Voice Artist Sonal Kaushal ਨੇ ਲਿਆ ਸੰਤ ਪ੍ਰੇਮਾਨੰਦ ਜੀ ਮਹਾਰਾਜ ਜੀ ਦਾ ਆਸ਼ੀਰਵਾਦ

ਵਿੰਦਾਵਨ: ਸੋਸ਼ਲ ਮੀਡੀਆ ‘ਤੇ ਇਨੀਂ ਦਿਨੀਂ ਇੱਕ ਬਹੁਤ ਹੀ ਪਿਆਰੀ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ਵਿੱਚ ਮਸ਼ਹੂਰ Voice Artist Sonal Kaushal ਵਿੰਦਾਵਨ…

Voice Artist Sonal Kausha

ਵਿੰਦਾਵਨ: ਸੋਸ਼ਲ ਮੀਡੀਆ ‘ਤੇ ਇਨੀਂ ਦਿਨੀਂ ਇੱਕ ਬਹੁਤ ਹੀ ਪਿਆਰੀ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ਵਿੱਚ ਮਸ਼ਹੂਰ Voice Artist Sonal Kaushal ਵਿੰਦਾਵਨ ਦੇ ਸ੍ਰੀ ਹਿਤ ਰਾਧਾ ਕੇਲੀ ਕੁੰਜ ਆਸ਼ਰਮ ਵਿੱਚ ਸੰਤ ਪ੍ਰੇਮਾਨੰਦ ਜੀ ਮਹਾਰਾਜ ਦਾ ਆਸ਼ੀਰਵਾਦ ਲੈਣ ਪਹੁੰਚੀ। ਇਸ ਮੁਲਾਕਾਤ ਦੌਰਾਨ ਸੋਨਲ ਨੇ ਆਪਣੀ ਕਲਾ ਦੇ ਅਜਿਹੇ ਰੰਗ ਬਿਖੇਰੇ ਕਿ ਉੱਥੇ ਮੌਜੂਦ ਮਹਾਰਾਜ ਜੀ ਅਤੇ ਸਾਰੇ ਸ਼ਰਧਾਲੂ ਹੱਸਣ ਲਈ ਮਜਬੂਰ ਹੋ ਗਏ।

ਡੋਰੇਮੋਨ ਅਤੇ ਛੋਟਾ ਭੀਮ ਦੇ ਅੰਦਾਜ਼ ਚ ਜਪਿਆ ਰਾਧਾ-ਰਾਧਾ

ਸੋਨਲ ਕੌਸ਼ਲ ਨੇ ਮਹਾਰਾਜ ਜੀ ਦੇ ਸਾਹਮਣੇ ਆਪਣੀ ਆਵਾਜ਼ ਦਾ ਜਾਦੂ ਦਿਖਾਉਂਦਿਆਂ ਸਭ ਤੋਂ ਪਹਿਲਾਂ ਭਗਵਾਨ ਕ੍ਰਿਸ਼ਨ ਦੀ ਆਵਾਜ਼ ਕੱਢੀ। ਇਸ ਤੋਂ ਬਾਅਦ ਉਸ ਨੇ ਬੱਚਿਆਂ ਦੇ ਮਨਪਸੰਦ ਕਾਰਟੂਨ ਪਾਤਰ ‘ਛੋਟਾ ਭੀਮ’ ਦੀ ਆਵਾਜ਼ ਵਿੱਚ ਕਿਹਾ, “ਹੈਲੋ ਦੋਸਤੋ, ਮੈਂ ਹਾਂ ਛੋਟਾ ਭੀਮ ਅਤੇ ਅੱਜ ਮੈਂ ਮਹਾਰਾਜ ਜੀ ਨੂੰ ਮਿਲਣ ਵਿੰਦਾਵਨ ਆਇਆ ਹਾਂ!” ਇੰਨਾ ਹੀ ਨਹੀਂ, ਸੋਨਲ ਨੇ ਜਦੋਂ ‘ਡੋਰੇਮੋਨ’ ਦੀ ਮਸ਼ਹੂਰ ਆਵਾਜ਼ ਵਿੱਚ ਮਹਾਰਾਜ ਜੀ ਨੂੰ ‘ਰਾਧਾ-ਰਾਧਾ’ ਕਿਹਾ, ਤਾਂ ਸਾਰਾ ਮਾਹੌਲ ਖੁਸ਼ੀ ਅਤੇ ਭਗਤੀ ਨਾਲ ਭਰ ਗਿਆ।

ਰਾਧਾ ਰਾਣੀ ਨੂੰ ਮਿਲਣ ਦਾ ਪੁੱਛਿਆ ਸਵਾਲ

ਵੀਡੀਓ ਵਿੱਚ ਸੋਨਲ ਨੇ ਬਹੁਤ ਮਾਸੂਮੀਅਤ ਨਾਲ ਮਹਾਰਾਜ ਜੀ ਤੋਂ ਸਵਾਲ ਕੀਤਾ ਕਿ ਉਹ ਰਾਧਾ ਰਾਣੀ ਨੂੰ ਕਿਵੇਂ ਮਿਲ ਸਕਦੀ ਹੈ? ਇਸ ‘ਤੇ ਮਹਾਰਾਜ ਜੀ ਨੇ ਮੁਸਕਰਾਉਂਦੇ ਹੋਏ ਬਹੁਤ ਹੀ ਸਰਲ ਜਵਾਬ ਦਿੱਤਾ ਕਿ ਸਿਰਫ਼ ‘ਰਾਧਾ-ਰਾਧਾ’ ਬੋਲ ਕੇ ਹੀ ਉਨ੍ਹਾਂ ਦੀ ਪ੍ਰਾਪਤੀ ਹੋ ਸਕਦੀ ਹੈ। ਇਹ ਰੂਹਾਨੀ ਅਤੇ ਪਿਆਰੀ ਗੱਲਬਾਤ ਲੋਕਾਂ ਨੂੰ ਬਹੁਤ ਪਸੰਦ ਆ ਰਹੀ ਹੈ।

