ਨਵੀਂ ਦਿੱਲੀ (ਇੰਟ.)- ਕਿਸਾਨ ਮਹਾਂ ਪੰਚਾਇਤ ਵਿਖੇ ਨੇਤਾ ਰਾਕੇਸ਼ ਟਿਕੈਤ ਦਾ ਕਹਿਣਾ ਹੈ ਕਿ ਅਸੀਂ ਇਹ ਵਾਅਦਾ ਕਰਦੇ ਹਾਂ ਕਿ ਅਸੀਂ ਧਰਨਾ ਸਥਾਨ ਨੂੰ ਨਹੀਂ ਛੱਡਾਂਗੇ ਭਾਵੇਂ ਸਾਡਾ ਕਬਰਸਤਾਨ ਉੱਥੇ ਹੀ ਬਣਾਇਆ ਜਾਵੇ,ਲੋੜ ਪੈਣ ‘ਤੇ ਅਸੀਂ ਆਪਣੀ ਜਾਨ ਦੇ ਦੇਵਾਂਗੇ। ਪਰ ਜਦੋਂ ਤੱਕ ਅਸੀਂ ਜਿੱਤ ਪ੍ਰਾਪਤ ਨਹੀਂ ਕਰਦੇ, ਉਦੋਂ ਤੱਕ ਰੋਸ ਪ੍ਰਦਰਸ਼ਨ ਵਾਲੀ ਥਾਂ ਨਹੀਂ ਛੱਡਾਂਗੇ। ਮੁਜ਼ੱਫਰਨਗਰ ਵਿਚ ਕਿਸਾਨ ਮਹਾਪੰਚਾਇਤ ਦੇ ਮੰਚ ਤੋਂ ਕਿਸਾਨ ਰਾਕੇਸ਼ ਟਿਕੈਤ ਨੇ ਕਿਹਾ ਕਿ ਬੀ.ਜੇ.ਪੀ. ਦੀ ਆਲੋਚਨਾ ਕਰਦੇ ਹੋਏ ਕਿਸਾਨ ਨੇਤਾ ਰਾਕੇਸ਼ ਟਿਕੈਤ ਨੇ ਕਿਹਾ ਕਿ ਇਹ ਲੋਕ ਵੰਡਣ ਦਾ ਕੰਮ ਕਰਦੇ ਹਨ। ਦੰਗਾ ਕਰਵਾਉਣ ਦਾ ਕੰਮ ਕਰਦੇ ਹਨ। ਪਰ ਅਸੀਂ ਇਨ੍ਹਾਂ ਨੂੰ ਰੋਕਣਾ ਹੈ। ਅਸੀਂ ਤੋੜਨਾ ਨਹੀਂ, ਸਗੋਂ ਜੋੜਣ ਦਾ ਕੰਮ ਕਰਦਾ ਹੈ। ਟਿਕੈਤ ਨੇ ਕਿਹਾ ਕਿ ਪਹਿਲਾਂ ਵੀ ਅੱਲ੍ਹਾ-ਅਕਬਰ ਅਤੇ ਹਰ-ਹਰ ਮਹਾਦੇਵ ਦੇ ਨਾਅਰੇ ਨਾਲ-ਨਾਲ ਲਗਾਏ ਜਾਂਦੇ ਸਨ ਅਤੇ ਅੱਗੇ ਵੀ ਲੱਗਣਗੇ। ਉਨ੍ਹਾਂ ਨੇ ਭੀੜ ਨੂੰ ਅੱਲ੍ਹਾ ਹੂ-ਅਕਬਰ ਅਤੇ ਹਰ-ਹਰ ਮਹਾਦੇਵ ਦੇ ਨਾਅਰੇ ਵੀ ਲਗਾਏ। ਉਨ੍ਹਾਂ ਨੇ ਕਿਹਾ ਕਿ ਯੂ.ਪੀ. ਦੀ ਜ਼ਮੀਨ ਨੂੰ ਦੰਗਾ ਕਰਵਾਉਣ ਵਾਲਿਆਂ ਨੂੰ ਨਹੀਂ ਦੇਣਗੇ।
Read more- ਮਾਰਕੀਟ ‘ਚ ਆਈ ਜਾਅਲੀ ਕੋਰੋਨਾ ਵੈਕਸੀਨ! ਕੇਂਦਰ ਨੇ ਟੀਕਾਕਰਨ ਤੋਂ ਪਹਿਲਾਂ ਦਿੱਤੇ ਜਾਂਚ ਕਰਨ ਦੇ ਹੁਕਮ
ਰਾਕੇਸ਼ ਟਿਕੈਤ ਐਤਵਾਰ ਨੂੰ ਮੁਜ਼ੱਫਰਨਗਰ ਦੇ ਜੀ.ਆਈ.ਸੀ. ਮੈਦਾਨ ਵਿਚ ਆਯੋਜਿਤ ਕਿਸਾਨ ਮਹਾਪੰਚਾਇਤ ਨੂੰ ਸੰਬੋਧਿਤ ਕਰ ਰਹੇ ਸਨ। ਿਸ ਦੌਰਾਨ ਟਿਕੈਤ ਨੇ ਵੀ ਇਹ ਕਿਹਾ ਕਿ ਇਹ ਲੜਾਈ ਤਿੰਨ ਕਾਲੇ ਕਾਨੂੰਨਾਂ ਤੋਂ ਸ਼ੁਰੂ ਹੋਈ। 28 ਜਨਵਰੀ ਨੂੰ ਅੰਦੋਲਨ ਦਾ ਕਤਲ ਹੁੰਦਾ। ਹਜ਼ਾਰਾਂ ਦੀ ਫੋਰਸ ਸੀ। ਅਸੀਂ ਘੱਟ ਲੋਕ ਸੀ। ਪਰ ਡਟੇ ਰਹੇ। ਟਿਕੈਤ ਨੇ ਕਿਹਾ ਕਿ ਜਦੋਂ ਤੱਕ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਉਦੋਂ ਤੱਕ ਅਸੀਂ ਉਥੋਂ ਨਹੀਂ ਹਟਾਂਗੇ। ਅਸੀਂ ਕਿਸੇ ਵੀ ਕੀਮਤ ‘ਤੇ ਉਥੋਂ ਨਹੀਂ ਜਾਵਾਂਗੇ। ਸਾਨੂੰ ਫਸਲਾਂ ‘ਤੇ ਐੱਮ.ਐੱਸ.ਪੀ. ਦੀ ਗਾਰੰਟੀ ਚਾਹੀਦੀ ਹੈ ਅਤੇ ਜਦੋਂ ਤੱਕ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਉਦੋਂ ਤੱਕ ਪੂਰੇ ਦੇਸ਼ ਵਿਚ ਸੰਯੁਕਤ ਮੋਰਚਾ ਅੰਦੋਲਨ ਕਰੇਗਾ।




