ਪਟਿਆਲਾ : ਬੀਤੇ ਦਿਨੀਂ ਕਾਂਗਰਸ ਪਾਰਟੀ ਨੂੰ ਅਲਵਿਦਾ ਕਹਿ ਕੇ ਦਲਵੀਰ ਗੋਲ਼ਡੀ ਦੇ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋ ਗਏ। ਇਸ ਵਿਚਾਲੇ ਦਲਵੀਰ ਗੋਲ਼ਡੀ ਬਾਰੇ ਕਾਂਗਰਸ ਦੇ ਸੀਨੀਅਰ ਆਗੂ ਤੇ ਵਿਧਾਨ ਸਭਾ ਵਿਰੋਧੀ ਧਿਰ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਤੰਜ ਕੱਸਿਆ ਹੈ। ਉਨ੍ਹਾਂ ਕਿਹਾ ਕਿ ਫੁਟਕਲ ਮਾਲ ਪਾਰਟੀ ਵਿਚੋਂ ਬਾਹਰ ਜਾ ਰਿਹਾ ਹੈ। ਦੇਸ਼ ਤੇ ਸੂਬੇ ਨੂੰ ਬਚਾਉਣ ਦੀ ਸੋਚ ਰੱਖਣ ਵਾਲਾ ਕਾਂਗਰਸ ਵਿੱਚ ਹੈ ਤੇ ਰਹੇਗਾ। ਬਾਜਵਾ ਅੱਜ ਪਟਿਆਲਾ ਵਿਖੇ ਪਾਰਟੀ ਉਮੀਦਵਾਰ ਧਰਮਵੀਰ ਗਾਂਧੀ ਦੀ ਮੀਟਿੰਗ ਵਿੱਚ ਸ਼ਿਰਕਤ ਕਰਨ ਪੁੱਜੇ ਸਨ। ਗੋਲਡੀ ਵੱਲੋਂ ਕਾਂਗਰਸ ਛੱਡ ਕੇ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋਣ ਉਤੇ ਬਾਜਵਾ ਨੇ ਕਿਹਾ ਕਿ ਦੇਸ਼ ਤੇ ਸੂਬੇ ਪ੍ਰਤੀ ਚੰਗੀ ਸੋਚ ਰੱਖਣ ਵਾਲਾ ਅੱਜ ਵੀ ਕਾਂਗਰਸ ਵਿਚ ਹੈ ਤੇ ਕੱਲ੍ਹ ਵੀ ਰਹੇਗਾ ਪਰ ਸੌਦੇਬਾਜ਼ੀ ਕਰਨ ਵਾਲੇ ਸਿਰਫ ਨਿੱਜੀ ਸਵਾਰਥ ਵਿਚ ਪਾਰਟੀ ਨੂੰ ਛੱਡ ਜਾਂਦੇ ਹਨ।
ਬਾਜਵਾ ਨੇ ਕਿਹਾ ਕਿ ਗੋਲਡੀ ਦਾ ਸੰਗਰੂਰ ਸੀਟ ਉਤੇ ਆਪਣਾ ਦਾਅਵਾ ਕਰਨਾ ਠੀਕ ਨਹੀਂ ਹੈ, ਕਿਉਂਕਿ ਹਲਕਾ ਕਿਸੇ ਦੇ ਨਿੱਜੀ ਜਾਇਦਾਦ ਨਹੀਂ, ਸਗੋਂ ਪਾਰਟੀ ਨੇ ਤੈਅ ਕਰਨਾ ਹੈ ਕਿ ਕੌਣ ਕਿਸਦਾ ਮੁਕਾਬਲਾ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ 10 ਦਿਨ ਤੱਕ ਕਾਂਗਰਸ ਦੇ ਹੱਕ ਵਿਚ ਪ੍ਰਚਾਰ ਕਰਨ ਤੋਂ ਬਾਅਦ ਅਚਾਨਕ ਨਵਾਂ ਰਾਹ ਮਿਲਣਾ ਵੀ ਕਈ ਸਵਾਲ ਖੜ੍ਹੇ ਕਰਦਾ ਹੈ। ਬਾਜਵਾ ਨੇ ਦਾਅਵਾ ਕੀਤਾ ਕਿ ਇਹ ਫੇਰਬਦਲ ਪਿੱਛੇ ਵੱਡੀ ਸੌਦੇਬਾਜ਼ੀ ਹੈ, ਜਿਸ ਦਾ ਜਲਦ ਖੁਲਾਸਾ ਹੋਵੇਗਾ।
‘ਆਪ’ ਵਿਚ ਸ਼ਾਮਲ ਹੋਏ ਦਲਵੀਰ ਗੋਲਡੀ ਬਾਰੇ ਕੀ ਬੋਲ ਗਏ ਪ੍ਰਤਾਪ ਸਿੰਘ ਬਾਜਵਾ ? ਕੱਢੀ ਰੱਜ ਕੇ ਭੜਾਸ
ਪਟਿਆਲਾ : ਬੀਤੇ ਦਿਨੀਂ ਕਾਂਗਰਸ ਪਾਰਟੀ ਨੂੰ ਅਲਵਿਦਾ ਕਹਿ ਕੇ ਦਲਵੀਰ ਗੋਲ਼ਡੀ ਦੇ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋ ਗਏ। ਇਸ ਵਿਚਾਲੇ ਦਲਵੀਰ ਗੋਲ਼ਡੀ ਬਾਰੇ…
