ਮੁੰਬਈ– ਬਾਲੀਵੁੱਡ ਫ਼ਿਲਮ ‘ਵਿਕਰਮ ਵੇਧਾ’ ਦਾ ਅੱਜ ਧਮਾਕੇਦਾਰ ਟੀਜ਼ਰ ਰਿਲੀਜ਼ ਹੋ ਗਿਆ ਹੈ। ਇਸ ਟੀਜ਼ਰ ’ਚ ਰਿਤਿਕ ਰੌਸ਼ਨ ਤੇ ਸੈਫ ਅਲੀ ਖ਼ਾਨ ਦਾ ਜ਼ਬਰਦਸਤ ਲੁੱਕ ਤੇ ਐਕਸ਼ਨ ਦੇਖਣ ਨੂੰ ਮਿਲ ਰਿਹਾ ਹੈ। ਟੀਜ਼ਰ ਨੂੰ ਟੀ-ਸੀਰੀਜ਼ ਦੇ ਯੂਟਿਊਬ ਚੈਨਲ ’ਤੇ ਰਿਲੀਜ਼ ਕੀਤਾ ਗਿਆ ਹੈ।
Also Read: ਮੁਸ਼ਕਿਲ ‘ਚ ਅਨਿਲ ਅੰਬਾਨੀ, 420 ਕਰੋੜ ਦੇ ਟੈਕਸ ਚੋਰੀ ਦਾ ਲੱਗਾ ਇਲਜ਼ਾਮ
ਦੱਸ ਦੇਈਏ ਕਿ ‘ਵਿਕਰਮ ਵੇਧਾ’ ਸਾਲ 2017 ’ਚ ਇਸੇ ਨਾਂ ਨਾਲ ਆਈ ਤਾਮਿਲ ਫ਼ਿਲਮ ਦੀ ਹਿੰਦੀ ਰੀਮੇਕ ਹੈ। ਤਾਮਿਲ ਫ਼ਿਲਮ ’ਚ ਆਰ. ਮਾਧਵਨ ਨੇ ਵਿਕਰਮ ਤੇ ਵਿਜੇ ਸੇਥੁਪਥੀ ਨੇ ਵੇਧਾ ਦੀ ਭੂਮਿਕਾ ਨਿਭਾਈ ਸੀ। ਮਜ਼ੇਦਾਰ ਗੱਲ ਇਹ ਹੈ ਕਿ ਹਿੰਦੀ ਰੀਮੇਕ ਨੂੰ ਵੀ ਗਾਇਤਰੀ ਤੇ ਪੁਸ਼ਕਰ ਡਾਇਰੈਕਟ ਕਰ ਰਹੇ ਹਨ, ਜਿਨ੍ਹਾਂ ਨੇ ਆਰੀਜਨਲ ਤਾਮਿਲ ਫ਼ਿਲਮ ਨੂੰ ਡਾਇਰੈਕਟ ਕੀਤਾ ਹੈ।
Also Read: ਅੱਜ ਮੁਸਾਫਰਾਂ ਨੂੰ ਹੋਣਾ ਪੈ ਸਕਦੈ ਖੱਜਲ-ਖੁਆਰ, PRTC ਅਤੇ ਪਨਬਸ ਦੇ ਠੇਕਾ ਮੁਲਾਜ਼ਮਾਂ ਦਾ ਚੱਕਾ ਜਾਮ
‘ਵਿਕਰਮ ਵੇਧਾ’ ’ਚ ਰਿਤਿਕ ਰੌਸ਼ਨ ਤੇ ਸੈਫ ਅਲੀ ਖ਼ਾਨ ਤੋਂ ਇਲਾਵਾ ਰਾਧਿਕਾ ਆਪਟੇ, ਰੋਹਿਤ ਸਰਾਫ, ਯੋਗਿਤਾ ਬਿਹਾਨੀ, ਸ਼ਰੀਬ ਹਾਸ਼ਮੀ ਤੇ ਸਤਿਆਦੀਪ ਮਿਸ਼ਰਾ ਵੀ ਅਹਿਮ ਭੂਮਿਕਾ ਨਿਭਾਅ ਰਹੇ ਹਨ। ਦੁਨੀਆ ਭਰ ’ਚ ਇਹ ਫ਼ਿਲਮ 30 ਸਤੰਬਰ, 2022 ਨੂੰ ਰਿਲੀਜ਼ ਹੋਣ ਜਾ ਰਹੀ ਹੈ।



