ਕੀ ਹੈ ਪਾਕਿ ਆਰਮੀ – ISI ਦੀ ਨਵੀਂ ਸਾਜਿਸ਼ ? ਜਾਣੋ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-  ਬੀਤੇ ਕੁਝ ਮਹੀਨਿਆਂ ਪਹਿਲਾਂ ਹੋਏ ਪੁਲਵਾਮਾ ਹਮਲੇ ਤੋਂ ਜਿੱਥੇ ਦੇਸ਼ ਹੁਣ ਤੱਕ ਆਪਣੇ ਜ਼ਖਮਾਂ ਤੋਂ ਬਾਹਰ ਨਹੀਂ ਆ ਸਕਿਆ ਹੈ। ਉੱਥੇ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-  ਬੀਤੇ ਕੁਝ ਮਹੀਨਿਆਂ ਪਹਿਲਾਂ ਹੋਏ ਪੁਲਵਾਮਾ ਹਮਲੇ ਤੋਂ ਜਿੱਥੇ ਦੇਸ਼ ਹੁਣ ਤੱਕ ਆਪਣੇ ਜ਼ਖਮਾਂ ਤੋਂ ਬਾਹਰ ਨਹੀਂ ਆ ਸਕਿਆ ਹੈ। ਉੱਥੇ ਹੀ ਦੂਜੇ ਪਾਸੇ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਿਕ ਪਾਕਿਸਤਾਨੀ ਫੌਜ ਅਤੇ ISI ਦੀ ਇੱਕ ਨਵੀਂ ਸਾਜਿਸ਼ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ, ਅੱਤਵਾਦੀ ਡਰੋਨ ਦੀ ਮਦਦ ਨਾਲ ਭਾਰਤੀ ਸਰਹੱਦ ‘ਤੇ ਘੁਸਪੈਠ ਕਰਨ ਦੀ ਸਾਜਿਸ਼ ਰਚ ਰਹੇ ਨੇ। ਜੰਮੂ ਕਸ਼ਮੀਰ ਦੇ ਨੇੜੇ ਦੇ ਖੇਤਰਾਂ ਵਿੱਚ ਅੱਤਵਾਦੀਆਂ ਵੱਲੋਂ ਹਾਈ-ਟੈਕ ਕੈਮਰੇ ਤੋਂ ਘੁਸਪੈਠ ਕਰਨ ਲਈ ਨਵੀਆਂ ਥਾਵਾਂ ਵੇਖੀਆਂ ਜਾ ਰਹੀਆਂ ਹਨ। ਨਾਲ ਹੀ ਅੱਤਵਾਦੀ ਹਾਈ-ਟੈਕ ਜੀਪੀਐਸ ਅਤੇ ਨੈਵੀਗੇਸ਼ਨਲ ਯੰਤਰ ਨਾਲ ਲੈਸ ਹਨ।

