ਪੰਜਾਬੀ ਸਿੰਗਰ ਸਿੱਧੂ ਮੂਸੇਵਾਲਾ ਦੀ ਹੱਤਿਆ ਦਾ ਮਾਸਟਰਮਾਈਂਡ ਗੈਂਗਸਟਰ ਲਾਰੇਂਸ ਬਿਸ਼ਨੋਈ ਦੀ ਵੀਡੀਓ ਕਾਲ ਵਾਇਰਲ ਹੋ ਰਹੀ ਹੈ। ਉਹ ਪਾਕਿਸਤਾਨ ਦੇ ਡਾਨ ਸ਼ਹਿਜਾਦ ਭੱਟੀ ਨਾਲ ਗੱਲ ਕਰਦਾ ਨਜ਼ਰ ਆ ਰਿਹਾ ਹੈ। ਲਾਰੇਂਸ ਬਿਸ਼ਨੋਈ ਭੱਟੀ ਨੂੰ ਈਦ ਦੀ ਵਧਾਈ ਦੇ ਰਿਹਾ ਹੈ। ਇਸ ਕਰ ਕੇ ਇਹ ਮੰਨਿਆ ਜਾ ਰਿਹਾ ਹੈ ਕਿ ਇਹ ਵੀਡੀਓ 16 ਜੂਨ ਦਾ ਹੈ।
ਹਾਲਾਂਕਿ 17 ਸੈਕੰਡ ਦੀ ਇਸ ਵੀਡੀਓ ਕਾਲ ਨੂੰ ਲੈ ਕੇ ਹਾਲੇ ਪੁਲਿਸ ਦਾ ਕੋਈ ਅਧਿਕਾਰਕ ਬਿਆਨ ਸਾਹਮਣੇ ਨਹੀਂ ਆਇਆ ਹੈ। ਲਾਰੈਂਸ ਬਿਸ਼ਨੋਈ ਇਸ ਵੇਲੇ ਗੁਜਰਾਤ ਦੀ ਜੇਲ੍ਹ ਵਿਚ ਬੰਦ ਹੈ। ਅਜਿਹੇ ਵਿਚ ਉਸ ਦੀ ਵੀਡੀਓ ਕਾਲ ਨਾਲ ਏਜੰਸੀਆਂ ਵੀ ਅਲਰਟ ਹੋ ਗਈਆਂ ਹਨ। ਜਿਸ ਮਾਫੀਆ ਡਾਨ ਸ਼ਹਜਾਦ ਭੱਟੀ ਨਾਲ ਲਾਰੈਂਸ ਗੱਲ ਕਰ ਰਿਹਾ ਹੈ, ਉਹ ਪਾਕਿਸਤਾਨ ਵਿਚ ਹੱਤਿਆ, ਭੂ ਮਾਫੀਆ, ਹਥਿਆਰਾਂ ਦੀ ਤਸਕਰੀ ਸਮੇਤ ਕਈ ਗੰਭੀਰ ਮਾਮਲਿਆਂ ਵਿਚ ਨਾਮਜ਼ਦ ਹੈ। ਹਾਲਾਂਕਿ ਲਿਵਿੰਗ ਇੰਡੀਆ ਨਿਊਜ਼ ਵੀਡੀਓ ਸਬੰਧੀ ਕੀਤੇ ਜਾ ਰਹੇ ਇਨ੍ਹਾਂ ਦਾਅਵਿਆਂ ਦੀ ਪੁਸ਼ਟੀ ਨਹੀਂ ਕਰਦਾ।
ਪੁਲਿਸ ਮੁਤਾਬਕ ਇਸ ਸਮੇਂ ਗੈਂਗਸਟਰ ਲਾਰੈਂਸ ਬਿਸ਼ਨੋਈ ਗੁਜਰਾਤ ਦੀ ਅਹਿਮਦਾਬਾਦ ਜੇਲ੍ਹ ਵਿਚ ਬੰਦ ਹੈ। ਉਥੋਂ ਪਾਕਿਸਤਾਨੀ ਡਾਨ ਭੱਟੀ ਦੇ ਨਾਲ ਵੀਡੀਓ ਕਾਲ ਰਾਹੀਂ ਗੱਲਬਾਤ ਕਰਨ ਦਾ ਸ਼ੱਕ ਹੈ। ਪਿਛਲੇ ਸਾਲ ਲਾਰੈਂਸ ਨੂੰ ਸਤੰਬਰ ਵਿਚ ਗੁਜਰਾਤ ਲਿਜਾਇਆ ਗਿਆ ਸੀ।
17 ਸੈਕੰਡ ਦੀ ਵੀਡੀਓ ਕਾਲ ਵਿਚ ਕੀ ?
