ਰੁਕ-ਰੁਕ ਕੇ ਪੈ ਰਿਹਾ ਮੀਂਹ ਬਣਿਆ ਕਿਸਾਨਾਂ ਲਈ ਆਫਤ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਰੁਕ-ਰੁਕ ਕੇ ਪੈ ਰਹੇ ਮੀਂਹ ਨੇ ਜਿੱਥੇ ਲੋਕਾਂ ਨੂੰ ਗਰਮੀ ਤੋਂ ਰਾਹਤ ਦਿੱਤੀ ਉੱਥੇ ਹੀ ਮੀਂਹ ਦਾ ਪਾਣੀ ਇੱਕਠਾ ਹੋਣ ਕਰਕੇ ਲੋਕਾਂ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਰੁਕ-ਰੁਕ ਕੇ ਪੈ ਰਹੇ ਮੀਂਹ ਨੇ ਜਿੱਥੇ ਲੋਕਾਂ ਨੂੰ ਗਰਮੀ ਤੋਂ ਰਾਹਤ ਦਿੱਤੀ ਉੱਥੇ ਹੀ ਮੀਂਹ ਦਾ ਪਾਣੀ ਇੱਕਠਾ ਹੋਣ ਕਰਕੇ ਲੋਕਾਂ ਨੂੰ ਮੁਸ਼ਕਿਲਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦਸ ਦਈਏ ਕਿ ਪੰਜਾਬ ਦੇ ਅਜਿਹੇ ਕਈ ਇਲਾਕੇ ਹਨ ਜਿੱਥੇ ਮੀਂਹ ਦੇ ਕਾਰਨ ਥਾਂ ਥਾਂ ਤੇ ਪਾਣੀ ਖੜ੍ਹਾ ਹੋ ਗਿਆ ਹੈ ਜਿਸਨੇ ਪ੍ਰਸਾਸ਼ਨ ਦੀ ਪੋਲ ਖੋਲ ਦਿੱਤੀ ਹੈ। ਨਾਲ ਹੀ ਕਈ ਇਲਾਕੇ ਚ ਕਿਸਾਨਾਂ ਦੇ ਲਈ ਵੀ ਆਫਤ ਬਣੀ ਹੈ।

water  water

ਮਿਲੀ ਜਾਣਕਾਰੀ ਦੇ ਅਨੁਸਾਰ ਕਪੂਰਥਲਾ ਦੇ ਪਿੰਡ ਮਹਮਦਵਾਲ ‘ਚ ਮੀਂਹ ਦੇ ਪਾਣੀ ‘ਚ 500 ਏਕੜ ਫ਼ਸਲ ਡੁੱਬ ਗਈ। ਜਿਸ ਕਾਰਨ ਕਿਸਾਨਾਂ ਦਾ ਭਾਰੀ ਨੁਕਸਾਨ ਹੋਇਆ ਹੈ। ਉਧਰ ਕਿਸਾਨਾਂ ਦਾ ਕਹਿਣਾ ਹੈ ਕਿ ਹਾਲੇ ਤੱਕ ਕੋਈ ਵੀ ਪ੍ਰਸ਼ਾਸਨਿਕ ਅਧਿਕਾਰੀ ਮੌਕੇ ਤੇ ਨਹੀਂ ਪਹੁੰਚਿਆ ਹਨ। ਪੀੜਤ ਕਿਸਾਨਾਂ ਵਲੋਂ ਆਪਣੀ ਫਸਲ ਦੀ ਮੁਆਵਜ਼ੇ ਦੀ ਮੰਗ ਕਰ ਰਹੇ ਹਨ।

water

ਪੀੜਤ ਕਿਸਾਨਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਜ਼ਮੀਨ ਦੇ ਨੇੜੇ ਡਰੋਨ ਵੀ ਹੈ ਪਰ ਡਰੋਨ ਦੀ ਕੁਝ ਜ਼ਮੀਨ ਤੇ ਨਾਜ਼ਾਇਜ਼ ਕਬਜਾ ਹੈ ਤੇ ਬਾਕੀ ਪਿਛਲੇ ਲੰਬੇ ਸਮੇਂ ਤੋਂ ਡਰੋਨ ਦੀ ਸਫਾਈ ਨਹੀਂ ਹੋਈ। ਜਿਸ ਕਰਕੇ ਸਾਡੀਆਂ ਫਸਲਾ ਅਕਸਰ ਡੁੱਬ ਜਾਂਦੀਆਂ ਹਨ। ਫਿਲਹਾਲ ਹੁਣ ਦੇਖਣਾ ਹੋਵੇਗਾ ਕਿ ਕਿਸਾਨਾਂ ਦੀ ਆਵਾਜ ਪ੍ਰਸਾਸ਼ਨ ਤੱਕ ਪਹੁੰਚਦੀ ਹੈ ਜਾਂ ਫਿਰ ਨਹੀਂ।

 

Leave a Reply

Your email address will not be published. Required fields are marked *