ਦਿੱਲੀ ‘ਚ ਜਾਰੀ ਰਹੇਗਾ ਵੀਕੈਂਡ ਕਰਫਿਊ, ਐੱਲ.ਜੀ. ਤੋਂ ਨਹੀਂ ਮਿਲੀ ਮਨਜ਼ੂਰੀ 

ਨਵੀਂ ਦਿੱਲੀ: ਦਿੱਲੀ ਵਿਚ ਵੀਕੈਂਡ ਕਰਫਿਊ (Weekend curfew in Delhi) ਫਿਲਹਾਲ ਜਾਰੀ ਰਹੇਗਾ। ਇਸ ਦੇ ਨਾਲ ਹੀ ਬਾਜ਼ਾਰ ਵੀ ਅਜੇ ਆਡ ਈਵਨ (Add even) ਦੇ…

ਨਵੀਂ ਦਿੱਲੀ: ਦਿੱਲੀ ਵਿਚ ਵੀਕੈਂਡ ਕਰਫਿਊ (Weekend curfew in Delhi) ਫਿਲਹਾਲ ਜਾਰੀ ਰਹੇਗਾ। ਇਸ ਦੇ ਨਾਲ ਹੀ ਬਾਜ਼ਾਰ ਵੀ ਅਜੇ ਆਡ ਈਵਨ (Add even) ਦੇ ਫਾਰਮੂਲੇ ‘ਤੇ ਹੀ ਖੁੱਲਣਗੇ। ਕੋਵਿਡ ਕੇਸ (Covid case) ਘੱਟ ਹੋਣ ‘ਤੇ ਦਿੱਲੀ ਸਰਕਾਰ (Government of Delhi) ਨੇ ਇਨ੍ਹਾਂ ਪਾਬੰਦੀਆਂ ਨੂੰ ਹਟਾਉਣ ਦਾ ਪ੍ਰਸਤਾਵ ਰੱਖਿਆ ਸੀ। ਪਰ ਉਪਰਾਜਪਾਲ ਅਨਿਲ ਬੈਜਲ (Anil Baijal) ਨੇ ਇਨ੍ਹਾਂ ਨੂੰ ਮਨਜ਼ੂਰੀ ਨਹੀਂ ਦਿੱਤੀ ਹੈ। ਹਾਲਾਂਕਿ ਦਿੱਲੀ ਵਿਚ ਹੁਣ ਪ੍ਰਾਈਵੇਟ ਦਫਤਰ (Private office) 50 ਫੀਸਦੀ ਸਟਾਫ ਦੇ ਨਾਲ ਫਿਰ ਤੋਂ ਖੁੱਲ ਸਕਣਗੇ। ਉਪਰਾਜਪਾਲ ਨੇ ਕੇਜਰੀਵਾਲ ਸਰਕਾਰ ਦਾ ਇਹ ਪ੍ਰਸਤਾਵ ਮੰਨ ਲਿਆ ਹੈ। Also Read : ਇੰਡੀਆ ਗੇਟ ‘ਤੇ ਨੇਤਾਜੀ ਸੁਭਾਸ਼ ਚੰਦਰ ਬੋਸ ਦੀ ਸ਼ਾਨਦਾਰ ਮੂਰਤੀ ਕੀਤੀ ਜਾਵੇਗੀ ਸਥਾਪਿਤ