ਇਸ ਵੀਡੀਓ ਕਾਲ ਵਿਚ ਲਾਰੈਂਸ ਬਿਸ਼ਨੋਈ ਭੱਟੀ ਨੂੰ ਈਦ ਮੁਬਾਰਕ ਕਹਿੰਦਾ ਹੈ। ਇਸ ਉਤੇ ਭੱਟੀ ਨੇ ਕਿਹਾ-ਅੱਜ ਨਹੀਂ ਹੈ। ਦੁਬਈ ਵਗੈਰਹ ਵਿਚ ਅੱਜ ਹੋ ਗਈ ਹੈ। ਪਾਕਿਸਤਾਨ ਵਿਚ ਕੱਲ ਹੋਵੇਗੀ। ਇਸ ਉਤੇ ਲਾਰੈਂਸ ਨੇ ਪੁੱਛਿਆ ਕਿ ਪਾਕਿਸਤਾਨ ਵਿਚ ਅੱਜ ਨਹੀਂ ਹੈ। ਇਸ ਉਤੇ ਭੱਟੀ ਨੇ ਜਵਾਬ ਦਿੱਤਾ ਕਿ ਨਹੀਂ..ਨਹੀਂ ਅੱਜ ਨਹੀਂ ਹੈ। ਦੂਜੀ ਕੰਟਰੀਜ਼ ਵਿਚ ਅੱਜ ਹੋ ਗਈ ਹੈ ਪਰ ਪਾਕਿਸਤਾਨ ਵਿਚ ਕੱਲ ਹੋਵੇਗੀ। ਇਸ ਉਤੇ ਲਾਰੈਂਸ ਨੇ ਕਿਹਾ ਕਿ ਕੱਲ ਫੋਨ ਕਰ ਕੇ ਵਧਾਈ ਦੇਵਾਂਗਾ।
ਸਿਗਨਲ ਐਪ ਉਤੇ ਕੀਤੀ ਗਈ ਵੀਡੀਓ ਕਾਲ
ਸੂਤਰਾਂ ਮੁਤਾਬਕ ਲਾਰੈਂਸ ਤੇ ਭੱਟੀ ਵਿਚ ਕੀਤੀ ਇਹ ਵੀਡੀਓ ਕਾਲ ਸਿਗਨਲ ਐਪ ਜ਼ਰੀਏ ਕੀਤੀ ਗਈ ਹੈ। ਇਸ ਨਾਲ ਕੀਤੀ ਗਈ ਕਾਲਿੰਗ ਟਰੇਸ ਕਰਨੀ ਆਸਾਨ ਨਹੀਂ ਹੁੰਦੀ। ਸੁਰੱਖਿਆ ਏਜੰਸੀਆਂ ਨੂੰ ਇਹ ਵੀ ਸ਼ੱਕ ਹੈ ਕਿ ਜੇਲ੍ਹ ਵਿਚ ਬੈਠ ਕੇ ਲਾਰੈਂਸ ਇਸੇ ਸਿਗਨਲ ਐਪ ਜ਼ਰੀਏ ਆਪਣੀ ਪੂਰੀ ਗੈਂਗ ਚਲਾ ਰਿਹਾ ਹੈ।
#WATCH : Video footage of Lawrence bishnoi congrats terrorist Shahzad Bhatti sitting in Pakistan Eid Mubarak for Reasi Attack.
Both are seen here discussing Eid wishes.#Lawrencebishnoi #ShahzadBhatti #GujratJail #Pakistan pic.twitter.com/MGOct0XRqg— upuknews (@upuknews1) June 18, 2024
ਬਿਕਰਮ ਮਜੀਠੀਆ ਨੇ ਉਠਾਇਆ ਮੁੱਦਾ
ਉਧਰ, ਸ਼੍ਰੋਮਣੀ ਅਕਾਲੀ ਦਲ ਦੇ ਨੇਤਾ ਬਿਕਰਮ ਮਜੀਠੀਆ ਨੇ ਇਹ ਮੁੱਦਾ ਉਠਾਇਆ ਹੈ। ਉਨ੍ਹਾਂ ਨੇ ਐਕਸ ਉਤੇ ਆਪਣੇ ਅਕਾਊਂਟ ਤੋਂ ਪੋਸਟ ਕਰ ਕੇ ਇਸ ਨੂੰ ਵੱਡਾ ਖਤਰਾ ਦੱਸਿਆ ਹੈ ਕਿ ਕਿਵੇਂ ਜੇਲ੍ਹ ਵਿਚੋਂ ਗੈਂਗਸਟਰ ਫੋਨ ਕਾਲ ਵੀਡੀਓ ਕਾਲ ਕਰ ਕੇ ਗੈਂਗ ਚਲਾ ਰਹੇ ਹਨ। ਉਨ੍ਹਾਂ ਪੋਸਟ ਵਿਚ ਕਿਹਾ,
ਇਸ ਤੋਂ ਪਹਿਲਾਂ ਬਦਨਾਮ ਗੈਂਗਸਟਰ ਲਾਰੈਂਸ ਬਿਸ਼ਨੋਈ ਨੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਕਤਲ ਕਰ ਦਿੱਤਾ ਸੀ।
ਹਾਲ ਹੀ ‘ਚ ਬਿਸ਼ਨੋਈ ਨੇ ਪਾਕਿਸਤਾਨੀ ਗੈਂਗਸਟਰ ਸ਼ਹਿਜ਼ਾਦ ਭੱਟੀ ਨੂੰ ਗੁਜਰਾਤ ਜੇਲ ਤੋਂ ਈਦ ‘ਤੇ ਸ਼ੁਭਕਾਮਨਾਵਾਂ ਦਿੱਤੀਆਂ, ਜਿਸ ਨੇ ਸਲਾਖਾਂ ਪਿੱਛੇ ਖੁੱਲ੍ਹ ਕੇ ਕੰਮ ਕਰਨ ਦੀ ਆਪਣੀ ਯੋਗਤਾ ਦਾ ਪ੍ਰਦਰਸ਼ਨ ਕੀਤਾ।