ਕੌਣ ਹੈ ਸੋਨਲ ਕੌਸ਼ਲ?

34 ਸਾਲਾ ਸੋਨਲ ਕੌਸ਼ਲ ਭਾਰਤ ਦੀ ਇੱਕ ਮੰਨੀ-ਪ੍ਰਮੰਨੀ ਵੌਇਸ ਆਰਟਿਸਟ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਉਸ ਨੇ ਮਹਿਜ਼ 13 ਸਾਲ ਦੀ ਉਮਰ ਵਿੱਚ ‘ਡੋਰੇਮੋਨ’ ਲਈ ਡਬਿੰਗ ਕਰਨੀ ਸ਼ੁਰੂ ਕਰ ਦਿੱਤੀ ਸੀ। ਸੋਨਲ ਕੌਸ਼ਲ ਅੱਜ ਬਹੁਤ ਸਾਰੇ ਮਸ਼ਹੂਰ ਕਾਰਟੂਨ ਪਾਤਰਾਂ ਦੀ ਪਛਾਣ ਬਣ ਚੁੱਕੀ ਹੈ।

ਇਨ੍ਹਾਂ ਮਸ਼ਹੂਰ ਪਾਤਰਾਂ ਨੂੰ ਦਿੱਤੀ ਹੈ ਆਪਣੀ ਆਵਾਜ਼

ਸੋਨਲ ਨੇ ਸਿਰਫ਼ ਡੋਰੇਮੋਨ ਹੀ ਨਹੀਂ, ਸਗੋਂ ਕਈ ਹੋਰ ਵੱਡੇ ਪ੍ਰੋਜੈਕਟਾਂ ਵਿੱਚ ਆਪਣਾ ਹੁਨਰ ਦਿਖਾਇਆ ਹੈ। ਪਹਿਲਾਂ ਕਾਰਟੂਨਾਂ ਦੀ ਗੱਲ ਕਰੀਏ ਜਿਸ ਤੋਂ ਸੋਨਲ ਨੇ ਆਪਣੇ ਕਰਿਅਰ ਦੀ ਸ਼ੁਰੂਆਤ ਕੀਤੀ, ਉਸ ਵਿੱਚੋਂ ਪਹਿਲੇ ਨੰਬਰ ‘ਤੇ ਆਉਂਦਾ ਹੈ, ਡੋਰੇਮੋਨ, ਛੋਟਾ ਭੀਮ, ਸ਼ਿਨਚੈਨ, ਪਿਕਾਚੂ (ਪੋਕੇਮੋਨ), ਬਬਲਸ (ਪਾਵਰਪਫ ਗਰਲਜ਼) ਆਦਿ। ਇਸ ਤੋਂ ਬਾਅਦ ਫਿਲਮਾਂ ਦੀ ਗੱਲ ਕਰੀਏ ਤਾਂ ਸੋਨਲ ਨੇ ‘ਇਨਕ੍ਰੇਡੀਬਲਜ਼-2’ ਵਿੱਚ ਵਾਇਲੇਟ, ‘ਰਾਮਾਇਣ: ਦ ਲੈਜੈਂਡ ਆਫ ਪ੍ਰਿੰਸ ਰਾਮ’ ਵਿੱਚ ਸੀਤਾ ਮਾਤਾ ਦੀ ਆਵਾਜ਼ ਆਦਿ ਵਿੱਚ ਆਪਣੀ ਆਵਾਜ਼ ਦਿੱਤੀ ਹੈ। ਇਸ ਦੌਰਾਨ ਹਾਲੀਵੁੱਡ ਡਬਿੰਗ ਦੀ ਗੱਲ ਕਰੀਏ ਤਾਂ ‘ਥੋਰ: ਲਵ ਐਂਡ ਥੰਡਰ’, ‘ਡਾਕਟਰ ਸਟ੍ਰੇਂਜ’ ਅਤੇ ਸਕਾਰਲੇਟ ਜੌਹਨਸਨ ਦੀਆਂ ਫਿਲਮਾਂ ਲਈ ਵੀ ਉਹ ਹਿੰਦੀ ਆਵਾਜ਼ ਦੇ ਚੁੱਕੀ ਹੈ।

ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ : https://livingindianews.co.in/china-dor-slashes-young-mans-forehead-and-nose-35-stitches-required/

ਖ਼ਬਰਾਂ ਲਈ ਲਿਵਿੰਗ ਇੰਡੀਆ ਨਿਊਜ਼ 24/7 ਲਾਈਵ ਨਾਲ ਜੁੜੇ ਰਹੋ

Leave a Reply

Your email address will not be published. Required fields are marked *