Vastu Tips: ਘਰ ਵਿਚ ਜੁੱਤੀਆਂ ਨੂੰ ਸਹੀ ਥਾਂ ਉੱਤੇ ਰੱਖੋ, ਨਹੀਂ ਤਾਂ ਪਵੇਗਾ ਪਛਤਾਉਣਾ

Vastu Tips: ਜੇਕਰ ਕਿਸੇ ਕਾਰਜ ਵਿਚ Vastu ਨਿਯਮਾਂ ਦੀ ਉਲੰਘਣਾ ਹੋ ਜਾਵੇ ਤਾਂ ਇਸ ਨਾਲ ਇਨਸਾਨ ਦੇ ਜੀਵਨ ਵਿਚ ਮਾਨਸਿਕ ਤਣਾਅ, ਆਰਥਿਕ ਤੰਗੀ, ਪਰਿਵਾਰਕ ਕਲੇਸ਼…

Vastu Tips: ਜੇਕਰ ਕਿਸੇ ਕਾਰਜ ਵਿਚ Vastu ਨਿਯਮਾਂ ਦੀ ਉਲੰਘਣਾ ਹੋ ਜਾਵੇ ਤਾਂ ਇਸ ਨਾਲ ਇਨਸਾਨ ਦੇ ਜੀਵਨ ਵਿਚ ਮਾਨਸਿਕ ਤਣਾਅ, ਆਰਥਿਕ ਤੰਗੀ, ਪਰਿਵਾਰਕ ਕਲੇਸ਼ ਆਦਿ ਦੀ ਸਥਿਤੀ ਪੈਦਾ ਹੋ ਜਾਂਦੀ ਹੈ। ਇਸ ਲਈ ਇਨਸਾਨ ਦੇ ਭਲੇ ਲਈ ਹੀ ਵਾਸਤੂ ਸ਼ਾਸਤਰ ਦਾ ਨਿਰਮਾਣ ਹੋਇਆ ਹੈ। ਇਸ ਲਈ ਜੀਵਨ ਦੇ ਹਰ ਪੱਖ ਬਾਰੇ ਵਾਸਤੂ ਦੇ ਨੇਮਾਂ ਨੂੰ ਜਾਣਨਾ ਜ਼ਰੂਰੀ ਹੈ। ਇਸ ਵਿਚ ਦਿਸ਼ਾਵਾਂ ਸੰਬੰਧੀ ਵਿਸ਼ੇਸ਼ ਚਰਚਾ ਹੋਈ ਹੈ ਕਿ ਕਿਸੇ ਕਾਰਜ ਲਈ ਕਿਹੜੀ ਦਿਸ਼ਾ ਸ਼ੁੱਭ ਹੈ ਤੇ ਕਿਹੜੀ ਅਸ਼ੁੱਭ।

ਜੁੱਤੀਆਂ ਰੱਖਣ ਦੇ ਨਿਯਮ 

ਜੁੱਤੇ ਘਰ ਵਿਚ ਏਧਰ ਉੱਧਰ ਕਿਤੇ ਵੀ ਪਏ ਰਹਿੰਦੇ ਹਨ ਤਾਂ ਘਰ ਵਿਚ ਨਕਰਾਤਮਕ ਊਰਜਾ ਫੈਲਦੀ ਹੈ। 

ਵਾਸਤੂ ਅਨੁਸਾਰ ਘਰ ਦੇ ਬੈੱਡਰੂਮ ਵਿਚ ਜੁੱਤੇ ਜੋੜੇ ਲਿਜਾਣੇ ਅਸ਼ੁੱਭ ਹੁੰਦਾ ਹੈ। ਬੈੱਡਰੂਮ ਸਾਡੇ ਸੌਣ ਦੀ ਜਗ੍ਹਾ ਹੁੰਦੀ ਹੈ। ਇਸ ਵਿਚ ਜੁੱਤੇ ਚੱਪਲ ਰੱਖਣਾ ਨਕਰਾਤਮਕ ਊਰਜਾ ਪੈਦਾ ਕਰਦਾ ਹੈ। ਇਸ ਨਾਲ ਪਤੀ ਪਤਨੀ ਵਿਚ ਅਣਬਣ ਪੈਦਾ ਹੁੰਦੀ ਹੈ ਤੇ ਵਿਆਹੁਤਾ ਜੀਵਨ ਖਰਾਬ ਹੁੰਦਾ ਹੈ। ਸਹੀ ਜਗ੍ਹਾਂ ਉੱਤੇ ਜੁੱਤੀਆਂ ਰੱਖਣ ਨਾਲ ਘਰ ਵਿੱਚ ਸ਼ਾਂਤੀ ਰਹਿੰਦੀ ਹੈ।

ਘਰ ਦੀ ਤਜੌਰੀ ਕੋਲ ਜੁੱਤੀਆਂ ਨਾ ਲੈ ਕੇ ਜਾਓ। 

ਪੂਜਾ ਘਰ ਤੋਂ ਜੁੱਤੀਆਂ ਨੂੰ ਦੂਰ ਰੱਖੋ ਨਹੀਂ ਤਾਂ ਘਰ ਵਿੱਚ ਧਨ ਦੀ ਕਮੀ ਹੁੰਦੀ ਹੈ।

Leave a Reply

Your email address will not be published. Required fields are marked *