ਦੇਸ਼ ਤੇ ਦੁਨੀਆ ਦੇ ਵੱਖ-ਵੱਖ ਸ਼ਹਿਰਾਂ ਵਿਚ ਕਿਸ ਤਰ੍ਹਾ ਦਾ ਦਿਖਿਆ ਸੂਰਜ ਗ੍ਰਹਿਣ, ਵੇਖੋ ਤਸਵੀਰਾਂ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਅੱਜ ਐਤਵਾਰ ਨੂੰ ਸਾਲ 2020 ਦਾ ਪਹਿਲਾ ਸੂਰਜ ਗ੍ਰਹਿਣ ਲੱਗ ਚੁੱਕਿਆ ਹੈ। ਦੁਪਹਿਰ ਸਾਢੇ ਤਿੰਨ ਵਜੇ ਦੇ ਕਰੀਬ ਖਤਮ ਹੋਣ ਵਾਲੇ ਇਸ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਅੱਜ ਐਤਵਾਰ ਨੂੰ ਸਾਲ 2020 ਦਾ ਪਹਿਲਾ ਸੂਰਜ ਗ੍ਰਹਿਣ ਲੱਗ ਚੁੱਕਿਆ ਹੈ। ਦੁਪਹਿਰ ਸਾਢੇ ਤਿੰਨ ਵਜੇ ਦੇ ਕਰੀਬ ਖਤਮ ਹੋਣ ਵਾਲੇ ਇਸ ਸੂਰਜ ਗ੍ਰਹਿਣ ਦਾ ਬੇਮਿਸਾਲ ਅਤੇ ਹੈਰਾਨੀਜਨਕ ਨਜ਼ਾਰਾ ਦੇਸ਼ ਅਤੇ ਦੁਨੀਆ ਦੇ ਵੱਖ-ਵੱਖ ਹਿੱਸਿਆਂ ਵਿਚ ਵੇਖਣ ਨੂੰ ਮਿਲਿਆ ਹੈ। ਇਸ ਦੌਰਾਨ ਸੂਰਜ ਆਸਮਾਨ ਵਿਚ ਰਿੰਗ ਆਫ ਫਾਇਰ ਦੇ ਰੂਪ ਵਿਚ ਦਿਖਾਈ ਦਿੱਤਾ ਹੈ। ਹਾਲਾਂਕਿ ਕਈ ਥਾਵਾਂ ਉੱਤੇ ਆਸਮਾਨ ਵਿਚ ਬੱਦਲ ਹੋਣ ਕਰਕੇ ਇਹ ਗ੍ਰਹਿਣ ਵੇਖਿਆ ਵੀ ਨਹੀਂ ਜਾ ਸਕਿਆ ਹੈ।

 

ਇਹ ਤਸਵੀਰ ਦੇਸ਼ ਦੀ ਰਾਜਧਾਨੀ ਦਿੱਲੀ ਦੀ ਹੈ। ਦਿੱਲੀ ਵਿਚ ਅੱਜ ਸਵੇਰੇ ਮੌਸਮ ਬਿਲਕੁੱਲ ਠੀਕ ਸੀ ਪਰ ਜਦੋਂ ਗ੍ਰਹਿਣ ਲੱਗਣ ਦਾ ਸਮਾਂ ਸ਼ੁਰੂ ਹੋਇਆ ਤਾਂ ਹੋਲੀ-ਹੋਲੀ ਆਸਮਾਨ ਵਿਚ ਨਜ਼ਾਰਾ ਬਦਲਣ ਲੱਗਿਆ। ਦੁਪਹਿਰ 12 ਵਜੇ ਤੋਂ ਬਾਅਦ ਦਿੱਲੀ ਤੇ ਆਸਪਾਸ ਦੇ ਇਲਾਕਿਆਂ ਵਿਚ ਸ਼ਾਮ ਦੀ ਤਰ੍ਹਾ ਹਨੇਰਾ ਛਾ ਗਿਆ ਸੀ।

