ਕੋਈ ਠੋਸ ਹੱਲ ਕੱਢਣਾ ਚਾਹੀਦਾ ਹੈ। ਹੁਣ ਸਾਰਿਆਂ ਦੀਆਂ ਨਜ਼ਰਾਂ ਇਸ ਗੱਲ ‘ਤੇ ਟਿਕੀਆਂ ਹਨ ਕਿ ਪ੍ਰਸ਼ਾਸਨ ਇਸ ਕਣਕ ਦੀ ਚੁਕਾਈ ਲਈ ਕਿਹੜੇ ਐਮਰਜੈਂਸੀ ਕਦਮ ਚੁੱਕਦਾ ਹੈ।

ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ

 “ਇਨਵੈਸਟ ਇਨ ਦਾ ਬੈਸਟ”: ਅਮਨ ਅਰੋੜਾ ਵੱਲੋਂ ਪੰਜਾਬ ਵਿੱਚ ਨਿਵੇਸ਼ ਲਿਆਉਣ ਲਈ ਯੂ.ਏ.ਈ. ਦੇ ਪ੍ਰਮੁੱਖ ਕਾਰੋਬਾਰੀਆਂ ਨਾਲ ਲੜੀਵਾਰ ਮੀਟਿੰਗਾਂ

ਖ਼ਬਰਾਂ ਦੇ ਅਪਡੇਟਸ ਲਈ LIVING INDIA NEWS 2 4/7 LIVE ਨਾਲ ਜੁੜੇ ਰਹੋ।

Leave a Reply

Your email address will not be published. Required fields are marked *