ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਬਿੱਗ ਬੌਸ ਦੇ ਘਰ ਵਿੱਚ ਲਗੀ ਰੌਣਕਾਂ ਹੁਣ ਘੱਟੇਗੀ, ਕਾਰਨ ਬਿੱਗ ਬੌਸ 13 ਵਿੱਚ ਹੋਏ ਪੰਜ ਕੰਟੈਸਟੈਂਟ ਦਾ ਨੌਮੀਨੇਸ਼ਨ ਹੈ। ਦੱਸ ਦਈਏ ਸਿਧਾਰਥ ਸ਼ੁਕਲਾ, ਖੇਸਾਰੀ ਲਾਲ ਯਾਦਵ, ਰਸ਼ਮੀ ਦੇਸਾਈ, ਆਰਤੀ ਸਿੰਘ ਅਤੇ ਦੇਵੋਲਿਨਾ ਭੱਟਾਚਾਰਿਆ ਇਸ ਹਫਤੇ ਬਿੱਗ ਬੌਸ 13 ਦੇ ਘਰ ਤੋਂ ਬਾਹਰ ਹੋਏ ਹਨ। ਬੀਤੇ ਹਫਤੇ ਬਿੱਗ ਬੌਸ ਦੇ ਘਰ ਤੋਂ ਅਰਹਾਨ ਬਾਹਰ ਹੋਏ ਸਨ।
ਦੋ ਦਿਨ ਬਾਅਦ ਵੀਕੈਂਡ ਦਾ ਵਾਰ ਵੀ ਆਉਂਣ ਵਾਲਾ ਹੈ। ਅਜਿਹੇ ਵਿੱਚ ਬਿੱਗ ਬੌਸ ਦੇਖਣ ਵਾਲੇ ਪ੍ਰਸ਼ੰਸਕਾਂ ਦੇ ਮਨ ਵਿੱਚ ਇਹ ਸਵਾਲ ਜਰੂਰ ਹੋਵੇਗਾ ਕਿ, ਇਸ ਵਾਰ ਘਰ ਤੋਂ ਬਾਹਰ ਕੌਣ ਹੋਣ ਵਾਲਾ ਹੈ। ਬਹਿਰਹਾਲ ਬਿੱਗ ਬੌਸ ਦੇ ਘਰ ਦੇ ਮੈਂਬਰਾਂ ਦੀ ਵੋਟਿੰਗ ਹੋ ਹਰੀ ਹੈ, ਜਿਸ ਤੋਂ ਪਤਾ ਚਲੇਗਾ ਕਿ, ਕੌਣ ਘਰ ਤੋਂ ਬਾਹਰ ਹੋਵੇਗਾ। ਮਿਲੀ ਜਾਣਕਾਰੀ ਮੁਤਾਬਿਕ, ਆਨਲਾਈਨ ਵੋਟਿੰਗ ਰਾਹੀਂ ਸਭ ਤੋਂ ਵੱਧ ਵੋਟ ਸਿਧਾਰਥ ਸ਼ੁਕਲਾ ਨੂੰ ਮਿਲ ਰਹੇ ਹਨ ਅਤੇ ਸਭ ਤੋਂ ਘੱਟ ਵੋਟਾਂ ਦੀ ਗਿਣਤੀ‘ਚ ਦੇਵੋਲਿਨਾ ਭੱਟਾਚਾਰਿਆ ਹੈ।
