ਹੈਦਰਾਬਾਦ : ਦੱਖਣ ਭਾਰਤੀ ਸਿਨੇਮਾ ਦੀ ਸਭ ਤੋਂ ਚਰਚਿਤ ਜੋੜੀ ਵਿਜੇ ਦੇਵਰਕੋਂਡਾ ਅਤੇ ਰਸ਼ਮਿਕਾ ਮੰਦਾਨਾ ਦੇ ਵਿਆਹ ਦੇ ਜਸ਼ਨ ਪੂਰੇ ਜ਼ੋਰਾਂ-ਸ਼ੋਰਾਂ ਨਾਲ ਸ਼ੁਰੂ ਹੋ ਚੁੱਕੇ ਹਨ। ਸਾਹਮਣੇ ਆਈਆਂ ਤਸਵੀਰਾਂ ਤੋਂ ਸਾਫ਼ ਜ਼ਾਹਿਰ ਹੈ ਕਿ ਇਹ ਜੋੜਾ ਆਪਣੇ ਇਸ ਖ਼ਾਸ ਦਿਨ ਨੂੰ ਯਾਦਗਾਰ ਬਣਾਉਣ ਵਿੱਚ ਕੋਈ ਕਸਰ ਨਹੀਂ ਛੱਡ ਰਿਹਾ। ਅੱਜ ਹੋਣ ਵਾਲੇ ਸ਼ਾਨਦਾਰ ਸੰਗੀਤ ਸਮਾਰੋਹ ਵਿੱਚ ਇੱਕ ਬਹੁਤ ਹੀ ਭਾਵੁਕ ਪਲ ਦੇਖਣ ਨੂੰ ਮਿਲੇਗਾ, ਜਦੋਂ ਵਿਜੇ ਦੀ ਮਾਂ ਆਪਣੀ ਹੋਣ ਵਾਲੀ ਨੂੰਹ ਰਸ਼ਮਿਕਾ ਨੂੰ ਪਰਿਵਾਰਕ ਵਿਰਾਸਤ ਸੌਂਪੇਗੀ।
ਇਸ ਖਾਸ ਰਿਵਾਜ਼ ਨਾਲ ਨੂੰਹ ਦਾ ਸਵਾਗਤ
ਪਰਿਵਾਰਕ ਸੂਤਰਾਂ ਅਨੁਸਾਰ, ਅੱਜ ਹੋਣ ਵਾਲੇ ਸੰਗੀਤ ਸਮਾਰੋਹ ਦੌਰਾਨ ਵਿਜੇ ਦੀ ਮਾਂ ਮਾਧਵੀ ਦੇਵਰਕੋਂਡਾ, ਰਸ਼ਮਿਕਾ ਨੂੰ ਆਪਣੇ ਖ਼ਾਨਦਾਨੀ ਕੰਗਣ ਭੇਟ ਕਰੇਗੀ। ਇਹ ਸਿਰਫ਼ ਗਹਿਣੇ ਨਹੀਂ, ਸਗੋਂ ਦੇਵਰਕੋਂਡਾ ਪਰਿਵਾਰ ਵਿੱਚ ਰਸ਼ਮਿਕਾ ਨੂੰ ਨੂੰਹ ਵਜੋਂ ਸਵੀਕਾਰ ਕਰਨ, ਪਿਆਰ ਅਤੇ ਆਪਣੀ ਅਮੀਰ ਵਿਰਾਸਤ ਸੌਂਪਨ ਦਾ ਇੱਕ ਅਹਿਮ ਪ੍ਰਤੀਕ ਹੈ। ਅੱਜ ਸ਼ਾਮ ਲੇਕ ਸਿਟੀ ਦੇ ਇੱਕ ਆਲੀਸ਼ਾਨ ਹੋਟਲ ਵਿੱਚ ਹੋਣ ਵਾਲਾ ਇਹ ਸੰਗੀਤ ਸਮਾਰੋਹ ਨਾਚ-ਗਾਣੇ ਅਤੇ ਰੋਮਾਂਸ ਨਾਲ ਭਰਪੂਰ ਹੋਵੇਗਾ।
ਦੋ ਵੱਖ-ਵੱਖ ਸੱਭਿਆਚਾਰਾਂ ਦਾ ਹੋਵੇਗਾ ਸੁਮੇਲ
ਵਿਜੇ ਅਤੇ ਰਸ਼ਮਿਕਾ ਨੇ ਆਪਣੇ-ਆਪਣੇ ਪਰਿਵਾਰਕ ਪਿਛੋਕੜ ਦਾ ਸਤਿਕਾਰ ਕਰਦੇ ਹੋਏ ਦੋ ਵੱਖ-ਵੱਖ ਰੀਤੀ-ਰਿਵਾਜਾਂ ਨਾਲ ਵਿਆਹ ਕਰਵਾਉਣ ਦਾ ਫੈਸਲਾ ਕੀਤਾ ਹੈ। ਪਹਿਲਾ ਸਮਾਰੋਹ ਵਿਜੇ ਦੇ ਪਰਿਵਾਰ ਦੀਆਂ ਰਵਾਇਤੀ ਤੇਲਗੂ ਹਿੰਦੂ ਰੀਤਾਂ ਅਨੁਸਾਰ ਹੋਵੇਗਾ। ਇਸ ਤੋਂ ਬਾਅਦ ਵੀਰਵਾਰ ਸ਼ਾਮ ਨੂੰ ਰਸ਼ਮਿਕਾ ਦੇ ਸੱਭਿਆਚਾਰ ਯਾਨੀ ‘ਕੋਡਵਾ’ ਪਰੰਪਰਾ ਅਨੁਸਾਰ ਵਿਆਹ ਦੀਆਂ ਰਸਮਾਂ ਨਿਭਾਈਆਂ ਜਾਣਗੀਆਂ।