ISI ਨੇ ਕਸ਼ਮੀਰ ਵਿੱਚ ਮੌਜੂਦਾ ਓਵਰ ਗਰਾਉਂਡ ਵਰਕਰਾਂ ਨੂੰ ਅੱਤਵਾਦੀ ਘੁਸਪੈਠ ਲਈ ਨਵੀਂ ਰੂਟ ਯੋਜਨਾ ਤਿਆਰ ਕਰਨ ਦਾ ਹੁਕਮ ਦਿੱਤਾ ਹੈ। ਸਰਦੀਆਂ ਦੀ ਬਰਫਬਾਰੀ ਦੌਰਾਨ, ਗਾਈਡਾਂ ਨੂੰ ਘੁਸਪੈਠ ਦੀ ਰੇਕੀ ਦਾ ਆਦੇਸ਼ ਵੀ ਦਿੱਤਾ ਗਿਆ ਹੈ ਤਾਂ ਜੋ ਅੱਤਵਾਦੀ ਘੁਸਪੈਠ ਦੇ ਨਵੇਂ ਰਸਤੇ ਲੱਭ ਸਕਣ। ਦੱਸ ਦਈਏ ਅੱਤਵਾਦੀ ਘੁਸਪੈਠ ਲਈ ਗਾਈਡਾਂ ਦੀ ਵਰਤੋਂ ਕਰ ਸਕਦੇ ਹਨ।
ਸੂਤਰਾਂ ਦੇ ਹਵਾਲਿਆਂ ਤੋਂ ਗੁਰੇਜ਼ ਸੈਕਟਰ ਦੀ ਫੌਜ ਨੂੰ ਅਗਲਾ ਸਥਾਨ ਅਤੇ ਇਸ ਤੱਕ ਪਹੁੰਚਣ ਦੇ ਰਸਤੇ ਦੀ ਜਾਣਕਾਰੀ ਅਤੇ ਇਸ ਦਾ ਨਕਸ਼ਾ ਬਣਾਉਣ ਦਾ ਕੰਮ ਸੌਂਪਿਆ ਗਿਆ ਹੈ। ਅੱਤਵਾਦੀ ਭਾਰਤੀ ਫੌਜ ਦੇ ਕੈਂਪ ਅਤੇ ਉਸ ਖੇਤਰ ਵਿੱਚ ਮੌਜੂਦ ਦਰਿਆ ਨਾਲਿਆਂ ਦੀ ਜੀਪੀਐਸ ਲੋਕੇਸ਼ਨ ਤਿਆਰ ਕਰਨ ਦੀ ਵੀ ਤਿਆਰੀ ਕਰ ਰਹੇ ਹਨ। ਇਹ ਸਾਰੇ ਗਾਈਡ ਅੱਤਵਾਦੀ ਤਨਜੀਮ ਜੈਸ਼ ਅਤੇ ਲਸ਼ਕਰ ਨਾਲ ਸਬੰਧਤ ਹਨ।

ਭਾਰਤੀ ਸੁਰੱਖਿਆ ਏਜੰਸੀਆਂ OGW  ਅਤੇ ਗਾਈਡਾਂ ‘ਤੇ ਨਜ਼ਰ ਰੱਖ ਰਹੀਆਂ ਹਨ। ਸੂਤਰਾਂ ਦੇ ਅਨੁਸਾਰ ISI ਨੇ ਅੱਤਵਾਦੀਆਂ ਨੂੰ ਭਾਰਤੀ ਖੇਤਰਾਂ ਵਿੱਚ ਆਪਣੇ ਓਵਰ ਗਰਾਉਂਡ ਵਰਕਰਾਂ, ਘੁਸਪੈਠ ਤੋਂ ਬਾਅਦ ਉਨ੍ਹਾਂ ਨੂੰ ਮਿਲਣ ਵਾਲੇ ਲੋਕਾਂ ਅਤੇ ਕੰਟਰੋਲ ਰੇਖਾ ਦੇ ਨੇੜਲੇ ਪਿੰਡਾਂ ਵਿੱਚ ਉਨ੍ਹਾਂ ਨੂੰ ਪਨਾਹ ਦੇਣ ਵਾਲੇ ਲੋਕਾਂ ਬਾਰੇ ਵੀ ਜਾਣਕਾਰੀ ਦਿੱਤੀ ਹੈ ਤਾਂ ਜੋ ਘੁਸਪੈਠ ਦੀਆਂ ਨਵੀਆਂ ਰੂਟਾਂ ਦੀਆਂ ਯੋਜਨਾਵਾਂ ਨੂੰ ਸਾਂਝਾ ਕੀਤਾ ਜਾ ਸਕੇ।
ਖੁਫੀਆ ਰਿਪੋਰਟ ‘ਚ ਇਹ ਸਪੱਸ਼ਟ ਹੋਇਆ ਹੈ ਕਿ, ਮਿੰਨੀਮਾਰਗ, ਕਾਮਰੀ, ਡੋਮਲ ਅਤੇ ਗੁਲਤਾਰੀ ਵਰਗੇ ਖੇਤਰਾਂ ਵਿਚ, ਪਾਕਿਸਤਾਨ ਫੌਜ ਕੋਲ ਆਰਮੀ ਪੋਸਟ ਅਤੇ ਅੱਤਵਾਦੀ ਕੈਂਪ ਦੋਵੇਂ ਹਨ।

 

Leave a Reply

Your email address will not be published. Required fields are marked *