ਵੋਟਿੰਗ ਆਂਕੜਿਆਂ ਦੇ ਮੁਤਾਬਿਕ 42 ਫੀਸਦੀ ਵੋਟ ਸਿਧਾਰਥ ਸ਼ੁਕਲਾ ਨੂੰ, 22.53 ਫੀਸਦੀ ਵੋਟ ਖੇਸਾਰੀ ਲਾਲ ਯਾਦਵ ਨੂੰ, 13.35 ਫੀਸਦੀ ਵੋਟ ਰਸ਼ਮੀ ਦੇਸਾਈ ਨੂੰ, 12.65 ਫੀਸਦੀ ਵੋਟ ਆਰਤੀ ਨੂੰ ਅਤੇ 9.46 ਫੀਸਦੀ ਵੋਟਾਂ ਨਾਲ ਦੇਵੋਲਿਨਾ ਸਭ ਤੋਂ ਪਿਛੇ ਚਲ ਰਹੀ ਹੈ। ਘੱਟ ਵੋਟਿੰਗ ਹੋਣ ਕਾਰਨ ਦੇਵੋਲਿਨਾ ਸ਼ੋਅ ਤੋਂ ਬਾਹਰ ਹਨ। ਇਸ ਨਾਲ ਹੀ ਦੇਵੋਲਿਨਾ ਦੇ ਸਿਰ ‘ਤੇ ਖਤਰੇ ਦੀ ਤਲਵਾਰ ਲਟਕ ਰਹੀ ਹੈ। ਹਾਲਾਂਕਿ ਸ਼ੋਅ ਵਿੱਚ ਦੇਵੋਲਿਨਾ ਅਤੇ ਸਿਧਾਰਥ ਦੇ ਪਿਆਰ ਭਰੀ ਕੈਮਿਸਟਰੀ ਨੂੰ ਬੇਹੱਦ ਪਸੰਦ ਕੀਤਾ ਜਾ ਰਿਹਾ ਹੈ। ਅਕਸਰ ਸ਼ੋਅ ਵਿੱਚ ਦੇਵੋਲਿਨਾ ਦਾ ਪਿਆਰ ਨਾਲ ਸਿਧਾਰਥ ਤੋਂ ਗੱਲ ਕਰਦਿਆਂ ਦੇਖਿਆ ਜਾਂਦਾ ਹੈ ਪਰ ਛੇਤੀ ਵਿੱਚ ਹੀ ਬਿਗ ਬੌਸ ਦੇ ਘਰ ਵਿੱਚ ਕੁਝ ਅਜਿਹਾ ਹੋਇਆ ਹੈ ਕਿ, ਮਾਹਿਰਾ ਨੇ ਇਨ੍ਹਾਂ ਦੋਹਾਂ ਨੂੰ ਕੁਝ ਅਜਿਹਾ ਕਹਿ ਦਿੱਤਾ ਹੈ, ਜਿਸ ਨੂੰ ਸੁਣ ਕੇ ਤੁਸੀਂ ਹੈਰਾਨ ਰਹਿ ਜਾਓਗੇ।
ਦੱਸ ਦਿੰਦੇ ਹਾਂ ਕਿ, ਸਿਧਾਰਥ ਡਾਂਸ ਕਰਦੇ ਹੋਏ ਬਿੱਗ ਬੌਸ ਦੇ ਘਰ ਦੇ ਸ਼ੀਸ਼ੇ ਵਾਲੇ ਦਰਵਾਜੇ ਕੋਲ ਪਹੁੰਚ ਜਾਂਦੇ ਹਨ ਅਤੇ ਉੱਥੇ ਵੀ ਉਨ੍ਹਾਂ ਦਾ ਡਾਂਸ ਕਰਨਾ ਜਾਰੀ ਰਹਿੰਦਾ ਹੈ। ਫਿਰ ਸਿਧਾਰਥ ਮਾਹਿਰਾ ਨੂੰ ਕੋਲ ਬੁਲਾਉਂਦੇ ਹਨ ਅਤੇ ਬਾਊਲ ਵਿੱਚ ਖਾਣਾ ਕੱਢਦੇ ਹਨ ਦੋਵਾਂ ਨੂੰ ਦਿਖਾਉਂਦੇ ਹੋਏ ਆਪ ਖਾ ਲੈਂਦੇ ਹਨ। ਦੇਵੋਲਿਨਾ ਤੇ ਸਿਧਾਰਥ ਦਿਆਂ ਇਨ੍ਹਾਂ ਹਰਕਤਾਂ ਨੂੰ ਦੇਖਦੇ ਹੋਏ ਮਾਰਿਹਾ ਕਹਿੰਦੀ ਹੈ, ਬਹੁਤ ਗੰਦੇ ਹੈਂ ਇਹ ਦੋਵੇ।



