ਚੰਡੀਗੜ੍ਹ (ਇੰਟ.)- ਭਾਰਤੀ ਕਿਸਾਨ ਯੂਨੀਅਨ (ਚੜੂਨੀ) (Bharti kissan Union) ਦੇ ਪ੍ਰਧਾਨ ਗੁਰਨਾਮ ਸਿੰਘ ਚੜੂਨੀ (Gurnam Singh charuni) ਨੇ ਕਿਹਾ ਕਿ ਉਹ ਆਪਣੇ ਮਿਸ਼ਨ ਪੰਜਾਬ (Mission Punjab) ‘ਤੇ ਕਾਇਮ ਹਨ ਅਤੇ ਮਿਸ਼ਨ ਪੰਜਾਬ ਨੂੰ ਅੰਜਾਮ ਦੇਣਗੇ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਗੁਰਨਾਮ ਸਿੰਘ ਚੜੂਨੀ ਨੇ ਕਿਹਾ ਕਿ ਕਿਸਾਨ ਮੋਰਚਾ ਮੈਨੂੰ ਫਿਰ ਤੋਂ ਸਸਪੈਂਡ ਕਰ ਦੇਵੇ ਪਰ ਉਹ ਆਪਣੇ ਸਟੈਂਡ ‘ਤੇ ਕਾਇਮ ਹਨ। ਪੰਜਾਬ ਦੇ ਮੁੱਖ ਮੰਤਰੀ ਬਣਨ ਦਾ ਸਵਾਲ ਪੁੱਛੇ ਜਾਣ ‘ਤੇ ਉਨ੍ਹਾਂ ਨੇ ਕਿਹਾ ਕਿ ਮੈਂ ਪੰਜਾਬ ਦੇ ਲੋਕਾਂ ਨੂੰ ਜਾਗਰੂਕ ਕਰਨ ਆਇਆ ਹਾਂ ਕਿ ਉਹ ਆਪਣੀ ਲੜਾਈ ਖੁਦ ਲੜੇ ਪਰ ਜੇਕਰ ਮੈਨੂੰ ਕੋਈ ਜ਼ਿੰਮਾ ਦੇਵੇਗਾ ਤਾਂ ਮੈਂ ਮਿਸ਼ਨ ਪੰਜਾਬ ਲਈ ਕੋਈ ਵੀ ਕੁਰਬਾਨੀ ਦੇਣ ਨੂੰ ਤਿਆਰ ਹਾਂ।
Read this- ਹਾਰ ਤੋਂ ਬਾਅਦ ਸ਼੍ਰੀਲੰਕਾਈ ਕਪਤਾਨ ਤੇ ਕੋਚ ‘ਚ ਹੋਈ ਬਹਿਸਬਾਜ਼ੀ ਵੀਡੀਓ ਵਾਇਰਲ
ਸੰਯੁਕਤ ਮੋਰਚਾ ਇਕ ਹੈ ਪਰ ਸਾਡੀ ਵਿਚਾਰਧਾਰਾ ਵੱਖ-ਵੱਖ ਹੈ। ਗੁਰਨਾਮ ਸਿੰਘ ਚੜੂਨੀ ਨੇ ਕਿਹਾ ਕਿ ਅਸੀਂ ਪ੍ਰਦੇਸ਼ ਵਿਚ ਸਰਕਾਰ ਬਣਾਉਣ ਦੀ ਸਥਿਤੀ ਵਿਚ ਨਹੀਂ ਹਾਂ। ਉਨ੍ਹਾਂ ਨੇ ਨਾਂ ਲਏ ਬਿਨਾਂ ਰਾਕੇਸ਼ ਟਿਕੈਤ ‘ਤੇ ਤੰਜ ਕੱਸਦੇ ਹੋਏ ਕਿਹਾ ਕਿ ਨਾ ਤਾਂ ਉੱਤਰ ਪ੍ਰਦੇਸ਼ ਵਿਚ ਕੋਈ ਟੋਲ ਬੰਦ ਹੋਇਆ ਨਾ ਕੋਈ ਸੜਕ ਜਾਮ ਹੋਈ ਅਤੇ ਨਾ ਹੀ ਕਿਸੇ ਨੇਤਾ ਦਾ ਘਿਰਾਓ ਹੋਇਆ ਅਜਿਹੇ ਵਿਚ ਪੰਜਾਬ ਵਿਚ ਸਰਕਾਰ ਬਣਾਉਣ ਦੀ ਗੱਲ ਕਿਵੇਂ ਕੀਤੀ ਜਾ ਸਕਦੀ ਹੈ। ਉਥੇ ਸਿਰਫ ਨੁਕਸਾਨ ਪਹੁੰਚਾਇਆ ਜਾ ਸਕਦਾ ਹੈ। ਚੜੂਨੀ ਨੇ ਕਿਹਾ ਕਿ ਅੱਜ ਸਮਾਂ ਹੈ ਕਿ ਦੇਸ਼ ਦੀ ਅਗਵਾਈ ਅੰਨਦਾਤਾ ਕਰੇ ਤਾਂ ਹੀ ਦੇਸ਼ ਬਚ ਸਕਦਾ ਹੈ ਨਹੀਂ ਤਾਂ ਭਾਜਪਾ ਦੇਸ਼ ਨੂੰ ਕਾਰਪੋਰੇਟ ਘਰਾਣਿਆਂ ਕੋਲ ਵੇਚ ਦੇਵੇਗੀ। ਉਨ੍ਹਾਂ ਕਿਹਾ ਕਿ ਗੰਦੀ ਰਾਜਨੀਤੀ ਨੂੰ ਖ਼ਤਮ ਕਰਨ ਲਈ ਕਿਸਾਨਾਂ ਨੂੰ ਹੀ ਅੱਗੇ ਆਉਣਾ ਪਵੇਗਾ।


