ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪੰਜਾਬ ‘ਚ ਕਾਂਗਰਸ ਪਾਰਟੀ ਨੇ ਆਪਣਾ ਮਿਸ਼ਨ-13 ਨੂੰ ਸਫਲ ਨਾ ਬਣਾ ਸਕੀ। ਪਰ ਇਸ ਵਾਰ ਕਾਂਗਰਸ ਦਾ ਪ੍ਰਦਰਸ਼ਨ ਪੰਜਾਬ ਪਹਿਲਾ ਨਾਲੋਂ ਜਿਆਦਾ ਵਧਿਆ ਰਿਹਾ। ਦਸ ਦਈਏ ਕਿ ਪੰਜਾਬ ‘ਚ ਕਾਂਗਰਸ ਪਾਰਟੀ ਨੂੰ 55 ਲੱਖ 10 ਹਜਾਰ 403 ਵੋਟਾਂ ਪ੍ਰਾਪਤ ਕਰ ਜਿੱਤ ਹਾਸਿਲ ਕੀਤੀ। ਇਹਨਾਂ ਵੋਟਾਂ ਦਾ ਫੀਸਦ 40.2 ਹੈ। ਜਿਸ ਤੋਂ ਪਤਾ ਚੱਲਦਾ ਹੈ ਕਿ ਕਾਂਗਰਸ ਨੇ ਪਿਛਲੀ ਵਾਰ ਨਾਲੋਂ ਵੋਟ 2 ਫੀਸਦ ਵਧਿਆ ਹੈ।
ਉੱਥੇ ਹੀ ਜੇਕਰ ਸ਼ੋਮਣੀ ਅਕਾਲੀ ਦਲ ਦੀ ਗੱਲ ਕੀਤੀ ਜਾਵੇ ਤਾਂ ਅਕਾਲੀ ਦਲ ਨੂੰ ਇਸ ਵਾਰ 37 ਲੱਖ 72 ਹਜ਼ਾਰ 117 ਵੋਟਾਂ ਮਿਲਿਆ ਹਨ ਜਿਹਨਾਂ ਦਾ ਵੋਟ ਫੀਸਦ 27.9 ਹੈ।
ਅਕਾਲੀ ਦਲ ਦੀ ਵੀ ਵੋਟ ਫੀਸਦੀ ਚ ਪਹਿਲਾ ਨਾਲੋਂ 2 ਫੀਸਦੀ ਵਾਧਾ ਹੋਇਆ ਹੈ। ਇਹਨਾਂ ਪਾਰਟੀਆਂ ਤੋਂ ਇਲਾਵਾ ਜੇਕਰ ਆਪ ਆਦਮੀ ਪਾਰਟੀ ਦੀ ਗੱਲ ਕੀਤੀ ਜਾਵੇ ਤਾਂ ਆਪ ਆਦਮੀ ਪਾਰਟੀ ਨੂੰ 10 ਲੱਖ 10 ਹਜ਼ਾਰ 807 ਵੋਟਾਂ ਮਿਲੀਆਂ ਹਨ।
ਜਿਹਨਾਂ ਦਾ ਕੁੱਲ ਵੋਟ ਫੀਸਦ 7.4 ਹੈ। ਜੋ ਕਿ ਪਹਿਲਾ ਨਾਲੋਂ ਘੱਟ ਗਿਆ ਹੈ। ਇਹਨਾਂ ਤੋਂ ਇਲਾਵਾ ਬੀਜੇਪੀ ਪਾਰਟੀ ਨੂੰ 13 ਲੱਖ 11 ਹਜਾਰ 961 ਵੋਟਾਂ ਮਿਲੀਆਂ ਹਨ। ਜਿਹਨਾਂ ਦਾ ਕੁੱਲ ਵੋਟ ਫੀਸਦ 9.6 ਫੀਸਦੀ ਹੈ। ਉੱਥੇ ਬਸਪਾ ਨੂੰ ਪਹਿਲਾ ਨਾਲੋਂ ਜਿਆਦਾ ਵੋਟਾਂ ਮਿਲਿਆ ਹਨ। ਦਸ ਦਈਏ ਕਿ ਬਸਪਾ ਨੂੰ ਕੁੱਲ 4 ਲੱਖ 79 ਹਜ਼ਾਰ 439 ਵੋਟਾਂ ਮਿਲੀਆਂ ਹਨ। ਜਿਹਨਾਂ ਦਾ ਵੋਟ ਫੀਸਦ 4.7 ਹੈ।



