ਹਾਏ ਗਰਮੀ ! ਨੌਤਪਾ ਦੇ ਪਹਿਲੇ ਦਿਨ 1.1 ਡਿਗਰੀ ਵਧਿਆ ਤਾਪਮਾਨ, AC ਵੀ ਹੋਏ ਫੇਲ੍ਹ, ਪੰਜਾਬ ਦੇ ਇਨ੍ਹਾਂ ਜ਼ਿਲ੍ਹਿਆਂ ਵਿਚ ਰੈਡ ਅਲਰਟ

Weather Update : ਨੌਤਪਾ ਦੀ ਸ਼ੁਰੂਆਤ ਨਾਲ ਹੀ ਪੰਜਾਬ ਵਿੱਚ ਇੱਕ ਵਾਰ ਫਿਰ ਤੋਂ ਤਾਪਮਾਨ ਵਧਣਾ ਸ਼ੁਰੂ ਹੋ ਗਿਆ ਹੈ। ਸੂਬੇ ਦੇ ਔਸਤ ਤਾਪਮਾਨ ‘ਚ…

Weather Update : ਨੌਤਪਾ ਦੀ ਸ਼ੁਰੂਆਤ ਨਾਲ ਹੀ ਪੰਜਾਬ ਵਿੱਚ ਇੱਕ ਵਾਰ ਫਿਰ ਤੋਂ ਤਾਪਮਾਨ ਵਧਣਾ ਸ਼ੁਰੂ ਹੋ ਗਿਆ ਹੈ। ਸੂਬੇ ਦੇ ਔਸਤ ਤਾਪਮਾਨ ‘ਚ 24 ਘੰਟਿਆਂ ‘ਚ 1.1 ਡਿਗਰੀ ਦਾ ਵਾਧਾ ਦਰਜ ਕੀਤਾ ਗਿਆ ਹੈ। ਮੌਸਮ ਵਿਭਾਗ ਨੇ ਅੱਜ ਆਰੇਂਜ ਅਲਰਟ ਅਤੇ ਅਗਲੇ ਦੋ ਦਿਨਾਂ ਲਈ ਰੈੱਡ ਅਲਰਟ ਜਾਰੀ ਕੀਤਾ ਹੈ। ਅੱਜ ਇੱਕ ਵਾਰ ਫਿਰ ਪੰਜਾਬ ਦਾ ਤਾਪਮਾਨ 45 ਡਿਗਰੀ ਪਾਰ ਕਰ ਜਾਵੇਗਾ। ਉਥੇ ਪੰਜਾਬ ਨੇ ਕੇਰਲ ਦੇ ਨਾਲ ਬਿਜਲੀ ਸਮਝੌਤਾ ਕੀਤਾ ਹੈ, ਜੋ ਹਲਕੀ ਰਾਹਤ ਦੇਵੇਗਾ।
ਮੌਸਮ ਵਿਭਾਗ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਮੁਤਾਬਕ ਨੌਤਪਾ ਦੇ ਦੂਜੇ ਦਿਨ ਪੰਜਾਬ ਦੇ ਸਾਰਿਆਂ 23 ਜ਼ਿਲ੍ਹਿਆਂ ਵਿਚ ਆਰੇਂਜ ਅਲਰਟ ਜਾਰੀ ਕਰ ਦਿੱਤਾ ਹੈ। ਉਥੇ, ਸੋਮਵਾਰ ਪੰਜਾਬ ਦੇ ਅੰਮ੍ਰਿਤਸਰ, ਤਰਨਤਾਰਨ, ਫਿਰੋਜ਼ਪੁਰ, ਫਾਜ਼ਿਲਕਾ, ਮੁਕਤਸਰ, ਫਰੀਦਕੋਟ, ਮੋਗਾ, ਬਠਿੰਡਾ, ਬਰਨਾਲਾ, ਤੇ ਮਾਨਸਾ ਵਿਚ ਰੈਡ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਇਥੇ ਤਾਪਮਾਨ ਐਤਵਾਰ 46 ਡਿਗਰੀ ਨੂੰ ਪਾਰ ਕਰ ਸਕਦਾ ਹੈ। ਪੰਜਾਬ ਵਿਚ ਰੈਡ ਅਲਰਟ ਜਾਰੀ ਕੀਤਾ ਗਿਆ ਹੈ ਜੇ ਪਾਰਾ ਵੱਧਦਾ ਹੈ ਤਾਂ ਇਸ ਸਾਲ ਬੀਤੇ ਸਾਰੇ ਰਿਕਾਰਡ ਟੁੱਟ ਸਕਦੇ ਹਨ।

ਕੇਰਲ ਦੇਵੇਗਾ ਪੰਜਾਬ ਨੂੰ ਰਾਹਤ
ਗਰਮੀਆਂ ਵਿਚ ਭਾਰੀ ਬਾਰਿਸ਼ ਕਾਰਨ ਕੇਰਲ ਵਿਚ ਬਿਜਲੀ ਦੀ ਖਪਤ ਵਿਚ ਕਮੀ ਆਈ ਹੈ। ਕੇਰਲ ਰਾਜ ਬਿਜਲੀ ਬੋਰਡ (KSEB) ਟੈਂਡਰ ਦੇ ਮਾਧਿਅਮ ਨਾਲ ਖਰੀਦੀ ਗਈ ਸਰਪਲਸ ਬਿਜਲੀ ਨੂੰ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਨੂੰ ਵਾਪਸ ਦੇਵੇਗਾ। ਕੇਰਲ ਦੇ ਬਿਜਲੀ ਮੰਤਰੀ ਕੇ. ਕ੍ਰਿਸ਼ਨਨਕੁੱਟੀ ਦੇ ਦਫਤਰ ਤੋਂ ਬੀਤੇ ਸ਼ੁਕਰਵਾਰ 24 ਮਈ ਨੂੰ ਕਿਹਾ ਗਿਆ ਕਿ ਪੰਜਾਬ 2025 ਦੀਆਂ ਗਰਮੀਆਂ ਦੇ ਮੌਸਮ ਦੌਰਾਨ ਕੇਰਲ ਨੂੰ ਬਿਜਲੀ ਵਾਪਸ ਦੇਵੇਗਾ।

Leave a Reply

Your email address will not be published. Required fields are marked *