ਅਬੋਹਰ ‘ਚ ਸੋਗ ਦੀ ਲਹਿਰ: ਵਰਿੰਦਾਵਨ ਹਾਦਸੇ ਦੇ ਸ਼ਿਕਾਰ ਮਾਣਿਕ ਟੰਡਨ ਦੀ ਦੇਹ ਪਹੁੰਚੀ ਘਰ, ਜਿੱਥੇ ਗੂੰਜਣੀਆਂ ਸਨ ਸ਼ਹਿਨਾਈਆਂ ਉੱਥੇ ਪੈ ਰਿਹਾ ਕੀਰਨਾ

ਅਬੋਹਰ : ਵਰਿੰਦਾਵਨ ਵਿੱਚ ਵਾਪਰੇ ਦਰਦਨਾਕ ਕਿਸ਼ਤੀ ਹਾਦਸੇ ਨੇ ਅਬੋਹਰ ਸ਼ਹਿਰ ਨੂੰ ਕਦੇ ਨਾ ਭੁੱਲਣ ਵਾਲਾ ਜ਼ਖ਼ਮ ਦਿੱਤਾ ਹੈ। ਇਸ ਹਾਦਸੇ ਵਿੱਚ ਜਾਨ ਗੁਆਉਣ ਵਾਲੇ…

ਵਰਿੰਦਾਵਨ ਵਿੱਚ ਵਾਪਰੇ ਦਰਦਨਾਕ ਕਿਸ਼ਤੀ ਹਾਦਸੇ ਨੇ ਅਬੋਹਰ ਸ਼ਹਿਰ ਨੂੰ ਕਦੇ ਨਾ ਭੁੱਲਣ ਵਾਲਾ ਜ਼ਖ਼ਮ ਦਿੱਤਾ ਹੈ। ਇਸ ਹਾਦਸੇ ਵਿੱਚ ਜਾਨ ਗੁਆਉਣ ਵਾਲੇ ਨਵੀਂ ਆਬਾਦੀ

ਅਬੋਹਰ : ਵਰਿੰਦਾਵਨ ਵਿੱਚ ਵਾਪਰੇ ਦਰਦਨਾਕ ਕਿਸ਼ਤੀ ਹਾਦਸੇ ਨੇ ਅਬੋਹਰ ਸ਼ਹਿਰ ਨੂੰ ਕਦੇ ਨਾ ਭੁੱਲਣ ਵਾਲਾ ਜ਼ਖ਼ਮ ਦਿੱਤਾ ਹੈ। ਇਸ ਹਾਦਸੇ ਵਿੱਚ ਜਾਨ ਗੁਆਉਣ ਵਾਲੇ ਨਵੀਂ ਆਬਾਦੀ ਦੇ ਨਿਵਾਸੀ ਨੌਜਵਾਨ ਮਾਣਿਕ ਟੰਡਨ ਦੀ ਮ੍ਰਿਤਕ ਦੇਹ ਅੱਜ ਸਵੇਰੇ ਜਿਵੇਂ ਹੀ ਉਸ ਦੇ ਜੱਦੀ ਘਰ ਪਹੁੰਚੀ, ਤਾਂ ਪੂਰਾ ਇਲਾਕਾ ਧਾਹਾਂ ਮਾਰ ਕੇ ਰੋ ਉੱਠਿਆ। ਮਾਣਿਕ ਦੇ ਅੰਤਿਮ ਦਰਸ਼ਨਾਂ ਲਈ ਹਜ਼ਾਰਾਂ ਦੀ ਗਿਣਤੀ ਵਿੱਚ ਸ਼ਹਿਰ ਵਾਸੀ ਪਹੁੰਚੇ ਅਤੇ ਹਰ ਅੱਖ ਨਮ ਨਜ਼ਰ ਆਈ।

ਵਿਆਹ ਦੀਆਂ ਤਿਆਰੀਆਂ ਵਾਲੇ ਹੱਥਾਂ ਨਾਲ ਦਿੱਤੀ ਅੰਤਿਮ ਵਿਦਾਈ

ਸਵੇਰੇ ਕਰੀਬ 8 ਵਜੇ ਜਦੋਂ ਮਾਣਿਕ ਦੀ ਦੇਹ ਘਰ ਪਹੁੰਚੀ ਤਾਂ ਮਾਹੌਲ ਬੇਹੱਦ ਗਮਗੀਨ ਹੋ ਗਿਆ। ਸਭ ਤੋਂ ਦੁਖਦਾਈ ਦ੍ਰਿਸ਼ ਮਾਣਿਕ ਦੀ ਬਜ਼ੁਰਗ ਮਾਂ, ਦੋ ਭੈਣਾਂ ਅਤੇ ਉਸ ਦੀ ਮੰਗੇਤਰ ਦਾ ਸੀ। ਜਿਸ ਘਰ ਵਿੱਚ ਕੁਝ ਮਹੀਨਿਆਂ ਬਾਅਦ ਵਿਆਹ ਦੀਆਂ ਸ਼ਹਿਨਾਈਆਂ ਗੂੰਜਣੀਆਂ ਸਨ ਅਤੇ ਖੁਸ਼ੀਆਂ ਦਾ ਮਾਹੌਲ ਹੋਣਾ ਸੀ, ਉੱਥੇ ਅੱਜ ਸਿਰਫ਼ ਮਾਤਮ ਪਸਰਿਆ ਹੋਇਆ ਸੀ। ਮਾਂ ਅਤੇ ਭੈਣਾਂ ਦੇ ਵੈਣ ਸੁਣ ਕੇ ਉੱਥੇ ਮੌਜੂਦ ਹਰ ਪੱਥਰ ਦਿਲ ਇਨਸਾਨ ਦੀਆਂ ਵੀ ਅੱਖਾਂ ਭਰ ਆਈਆਂ।

