PM ਮੋਦੀ ਦੇ ਅਰਥ ਸ਼ਾਸਤਰੀਆਂ ਨਾਲ ਕੀਤੀ ਮੁਲਾਕਾਤ ਪਿੱਛੇ ਕੀ ਹੈ ਰਾਜ!

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- PM ਨਰਿੰਦਰ ਮੋਦੀ ਨੇ ਵੀਰਵਾਰ ਨੂੰ 30 ਤੋਂ ਵੱਧ ਉਦਯੋਗ ਮਾਹਰਾਂ ਅਤੇ ਅਰਥਸ਼ਾਸਤਰੀਆਂ ਨਾਲ ਮੁਲਾਕਾਤ ਕੀਤੀ। ਤਕਰੀਬਨ 2 ਘੰਟੇ ਤੱਕ ਚਲੀ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- PM ਨਰਿੰਦਰ ਮੋਦੀ ਨੇ ਵੀਰਵਾਰ ਨੂੰ 30 ਤੋਂ ਵੱਧ ਉਦਯੋਗ ਮਾਹਰਾਂ ਅਤੇ ਅਰਥਸ਼ਾਸਤਰੀਆਂ ਨਾਲ ਮੁਲਾਕਾਤ ਕੀਤੀ। ਤਕਰੀਬਨ 2 ਘੰਟੇ ਤੱਕ ਚਲੀ ਇਸ ਮੁਲਾਕਾਤ ‘ਚ ਪ੍ਰਧਾਨ ਮੰਤਰੀ ਮੋਦੀ ਨੇ ਵਿਕਾਸ ਅਤੇ ਰੁਜ਼ਗਾਰ ‘ਤੇ ਭਾਰਤੀ ਅਰਥ ਵਿਵਸਥਾ ਨੂੰ ਮੁੜ ਸੁਰਜੀਤ ਕਰਨ ਦੇ ਕਦਮਾਂ ‘ਤੇ ਆਪਣੇ ਵਿਚਾਰਾਂ ਦੀ ਸਮੀਖਿਆ ਕੀਤੀ।

 

PM Modi with Mr.  Timothy Geithner
PM Modi with Mr. Timothy Geithner

ਸੂਤਰਾਂ ਅਨੁਸਾਰ, ਮੋਦੀ ਨੇ ਅਰਥਸ਼ਾਸਤਰੀਆਂ ਨੂੰ ਪੰਜ ਖਰਬ ਡਾਲਰ ਦੇ ਅਰਥਚਾਰੇ ਦੇ ਟੀਚੇ ‘ਤੇ ਸੰਬੋਧਿਤ ਕੀਤਾ। ਇਸ ਮੁਲਾਕਾਤ ਪਿੱਛੇ ਮੋਦੀ ਸਰਕਾਰ ਦਾ ਵੱਡਾ ਟੀਚਾ ਦੇਸ਼ ਦੀ ਆਰਥਿਕਤਾ ਨੂੰ ਮੁੜ ਲੀਹਾਂ ‘ਤੇ ਲਿਆਉਂਣਾ ਸੀ। ਸੂਤਰਾਂ ਨੇ ਕਿਹਾ ਕਿ, ਪ੍ਰਧਾਨ ਮੰਤਰੀ ਨੇ ਖਪਤ ਨੂੰ ਵਧਾਉਣ ਅਤੇ ਆਰਥਿਕਤਾ ਵਿੱਚ ਮੰਗ ਪੈਦਾ ਕਰਨ ਬਾਰੇ ਉਦਯੋਗ ਮਾਹਰਾਂ ਅਤੇ ਅਰਥਸ਼ਾਸਤਰੀਆਂ ਦੇ ਸੁਝਾਅ ਲਏ ਹਨ। ਗ੍ਰਹਿ ਮੰਤਰੀ ਅਮਿਤ ਸ਼ਾਹ, ਵਣਜ ਮੰਤਰੀ ਪਿਯੂਸ਼ ਗੋਇਲ ਅਤੇ ਰਾਜ ਮਾਰਗ ਮੰਤਰੀ ਨਿਤਿਨ ਗਡਕਰੀ ਵੀ ਮੌਜੂਦ ਸਨ। ਪ੍ਰਧਾਨ ਮੰਤਰੀ ਮੋਦੀ ਦੀ ਮੁਲਾਕਾਤ ਤੋਂ ਹੈਰਾਨੀ ਵਾਲੀ ਗੱਲ ਇਹ ਸਾਹਮਣੇ ਆਈ ਹੈ ਕਿ, ਇਸ ਮੁਲਾਕਾਤ ‘ਚ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਮੌਜੂਦ ਨਹੀਂ ਸੀ।

ਇਸ ਮੁਲਾਕਾਤ ‘ਚ ਮੁਖ ਤੌਰ ‘ਤੇ ਡੀਈਏ ਦੇ ਸੈਕਟਰੀ ਅਤਨੂੰ ਚੱਕਰਵਰਤੀ, ਵਿੱਤ ਸੈਕਟਰੀ ਰਾਜੀਵ ਕੁਮਾਰ, ਨੀਤੀ ਆਯੋਜਨ ਦੇ ਉਪ ਚੇਅਰਮੈਨ ਰਾਜੀਵ ਕੁਮਾਰ ਅਤੇ ਸੀਈਓ ਅਮਿਤਾਭ ਕਾਂਤ, ਪੀਐਮਈਏਸੀ ਦੇ ਚੇਅਰਮੈਨ ਬਿਬੇਕ ਡੈਬਰੋਈ, ਪੰਜਾਬ ਅਤੇ ਸਿੰਧ ਬੈਂਕ ਦੇ ਗੈਰ ਕਾਰਜਕਾਰੀ ਚੇਅਰਮੈਨ ਚਰਨਜੀਤ ਸਿੰਘ, ਸੰਜੇ ਨਾਇਰ, ਇੰਫਿਆ ਦੇ ਮੁਖੀ ਕੇਕੇਆਰ, ਇੱਕ ਗਲੋਬਲ ਪ੍ਰਾਈਵੇਟ ਇਕਵਿਟੀ ਫਰਮ, ਅਤੇ ਬੰਧਨ ਬੈਂਕ ਦੇ ਸੀਈਓ ਚੰਦਰ ਸ਼ੇਖਰ ਘੋਸ਼ ਸ਼ਾਮਲ ਸਨ।

Leave a Reply

Your email address will not be published. Required fields are marked *