Weather Update : ਭਾਰੀ ਬਾਰਿਸ਼ ਕਾਰਨ ਮੁੱਖ ਮਾਰਗ ਠੱਪ, ਜਨ-ਜੀਵਨ ਬੇਹਾਲ ਅਤੇ ਕਈ ਜ਼ਿਲ੍ਹਿਆਂ ਲਈ ਅਲਰਟ ਜਾਰੀ

ਉੱਤਰਾਖੰਡ : ਉੱਤਰਾਖੰਡ ਵਿੱਚ ਲਗਾਤਾਰ ਹੋ ਰਹੀ ਭਾਰੀ ਬਾਰਿਸ਼ ਨੇ ਇੱਕ ਵਾਰ ਫਿਰ ਆਮ ਜਨ-ਜੀਵਨ ਨੂੰ ਪੂਰੀ ਤਰ੍ਹਾਂ ਅਸਤ-ਵਿਅਸਤ ਕਰ ਦਿੱਤਾ ਹੈ। ਪਹਾੜੀ ਖੇਤਰਾਂ ਵਿੱਚ…

ਉੱਤਰਾਖੰਡ ਵਿੱਚ ਲਗਾਤਾਰ ਹੋ ਰਹੀ ਭਾਰੀ ਬਾਰਿਸ਼ ਨੇ ਇੱਕ ਵਾਰ ਫਿਰ ਆਮ ਜਨ-ਜੀਵਨ ਨੂੰ ਪੂਰੀ ਤਰ੍ਹਾਂ ਅਸਤ-ਵਿਅਸਤ ਕਰ ਦਿੱਤਾ ਹੈ। ਪਹਾੜੀ ਖੇਤਰਾਂ

ਉੱਤਰਾਖੰਡ : ਉੱਤਰਾਖੰਡ ਵਿੱਚ ਲਗਾਤਾਰ ਹੋ ਰਹੀ ਭਾਰੀ ਬਾਰਿਸ਼ ਨੇ ਇੱਕ ਵਾਰ ਫਿਰ ਆਮ ਜਨ-ਜੀਵਨ ਨੂੰ ਪੂਰੀ ਤਰ੍ਹਾਂ ਅਸਤ-ਵਿਅਸਤ ਕਰ ਦਿੱਤਾ ਹੈ। ਪਹਾੜੀ ਖੇਤਰਾਂ ਵਿੱਚ ਜ਼ਮੀਨ ਖਿਸਕਣ, ਢਿੱਗਾਂ ਡਿੱਗਣ ਅਤੇ ਰੁੱਖ ਉਖੜਨ ਕਾਰਨ ਯਮੁਨੋਤਰੀ ਹਾਈਵੇਅ, ਕੇਦਾਰਨਾਥ ਰਾਸ਼ਟਰੀ ਰਾਜਮਾਰਗ ਅਤੇ ਸਿਮਲੀ-ਗਵਾਲਦਮ ਵਰਗੀਆਂ ਪ੍ਰਮੁੱਖ ਸੜਕਾਂ ਬੰਦ ਹੋ ਗਈਆਂ ਹਨ। ਰਸਤੇ ‘ਚ ਮਲਬਾ ਆਉਣ ਕਾਰਨ ਕਈ ਥਾਵਾਂ ‘ਤੇ ਸ਼ਰਧਾਲੂ ਅਤੇ ਸਥਾਨਕ ਲੋਕ ਫਸੇ ਹੋਏ ਹਨ। ਇਸ ਤੋਂ ਇਲਾਵਾ ਪਿੰਡਰ ਘਾਟੀ ‘ਚ ਨਿੱਤ ਵਰਤੋਂ ਦੀਆਂ ਵਸਤੂਆਂ ਦੀ ਸਪਲਾਈ ਅਤੇ ਬੱਸ ਸੇਵਾਵਾਂ ਠੱਪ ਹੋਣ ਨਾਲ ਲੋਕਾਂ ਦੀਆਂ ਮੁਸ਼ਕਲਾਂ ਵਧ ਗਈਆਂ ਹਨ।

