ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਜੱਥੇ ਦੇ ਲੋਕ ਸ਼ਨੀਵਾਰ ਸਵੇਰੇ 10 ਵਜੇ ਕਰਤਾਰਪੁਰ ਲਾਂਘੇ ਟਰਮੀਨਲ ਤੇ ਇਕੱਠੇ ਹੋਣੇ ਸ਼ੁਰੂ ਹੋ ਗਏ, ਵਿਧਾਇਕ ਅਤੇ ਮੰਤਰੀ ਵੀ ਪਹੁੰਚਣੇ ਸ਼ੁਰੂ ਹੋ ਗਏ। ਟਰਮੀਨਲ ਦੀ ਐਂਟਰੀ ਤੇ, ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਚਾਰ ਉਦਾਸਿਆਂ ਦਾ ਪੂਰਾ ਵੇਰਵਾ ਸੀ ਅਤੇ ਵਾਹਿਗੁਰੂ ਦਾ ਜਾਪ ਚਲ ਰਿਹਾ ਸੀ। ਸ਼ਨੀਵਾਰ ਦੁਪਹਿਰ 12:20 ‘ਤੇ ਪ੍ਰਧਾਨ ਮੰਤਰੀ ਮੋਦੀ ਨੇ ਪੰਡਾਲ ਵਿਖੇ ਸੰਗਤ ਦਾ ਸੰਬੋਧਨ ਕੀਤਾ। ਜੱਥੇ ਦੀ ਗਨਾਨਗੀ ਤੋਂ ਪਹਿਲਾਂ ਟਰਮੀਨਲ ਦੇ ਅੰਦਰ ਸਭਨਾ ਨੇ ਇਕੱਠੇ ਡੌਕੂਮੈਂਟਰੀ ਵੇਖੀ ਅਤੇ ਬਾਅਦ ਵਿੱਚ ਖਾਲਸੇ ਦਾ ਝੰਡਾ ਲਹਿਰਾ ਕੇ ਸੰਗਤ ਨੂੰ ਕਰਤਾਰਪੁਰ ਸਾਹਿਬ ਦੇ ਦਰਸ਼ਨ ਲਈ ਤੋਰਿਆ। ਪਹਿਲਾ ਜੱਥਾ 31 ਲੋਕਾਂ ਦਾ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਰਵਾਨਾ ਕੀਤਾ ਗਿਆ।
ਜੋ ਬੋਲੇ ਸੋ ਨਿਹਾਲ ਬੋਲਦਿਆਂ ਹੋਇਆ ਜੱਥਾ ਕਰਤਾਰਪੁਰ ਲਾਂਘੇ ਅੰਦਰ ਦਾਖਲ ਹੋਇਆ, ਇਸ ਜੱਥੇ ਦਾ ਪਾਕਿ ਆਰਮੀ ਦੇ ਜਵਾਨਾਂ ਅਤੇ ਮੰਤਰੀਆਂ ਵਲੋਂ ਸੰਗਤ ਦਾ ਸਵਾਗਤ ਕੀਤਾ ਗਿਆ। ਦੱਸ ਦਈਏ ਜੱਥੇ ਦੀ ਅਗਵਾਈ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਖਾਲਸਾਈ ਝੰਡਾ ਬੁਲੰਦ ਕਰਦਿਆਂ ਕੀਤੀ।
ਪਹਿਲੇ ਵੀਆਈਪੀ ਜੱਥੇ ਦੇ ਦਰਸ਼ਨ ਕਰਕੇ ਪਰਤਣ ਤੋਂ ਬਾਅਦ ਅੱਜ ਐਤਵਾਰ ਨੂੰ ਆਮ ਸੰਗਤਾਂ ਦਾ ਜੱਥਾ ਕਰਤਾਰਪੁਰ ਲਾਂਘੇ ਰਾਹੀਂ ਬਾਬਾ ਨਾਨਕ ਦੇ ਦਰਸ਼ਨਾ ਲਈ ਕਰਤਾਰਪੁਰ ਸਾਹਿਬ ਜਾਣਾ ਸ਼ੁਰੂ ਹੋ ਗਿਆ ਹੈ। ਤੁਹਾਨੂੰ ਦੱਸ ਦਈਏ ਕਰਤਾਰਪੁਰ ਸਾਹਿਬ ਦਰਸ਼ਨ ਕਰਨ ਆਏ ਸ਼ਧਾਲੂਆਂ ਦਾ ਖਾਸ ਧਿਆਨ ਰੱਖਦਿਆਂ ਖਾਣ -ਪੀਣ ਦਾ ਵਿਸ਼ੇਸ਼ ਇੰਤੇਜਾਮ ਕੀਤਾ ਗਿਆ ਹੈ। ਕਈ ਸਾਲਾਂ ਬਾਅਦ ਉਨ੍ਹਾਂ ਦੀ ਅਰਦਾਸ ਕਬੂਲ ਹੋਈ ਹੈ।


