Weather Update : ਲੋ ਆ ਗਈ ਖੁਸ਼ਖਬਰੀ, ਪੰਜਾਬ ‘ਚ ਹੋਣ ਜਾ ਰਹੀ ਮੌਨਸੂਨ ਦੀ ਦਸਤਕ, ਤਰੀਕ ਦਾ ਹੋ ਗਿਆ ਐਲਾਨ, ਗਰਮੀ ਤੋਂ ਮਿਲੇਗਾ ਛੁਟਕਾਰਾ

ਪੰਜਾਬ ਵਿਚ ਪੱਛਮੀ ਗੜਬੜੀ ਕਾਰਨ ਪਏ ਮੀਂਹ ਤੋਂ ਬਾਅਦ ਭਾਵੇਂ ਤਾਪਮਾਨ 6-7 ਡਿਗਰੀ ਘੱਟ ਗਿਆ ਸੀ। ਦੋ ਦਿਨ ਗਰਮੀ ਤੋਂ ਰਾਹਤ ਵੀ ਮਿਲੀ ਪਰ ਹੁਣ…

ਪੰਜਾਬ ਵਿਚ ਪੱਛਮੀ ਗੜਬੜੀ ਕਾਰਨ ਪਏ ਮੀਂਹ ਤੋਂ ਬਾਅਦ ਭਾਵੇਂ ਤਾਪਮਾਨ 6-7 ਡਿਗਰੀ ਘੱਟ ਗਿਆ ਸੀ। ਦੋ ਦਿਨ ਗਰਮੀ ਤੋਂ ਰਾਹਤ ਵੀ ਮਿਲੀ ਪਰ ਹੁਣ ਤਾਪਮਾਨ ਮੁੜ ਲਗਾਤਾਰ ਵੱਧ ਰਿਹਾ ਹੈ। ਲਗਾਤਾਰ ਦੂਜੇ ਦਿਨ ਇਕ ਵਾਰ ਫਿਰ ਤਾਪਮਾਨ ਵਿਚ ਔਸਤਨ 1.5 ਡਿਗਰੀ ਦਾ ਵਾਧਾ ਹੋਇਆ ਹੈ ਪਰ ਇਸ ਸਭ ਦੇ ਵਿਚਾਲੇ ਇਕ ਖੁਸ਼ਖਬਰੀ ਪੰਜਾਬ, ਹਿਮਾਚਲ ਤੇ ਚੰਡੀਗੜ੍ਹ ਦੇ ਲੋਕਾਂ ਨੂੰ ਮੌਸਮ ਵਿਭਾਗ ਨੇ ਦਿੱਤੀ। ਮੌਨਸੂਨ ਇਨ੍ਹਾਂ ਇਲਾਕਿਆਂ ਵਿਚ ਦਸਤਕ ਦੇਣ ਜਾ ਰਿਹਾ ਹੈ। 30 ਜੂਨ ਨੂੰ ਮੌਨਸੂਨ ਇਨ੍ਹਾਂ ਸੂਬਿਆਂ ਵਿਚ ਪੁੱਜੇਗਾ ਤੇ ਗਰਮੀ ਤੋਂ ਛੁਟਕਾਰਾ ਦਿਵਾਏਗਾ।
ਫਿਲਹਾਲ, ਮੌਸਮ ਵਿਭਾਗ ਨੇ ਅੱਜ 13 ਜ਼ਿਲ੍ਹਿਆਂ ਹੀਟ ਵੇਵ ਦਾ ਅਲਰਟ ਜਾਰੀ ਕੀਤਾ ਹੈ। ਐਤਵਾਰ ਸ਼ਾਮ ਨੂੰ ਫਰੀਦਕੋਟ ਵਿਚ ਵੱਧ ਤੋਂ ਵੱਧ ਤਾਪਮਾਨ  43.7 ਡਿਗਰੀ ਦਰਜ ਕੀਤਾ ਗਿਆ। ਮੌਸਮ ਵਿਭਾਗ ਵੱਲੋਂ ਜਾਰੀ ਯੈਲੋ ਅਲਰਟ ਮੁਤਾਬਕ ਅੱਜ ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਫਿਰੋਜ਼ਪੁਰ, ਫਾਜ਼ਿਲਕਾ, ਸ੍ਰੀ ਮੁਕਤਸਰ ਸਾਹਿਬ, ਫਰੀਦਕੋਟ, ਮੋਗਾ, ਲੁਧਿਆਣਾ, ਬਠਿੰਡਾ, ਬਰਨਾਲਾ, ਮਾਨਤਾ ਤੇ ਸੰਗਰੂਰ ਵਿਚ ਹੀਟਵੇਵ ਚੱਲੇਗੀ। ਉਥੇ ਇਨ੍ਹਾਂ ਸ਼ਹਿਰਾਂ ਦਾ ਤਾਪਮਾਨ 42 ਡਿਗਰੀ ਤੋਂ 45 ਡਿਗਰੀ ਦੇ ਆਸਪਾਸ ਰਹਿ ਸਕਦਾ ਹੈ। ਇਹ ਚੇਤਾਵਨੀ 25 ਜੂਨ ਨੂੰ ਵੀ ਰਹੇਗੀ ਤੇ ਇਨ੍ਹਾਂ ਦਿਨਾਂ ਵਿਚ ਇਨ੍ਹਾਂ ਇਲਾਕਿਆਂ ਵਿਚ ਹੀਟ ਵੇਵ ਤੇਜ਼ ਹੋਵੇਗੀ।

26 ਤਰੀਕ ਨੂੰ ਪ੍ਰੀ ਮੌਨਸੂਨ ਦੀ ਹੋਵੇਗੀ ਐਂਟਰੀ
ਮੌਸਮ ਵਿਭਾਗ ਮੁਤਾਬਕ 26 ਜੂਨ ਤੋਂ ਪ੍ਰੀ ਮੌਨਸੂਨ ਦੀ ਪੰਜਾਬ ਵਿਚ ਐਂਟਰੀ ਹੋਵੇਗੀ। ਇਸ ਨਾਲ ਪੰਜਾਬੀਆਂ ਨੂੰ ਗਰਮੀ ਤੇ ਲੂ ਤੋਂ ਰਾਹਤ ਜ਼ਰੂਰ ਮਿਲੇਗੀ।  ਇਸ ਦਿਨ ਜ਼ਿਆਦਾਤਰ ਇਲਾਕਿਆਂ ਵਿਚ ਬੱਦਲ ਛਾਏ ਰਹਿਣਗੇ। ਕਿਤੇ ਕਿਤੇ ਮੀਂਹ ਪੈ ਸਕਦਾ ਹੈ। ਜਦਕਿ 28 ਜੂਨ ਨੂੰ ਮੀਂਹ ਦੀ ਸੰਭਾਵਨਾ ਜ਼ਿਆਦਾ ਹੈ। 

Leave a Reply

Your email address will not be published. Required fields are marked *