ਮੁੱਖ ਹਾਈਵੇਅ ਬੰਦ ਅਤੇ ਆਵਾਜਾਈ ਪ੍ਰਭਾਵਿਤ

ਬੜਕੋਟ ਖੇਤਰ ‘ਚ ਰਾਤ ਭਰ ਹੋਈ ਮੂਸਲਾਧਾਰ ਬਾਰਿਸ਼ ਤੋਂ ਬਾਅਦ ਯਮੁਨੋਤਰੀ ਹਾਈਵੇਅ ਸਿਲਾਈ ਬੈਂਡ, ਦੁਰਬਿਲ ਬੈਂਡ ਅਤੇ ਜੰਗਲਚੱਟੀ ਸਮੇਤ ਕਈ ਪੁਆਇੰਟਾਂ ‘ਤੇ ਮਲਬਾ ਆਉਣ ਕਾਰਨ ਜਾਮ ਹੋ ਗਿਆ ਹੈ। ਬਾਰਿਸ਼ ਅਤੇ ਲਗਾਤਾਰ ਡਿੱਗ ਰਹੇ ਪੱਥਰਾਂ ਕਰਕੇ ਸੜਕਾਂ ਨੂੰ ਖੋਲ੍ਹਣ ਦੇ ਕੰਮ ‘ਚ ਕਾਫੀ ਰੁਕਾਵਟ ਆ ਰਹੀ ਹੈ। ਦੂਜੇ ਪਾਸੇ, ਕਰਨਪ੍ਰਯਾਗ-ਬੇਨੀਤਾਲ ਰੂਟ ‘ਤੇ ਰੁੱਖ ਡਿੱਗਣ ਨਾਲ ਆਵਾਜਾਈ ਠੱਪ ਹੋ ਗਈ ਅਤੇ ਲੰਗਾਸੂ ‘ਚ ਇੱਕ ਘਰ ਦਾ ਪੁਸ਼ਤਾ ਢਹਿ ਗਿਆ। ਰੁਦਰਪ੍ਰਯਾਗ ਦੇ ਤਿਲਵਾੜਾ ਬਾਜ਼ਾਰ ‘ਚ ਬਰਸਾਤੀ ਨਾਲੇ ‘ਚ ਉਫਾਨ ਆਉਣ ਕਾਰਨ ਕੇਦਾਰਨਾਥ ਹਾਈਵੇਅ ‘ਤੇ ਭਾਰੀ ਮਲਬਾ ਆ ਗਿਆ ਸੀ, ਜਿਸ ਨੂੰ ਰਾਸ਼ਟਰੀ ਰਾਜਮਾਰਗ ਵਿਭਾਗ ਨੇ ਜੇਸੀਬੀ ਦੀ ਮਦਦ ਨਾਲ ਹਟਾ ਕੇ ਰਸਤਾ ਬਹਾਲ ਕੀਤਾ।