ਸੂਰਜ ਗ੍ਰਹਿਣ ਦਾ ਇਹ ਨਜ਼ਾਰਾ ਗੁਆਂਢੀ ਮੁਲਕ ਪਾਕਿਸਤਾਨ ਵਿਚ ਵੇਖਣ ਨੂੰ ਮਿਲਿਆ ਹੈ। ਮੀਡੀਆ ਰਿਪੋਰਟਾਂ ਅਨੁਸਾਰ ਪਾਕਿਸਤਾਨ ਦੇ ਕਰਾਚੀ ਵਿਚ ਸ਼ਥਾਨਕ ਸਮੇਂ ਸਵੇਰੇ 8:46 ਮਿੰਟ ਤੋਂ ਸ਼ੁਰੂ ਹੋ ਕੇ ਇਹ ਗ੍ਰਹਿਣ 2:34 ਮਿੰਟ ਉੱਤੇ ਸਮਾਪਤ ਹੋਇਆ ਹੈ।

ਸੰਯੁਕਤ ਅਰਬ ਅਮੀਰਾਤ ਵਿਚ ਦੁਬਈ ਦੇ ਆਸਮਾਨ ‘ਚ ਵੀ ਸੂਰਜ ਗ੍ਰਹਿਣ ਵੇਖਣ ਨੂੰ ਮਿਲਿਆ ਹੈ। ਇਹ ਗ੍ਰਹਿਣ ਸਵੇਰੇ 11:12 ਵਜੇ ਤੱਕ ਹੀ ਦਿਖਾਈ ਦਿੱਤਾ ਹੈ।

ਉੱਤਰਾਖੰਡ ਦੇ ਸ਼ਹਿਰ ਦੇਹਰਾਦੂਨ ਵਿਚ ਵੀ ਲੋਕਾਂ ਨੇ ਆਸਮਾਨ ਵਿਚ ਰਿੰਗ ਆਫ ਫਾਇਰ ਦਾ ਖੁਬਸੂਰਤ ਨਜ਼ਾਰਾ ਵੇਖਿਆ। ਇਸ ਦੌਰਾਨ ਸੂਰਜ ਦੀ ਰੌਸ਼ਨੀ ਚੰਦਰਮਾ ਦੀ ਪਰਛਾਈ ਵਿਚ ਢੱਕੀ ਨਜ਼ਰ ਆਈ ਅਤੇ ਆਸਮਾਨ ਵਿਚ ਸੂਰਜ ਕਿਸੇ ਗੋਲਡਨ ਰੰਗ ਦੀ ਤਰ੍ਹਾ ਚਮਕਿਆ।

ਇਹ ਤਸਵੀਰ ਅੰਮ੍ਰਿਤਸਰ ਸ਼ਹਿਰ ਵਿਚ ਖਿੱਚੀ ਗਈ ਹੈ। ਰਿੰਗ ਆਫ ਫਾਇਰ ਦੇ ਸ਼ੇਪ ਵਿਚ ਆਉਂਦੇ ਸੂਰਜ ਦਾ ਰੰਗ ਵੀ ਇੱਥੇ ਕੁੱਝ ਦੇਰ ਲਈ ਗੁਲਾਬੀ ਨਜ਼ਰ ਆਉਣ ਲੱਗਿਆ ਸੀ।

ਸੂਰਜ ਗ੍ਰਹਿਣ ਦੀ ਇਹ ਤਸਵੀਰ ਹਰਿਆਣਾ ਦੇ ਕੁਰੂਸ਼ੇਤਰ ਤੋਂ ਕੈਮਰੇ ਵਿਚ ਕੈਦ ਕੀਤੀ ਗਈ ਹੈ, ਜਿਸ ਵਿਚ ਵੇਖਿਆ ਜਾ ਸਕਦਾ ਹੈ ਕਿ ਸੂਰਜ ਦੀ ਰੌਸ਼ਨੀ ਨੂੰ ਢੱਕਣ ਲਈ ਚੰਦਰਮਾ ਉਸਦੇ ਸਾਹਮਣੇ ਆ ਰਿਹਾ ਹੈ।

Leave a Reply

Your email address will not be published. Required fields are marked *