ਸਤੰਬਰ ‘ਚ ਹੋਣਾ ਸੀ ਵਿਆਹ, ਪੈਲੇਸ ਵੀ ਸੀ ਬੁੱਕ

ਜਾਣਕਾਰੀ ਅਨੁਸਾਰ 25 ਸਾਲਾ ਮਾਣਿਕ ਟੰਡਨ ਦਾ ਵਿਆਹ ਇਸੇ ਸਾਲ ਸਤੰਬਰ ਮਹੀਨੇ ਵਿੱਚ ਤੈਅ ਹੋਇਆ ਸੀ। ਵਿਆਹ ਲਈ ਸ਼ਹਿਰ ਦਾ ਇੱਕ ਵੱਡਾ ਪੈਲੇਸ ਵੀ ਬੁੱਕ ਕਰ ਲਿਆ ਗਿਆ ਸੀ ਅਤੇ ਪਰਿਵਾਰ ਵਿੱਚ ਖੁਸ਼ੀਆਂ ਦੀਆਂ ਤਿਆਰੀਆਂ ਚੱਲ ਰਹੀਆਂ ਸਨ। ਮਾਣਿਕ ਨੇ ਵਰਿੰਦਾਵਨ ਤੋਂ ਵਾਪਸ ਆ ਕੇ ਵਿਆਹ ਦੀਆਂ ਬਾਕੀ ਤਿਆਰੀਆਂ ਸ਼ੁਰੂ ਕਰਨੀਆਂ ਸਨ, ਪਰ ਕਿਸੇ ਨੂੰ ਨਹੀਂ ਪਤਾ ਸੀ ਕਿ ਧਾਰਮਿਕ ਯਾਤਰਾ ‘ਤੇ ਗਿਆ ਮਾਣਿਕ ਕਫ਼ਨ ਵਿੱਚ ਲਿਪਟ ਕੇ ਵਾਪਸ ਆਵੇਗਾ।

ਨਮ ਅੱਖਾਂ ਨਾਲ ਦਿੱਤੀ ਅੰਤਿਮ ਵਿਦਾਈ

ਮਾਣਿਕ ਟੰਡਨ ਦਾ ਅੰਤਿਮ ਸੰਸਕਾਰ ਦੁਪਹਿਰ ਵੇਲੇ ਇੰਦਰਾ ਨਗਰੀ ਰੋਡ ਸਥਿਤ ਮੁੱਖ ਸ਼ਿਵਪੁਰੀ ਵਿੱਚ ਕੀਤਾ ਗਿਆ। ਇਸ ਮੌਕੇ ਸਮਾਜ ਸੇਵੀ ਰਾਜੂ ਚਰਾਇਆ ਨੇ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਇਹ ਪਰਿਵਾਰ ਅਤੇ ਸ਼ਹਿਰ ਲਈ ਨਾ ਪੂਰਾ ਹੋਣ ਵਾਲਾ ਘਾਟਾ ਹੈ। ਨਵੀਂ ਆਬਾਦੀ ਦੇ ਊਸ਼ਾ ਮਾਤਾ ਮੰਦਰ ਤੋਂ ਸ਼ਸ਼ੀ ਦੇਵਾ ਜੀ ਨੇ ਵੀ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਪਰਿਵਾਰ ਨੂੰ ਇਸ ਔਖੀ ਘੜੀ ਵਿੱਚ ਭਾਣਾ ਮੰਨਣ ਦੀ ਸ਼ਕਤੀ ਦੇਣ ਲਈ ਪ੍ਰਮਾਤਮਾ ਅੱਗੇ ਅਰਦਾਸ ਕੀਤੀ।

ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ
ਸੁਰਾਂ ਦੀ ਮਲਿਕਾ ਆਸ਼ਾ ਭੋਸਲੇ ਆਪਣੇ ਪਿੱਛੇ ਛੱਡ ਗਏ ਕਰੋੜਾਂ ਦੀ ਵਿਰਾਸਤ: ਗਾਇਕੀ ਹੀ ਨਹੀਂ, ਬਿਜ਼ਨੈੱਸ ਜਗਤ ‘ਚ ਵੀ ਸੀ ਵੱਡਾ ਨਾਮ
ਖ਼ਬਰਾਂ ਦੇ ਅਪਡੇਟਸ ਲਈ LIVING INDIA NEWS 2 4/7 LIVE ਨਾਲ ਜੁੜੇ ਰਹੋ।

Leave a Reply

Your email address will not be published. Required fields are marked *