ਜ਼ਰੂਰੀ ਸਾਮਾਨ ਦੀ ਕਮੀ ਅਤੇ ਇਲਾਕੇ ਚ ਬਿਜਲੀ ਗੁੱਲ

ਚਮੋਲੀ ਜ਼ਿਲ੍ਹੇ ‘ਚ ਬਗੋਲੀ-ਨਲਗਾਓਂ ਵਿਚਕਾਰ ਚੱਟਾਨ ਖਿਸਕਣ ਕਾਰਨ ਸਿਮਲੀ-ਗਵਾਲਦਮ ਹਾਈਵੇਅ ਪੂਰੀ ਤਰ੍ਹਾਂ ਠੱਪ ਹੋ ਗਿਆ ਹੈ, ਜਿਸ ਕਾਰਨ ਪੈਦਲ ਲੰਘਣਾ ਵੀ ਅਸੰਭਵ ਹੋ ਗਿਆ ਹੈ। ਨਾਰਾਇਣਬਗੜ੍ਹ ਖੇਤਰ ‘ਚ ਸੜਕਾਂ ਬੰਦ ਹੋਣ ਕਾਰਨ ਪਿੰਡਰ ਘਾਟੀ ‘ਚ ਦੁੱਧ, ਸਬਜ਼ੀਆਂ ਵਰਗੀਆਂ ਅਹਿਮ ਚੀਜ਼ਾਂ ਦੀ ਸਪਲਾਈ ਠੱਪ ਹੋ ਗਈ ਹੈ। ਲੰਬੀ ਦੂਰੀ ਦੀਆਂ ਬੱਸਾਂ ਦੀ ਆਵਾਜਾਈ ਬੰਦ ਹੈ ਅਤੇ ਵੀਰਵਾਰ ਸਵੇਰ ਤੋਂ ਬਿਜਲੀ ਸਪਲਾਈ ਵੀ ਪ੍ਰਭਾਵਿਤ ਹੈ। ਇਸ ਦੇ ਨਾਲ ਹੀ ਪਿੰਡਰ ਨਦੀ ਦਾ ਜਲ ਪੱਧਰ ਖ਼ਤਰੇ ਦੇ ਨਿਸ਼ਾਨ ਦੇ ਨੇੜੇ ਪਹੁੰਚ ਗਿਆ ਹੈ, ਜਦਕਿ ਸਿਆਨਾਚੱਟੀ ਵਿੱਚ ਯਮੁਨਾ ਨਦੀ ਦੇ ਚੜ੍ਹਨ ਕਾਰਨ ਹੋਟਲਾਂ ਦੀਆਂ ਪਹਿਲੀਆਂ ਮੰਜਿਲਾਂ ਵਿੱਚ ਹਜੇ ਵੀ ਪਾਣੀ ਭਰਿਆ ਹੋਇਆ ਹੈ।

ਮੌਸਮ ਵਿਭਾਗ ਵੱਲੋਂ ਔਰੈਂਜ ਅਤੇ ਯੈਲੋ ਅਲਰਟ ਜਾਰੀ

ਮੌਸਮ ਵਿਭਾਗ ਨੇ ਦੇਹਰਾਦੂਨ, ਚਮੋਲੀ ਅਤੇ ਬਾਗੇਸ਼ਵਰ ਜ਼ਿਲ੍ਹਿਆਂ ਲਈ ‘ਔਰੈਂਜ ਅਲਰਟ’ ਜਾਰੀ ਕਰਦਿਆਂ ਬਿਜਲੀ ਚਮਕਣ ਅਤੇ ਬਹੁਤ ਭਾਰੀ ਬਾਰਿਸ਼ ਦੀ ਚੇਤਾਵਨੀ ਦਿੱਤੀ ਹੈ। ਇਸ ਤੋਂ ਇਲਾਵਾ ਟਿਹਰੀ, ਉੱਤਰਕਾਸ਼ੀ, ਪੌੜੀ, ਪਿਥੌਰਾਗੜ੍ਹ, ਚੰਪਾਵਤ, ਨੈਨੀਤਾਲ ਅਤੇ ਰੁਦਰਪ੍ਰਯਾਗ ਲਈ ‘ਯੈਲੋ ਅਲਰਟ’ ਜਾਰੀ ਕੀਤਾ ਗਿਆ ਹੈ। ਪ੍ਰਸ਼ਾਸਨ ਨੇ ਆਫ਼ਤ ਪ੍ਰਬੰਧਨ ਟੀਮਾਂ ਨੂੰ ਅਲਰਟ ‘ਤੇ ਰੱਖਿਆ ਹੈ ਅਤੇ ਆਮ ਲੋਕਾਂ ਨੂੰ ਨਦੀਆਂ-ਨਾਲਿਆਂ ਦੇ ਨੇੜੇ ਨਾ ਜਾਣ, ਪਹਾੜੀ ਰਸਤਿਆਂ ‘ਤੇ ਯਾਤਰਾ ਦੌਰਾਨ ਸਾਵਧਾਨੀ ਵਰਤਣ ਅਤੇ ਜ਼ਮੀਨ ਖਿਸਕਣ ਵਾਲੇ ਖੇਤਰਾਂ ਵਿੱਚ ਜਾਣ ਤੋਂ ਬਚਣ ਦੀ ਅਪੀਲ ਕੀਤੀ ਹੈ।

ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ

Leave a Reply

Your email address will not be published. Required fields are marked *