ਸ਼ਿਮਲਾ (ਇੰਟ.)- ਹਿਮਾਚਲ ਪ੍ਰਦੇਸ਼ ਦੇ ਛੇ ਵਾਰ ਮੁੱਖ ਮੰਤਰੀ ਰਹੇ ਵੀਰਭੱਦਰ ਸਿੰਘ ਨੂੰ ਸੋਮਵਾਰ ਨੂੰ ਦਿਲ ਦਾ ਦੌਰਾ ਪੈਣ ਤੋਂ ਬਾਅਦ ਇੰਦਰਾ ਗਾਂਧੀ ਮੈਡੀਕਲ ਕਾਲਜ (ਆਈਜੀਐੱਮਸੀ) ਦੇ ਸੀਸੀਯੂ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ। ਆਈਜੀਐੱਮਸੀ ਦੇ ਸੀਨੀਅਰ ਮੈਡੀਕਲ ਸੁਪਰਡੈਂਟ ਡਾ. ਜਨਕ ਰਾਜ ਨੇ ਕਿਹਾ ਕਿ ਵੀਰਭੱਦਰ ਨੂੰ ਸੋਮਵਾਰ ਸਵੇਰੇ ਦਿਲ ਦਾ ਦੌਰਾ ਪਿਆ ਸੀ। ਉਨ੍ਹਾਂ ਕਿਹਾ 87 ਸਾਲਾ ਨੇਤਾ ਦੀ ਹਾਲਤ ਗੰਭੀਰ ਪਰ ਸਥਿਰ ਹੈ।
Read this- ਗਵਰਨਰ ਨੂੰ ਮਿਲਣਗੇ ਪੰਜਾਬ ਭਾਜਪਾ ਪ੍ਰਧਾਨ ਤੇ ਡੈਲੀਗੇਸ਼ਨ, ਚੁੱਕਣਗੇ ਭਾਜਪਾ ਆਗੂਆਂ ‘ਤੇ ਹਮਲੇ ਦਾ ਮੁੱਦਾ
ਉਨ੍ਹਾਂ ਤੋਂ ਇਲਾਵਾ ਦਿਨ ਵਿਚ ਕਈ ਕਾਂਗਰਸੀ ਨੇਤਾ ਅਤੇ ਉੱਚ ਅਧਿਕਾਰੀ ਵੀ ਉਨ੍ਹਾਂ ਨਾਲ ਮੁਲਾਕਾਤ ਕਰਨ ਲਈ ਪਹੁੰਚੇ ਸਨ ਪਰ ਉਨ੍ਹਾਂ ਨੂੰ ਇਜਾਜ਼ਤ ਨਹੀਂ ਦਿੱਤੀ ਗਈ। ਹਿਮਾਚਲ ਪ੍ਰਦੇਸ਼ ਦੇ 6 ਵਾਰ ਮੁੱਖ ਮੰਤਰੀ ਰਹੇ ਵੀਰਭੱਦਰ ਸਿੰਘ ਦੋ ਵਾਰ ਕੋਰੋਨਾ ਇਨਫੈਕਟਿਡ ਹਏ। ਉਨ੍ਹਾਂ ਨੇ 21 ਜੂਨ ਨੂੰ ਦੂਜੀ ਵਾਰ ਕੋਰੋਨਾ ਤੋਂ ਜੰਗ ਜਿੱਤੀ ਹੈ, ਪਰ ਸਾਹ ਲੈਣ ਵਿਚ ਦਿੱਕਤ ਅਤੇ ਹੋਰ ਬੀਮਾਰੀ ਦੇ ਚੱਲਦੇ ਉਹ ਉਸੇ ਸਮੇਂ ਤੋਂ ਆਈ.ਜੀ.ਐੱਮ.ਸੀ. ਸ਼ਿਮਲਾ ਵਿਚ ਦਾਖਲ ਹਨ। ਇੰਦਰਾ ਗਾਂਧੀ ਮੈਡੀਕਲ ਕਾਲਜ ਅਤੇ ਹਸਪਤਾਲ (ਆਈ.ਜੀ.ਐੱਮ.ਸੀ.) ਸ਼ਿਮਲਾ ਵਿਚ ਸੋਮਵਾਰ ਨੂੰ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜਗਤ ਪ੍ਰਕਾਸ਼ ਨੱਢਾ ਸਾਬਕਾ ਮੁੱਖ ਮੰਤਰੀ ਵੀਰਭੱਦਰ ਸਿੰਘ ਦਾ ਕੁਸ਼ਲਕਸ਼ੇਮ ਪੁੱਛਣ ਪਹੁੰਚੇ।
Read this- ਕੋਰੋਨਾ ਤੋਂ ਠੀਕ ਹੋ ਰਹੇ ਮਰੀਜ਼ਾਂ ਦੀਆਂ ਗਲ ਰਹੀਆਂ ਹੱਡੀਆਂ, ਡਾਕਟਰਾਂ ਦੀ ਵਧੀ ਚਿੰਤਾ
ਨੱਢਾ ਸਵੇਰੇ 10 ਵਜੇ ਹਸਪਤਾਲ ਆਏ ਅਤੇ ਕਾਰਡੀਓਲਾਜੀ ਵਿਚ ਦਾਖਲ ਵੀਰਭੱਦਰ ਸਿੰਘ ਨਾਲ ਮਿਲੇ। ਇਸ ਦੌਰਾਨ ਮੁੱਖ ਮੰਤਰੀ ਜੈਰਾਮ ਠਾਕੁਰ ਵੀ ਮੌਜੂਦ ਸਨ। ਇਸ ਦੌਰਾਨ ਉਹ ਵੀ ਵੀਰਭੱਦਰ ਸਿੰਘ ਨਾਲ ਗੱਲ ਨਹੀਂ ਕਰ ਸਕੇ ਸਨ। ਇਸ ਵਿਚਾਲੇ ਸ਼ਾਮ ਨੂੰ ਉਨ੍ਹਾਂ ਦੀ ਸਿਹਤ ਵਿਗੜਣ ਦੀ ਖਬਰ ਆ ਗਈ। ਖੈਰ ਅਜੇ ਵੀਰਭੱਦਰ ਸਿੰਘ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਵੀਰਭੱਦਰ ਸਿੰਘ ਦੋ ਵਾਰ ਕੋਰੋਨਾ ਇਨਫੈਕਟਿਡ ਹੋਏ ਹਨ। ਉਨ੍ਹਾਂ ਨੂੰ 21 ਜੂਨ ਨੂੰ ਦੂਜੀ ਵਾਰ ਕੋਰੋਨਾ ਤੋਂ ਜੰਗ ਜਿੱਤੀ ਪਰ ਸਾਹ ਲੈਣ ਵਿਚ ਦਿੱਕਤ ਅਤੇ ਹੋਰ ਬੀਮਾਰੀ ਕਾਰਣ ਉਸੇ ਸਮੇਂ ਤੋਂ ਹਸਪਤਾਲ ਦੇ ਸਪੈਸ਼ਲ ਵਾਰਡ ਦੇ ਕਮਰਾ ਨੰਬਰ 633 ਵਿਚ ਦਾਖਲ ਹਨ।