ਪ੍ਰੀ-ਵੈਡਿੰਗ ਜਸ਼ਨ: ਪੂਲ ਪਾਰਟੀ ਤੋਂ ਲੈ ਕੇ ਕ੍ਰਿਕਟ ਮੈਚ ਤੱਕ
ਵਿਆਹ ਦੇ ਪ੍ਰੋਗਰਾਮਾਂ ਦੀ ਸ਼ੁਰੂਆਤ ਬੇਹੱਦ ਦਿਲਚਸਪ ਰਹੀ ਹੈ। ਸਾਹਮਣੇ ਆਈਆਂ ਤਸਵੀਰਾਂ ਵਿੱਚ ਦੋਵਾਂ ਪਰਿਵਾਰਾਂ ਨੇ ਪੂਲ ਪਾਰਟੀ ਅਤੇ ਵਾਲੀਬਾਲ ਮੈਚ ਦਾ ਆਨੰਦ ਮਾਣਿਆ। ਇੰਨਾ ਹੀ ਨਹੀਂ, ਦੂਲ੍ਹਾ ਅਤੇ ਦੁਲਹਨ ਦੀਆਂ ਟੀਮਾਂ ਵਿਚਕਾਰ ‘ਵਿਰੋਸ਼ ਪ੍ਰੀਮੀਅਰ ਲੀਗ’ ਨਾਮ ਦਾ ਇੱਕ ਕ੍ਰਿਕਟ ਮੈਚ ਵੀ ਖੇਡਿਆ ਗਿਆ, ਜਿਸ ਵਿੱਚ ਵਿਜੇ ਅਤੇ ਰਸ਼ਮਿਕਾ ਬੱਲਾ ਤੇ ਗੇਂਦ ਫੜੇ ਨਜ਼ਰ ਆਏ।
ਨੋ ਮੋਬਾਈਲ ਪਾਲਿਸੀ ਅਤੇ ਗ੍ਰੈਂਡ ਰਿਸੈਪਸ਼ਨ
ਇਹ ਜੋੜਾ 26 ਫਰਵਰੀ ਨੂੰ ਇੱਕ ਨਿੱਜੀ ਸਮਾਰੋਹ ਵਿੱਚ ਵਿਆਹ ਦੇ ਬੰਧਨ ਵਿੱਚ ਬੱਝੇਗਾ। ਵਿਆਹ ਦੀ ਨਿੱਜਤਾ ਨੂੰ ਬਰਕਰਾਰ ਰੱਖਣ ਲਈ ‘ਨੋ ਮੋਬਾਈਲ ਫ਼ੋਨ ਪਾਲਿਸੀ’ ਲਾਗੂ ਕੀਤੀ ਗਈ ਹੈ, ਤਾਂ ਜੋ ਕੋਈ ਵੀ ਫੋਟੋ ਲੀਕ ਨਾ ਹੋ ਸਕੇ। ਵਿਆਹ ਤੋਂ ਬਾਅਦ 4 ਮਾਰਚ ਨੂੰ ਹੈਦਰਾਬਾਦ ਵਿੱਚ ਇੱਕ ਬਹੁਤ ਵੱਡਾ ਰਿਸੈਪਸ਼ਨ ਦਿੱਤਾ ਜਾਵੇਗਾ, ਜਿਸ ਵਿੱਚ ਫ਼ਿਲਮ ਇੰਡਸਟਰੀ ਦੀਆਂ ਵੱਡੀਆਂ ਹਸਤੀਆਂ ਦੇ ਸ਼ਾਮਲ ਹੋਣ ਦੀ ਉਮੀਦ ਹੈ।
ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ
Kapurthala Suicide : ਸਕੂਲ ਦੇ ਸੁਰੱਖਿਆ ਗਾਰਡ ਨੇ ਖ਼ੁਦ ਨੂੰ ਗੋਲੀ ਮਾਰ ਕੇ ਕੀਤੀ ਖ਼ੁਦਕੁਸ਼ੀ
ਖ਼ਬਰਾਂ ਦੇ ਅਪਡੇਟਸ ਲਈ LIVING INDIA NEWS 2 4/7 LIVE ਨਾਲ ਜੁੜੇ ਰਹੋ।