Corona virus Omicron Live Updates:गुजरात में कोरोना संक्रमण ने तोड़ा  रिकॉर्ड, एक दिन में आए 24485 नए मामले - Corona virus Omicron news Live  Updates 24485 new cases of corona in the
ਦੱਸ ਦਈਏ ਕਿ ਦਿੱਲੀ ਵਿਚ ਕੋਰੋਨਾ ਦੇ ਮਾਮਲੇ ਵੱਧਣ ‘ਤੇ ਕਈ ਪਾਬੰਦੀਆਂ ਲਗਾਈਆਂ ਗਈਆਂ ਸਨ। ਇਸ ਵਿਚ ਵੀਕੈਂਡ ਕਰਫਿਊ ਦੁਕਾਨਾਂ ਲਈ ਆਡ-ਈਵਨ ਸਿਸਟਮ ਵੀ ਸ਼ਾਮਲ ਸੀ। ਪ੍ਰਾਈਵੇਟ ਦਫਤਰਾਂ ਨੂੰ ਪੂਰੀ ਤਰ੍ਹਾਂ ਬੰਦ ਕਰਕੇ ਡਬਲਿਊ.ਐੱਫ.ਐੱਚ. ਲਾਗੂ ਕੀਤਾ ਗਿਆ ਸੀ। ਦੁਕਾਨਾਂ ਲਈ ਲਾਗੂ ਆਡ-ਈਵਨ ਸਿਸਟਮ ਦਾ ਕਾਫੀ ਵਿਰੋਧ ਵੀ ਹੋ ਰਿਹਾ ਹੈ।ਫਿਲਹਾਲ ਦਿੱਲੀ ਵਿਚ ਕੋਵਿਡ ਕੇਸਾਂ ਦੀ ਗਿਣਤੀ ਵਿਚ ਗਿਰਾਵਟ ਆਈ ਹੈ ਪਰ ਦੇਸ਼ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ। ਭਾਰਤ ਵਿਚ ਪਿਛਲੇ 24 ਘੰਟਿਆਂ ਵਿਚ ਕੋਰੋਨਾ ਵਾਇਰਸ ਦੇ 3,47,354 ਨਵੇਂ ਮਾਮਲੇ ਆਏ ਉਥੇ ਹੀ 703 ਲੋਕਾਂ ਦੀ ਕੋਰੋਨਾ ਨਾਲ ਮੌਤ ਹੋਈ ਹੈ। Also Read : ਦੇਸ਼ ਨੇ ਸੈਰ-ਸਪਾਟੇ ਲਈ ਲਗਾਤਾਰ ਕੀਤੈ ਕੰਮ : ਪੀ.ਐੱਮ. ਮੋਦੀ

 Analysis: How Omicron highlights fading hope of herd immunity from COVID |  Reuters

ਕੋਰੋਨਾ ਕੇਸਾਂ ਦਾ ਇਹ ਨੰਬਰ ਕਲ ਦੇ ਮੁਕਾਬਲੇ ਤਕਰੀਬਨ 30 ਹਜ਼ਾਰ ਜ਼ਿਆਦਾ ਹੈ। ਇਸ ਤੋਂ ਇਲਾਾਵ ਕਈ ਮਹੀਨਿਆਂ ਬਾਅਦ 700 ਤੋਂ ਜ਼ਿਆਦਾ ਮੌਤਾਂ ਹੋਈਆਂ ਹਨ। ਉਥੇ ਹੀ ਰਾਜਧਾਨੀ ਦਿੱਲੀ ਵਿਚ ਕਲ 12306 ਕੋਰੋਨਾ ਕੇਸ ਮਿਲੇ ਸਨ ਅਤੇ 46 ਲੋਕਾਂ ਨੇ ਜਾਨ ਗਵਾਈ ਸੀ। ਯਾਨੀ ਦਿੱਲੀ ਵਿਚ ਵੀ ਕੇਸ ਭਾਵੇਂ ਘੱਟ ਹੋਏ ਹੋਣ ਪਰ ਮੌਤ ਦਾ ਅੰਕੜਾ ਟੈਂਸ਼ਨ ਦੇਣ ਵਾਲਾ ਹੈ। ਕਲ 10 ਜੂਨ ਤੋਂ ਬਾਅਦ 1 ਦਿਨ ਵਿਚ ਸਭ ਤੋਂ ਜ਼ਿਆਦਾ ਮੌਤਾਂ ਹੋਈਆਂ ਹਨ। 10 ਜੂਨ ਨੂੰ 44 ਮਰੀਜ਼ਾਂ ਦੀ ਮੌਤ ਹੋਈ ਸੀ। ਫਿਲਹਾਲ ਦਿੱਲੀ ਵਿਚ ਐਕਟਿਵ ਕੋਰੋਨਾ ਮਾਮਲਿਆਂ ਦੀ ਗਿਣਤੀ 68,730 ਹਨ। ਉਥੇ ਹੀ ਰਾਜਧਾਨੀ ਵਿਚ ਕੋਰੋਨਾ ਨਾਲ ਮੌਤ ਦਾ ਕੁਲ ਅੰਕੜਾ 25, 503 ਹੋ ਗਿਆ ਹੈ। ਇਸ ਤੋਂ ਇਲਾਵਾ ਹੋਮ ਆਈਸੋਲੇਸ਼ਨ ਵਿਚ 53,593 ਮਰੀਜ਼ ਹਨ।

Leave a Reply

Your email address will not be published. Required fields are marked *