Vastu Tips: ਵਾਸਤੂ ਸ਼ਾਸਤਰ ਮੁਤਾਬਕ ਘਰ ਵਿਚ ਰੱਖੀ ਹਰ ਚੀਜ਼ ਦਾ ਘਰ ਦੇ ਹਰ ਮੈਂਬਰ ਉੱਤੇ ਕੋਈ ਨਾ ਕੋਈ ਅਸਰ ਪੈਂਦਾ ਹੈ। ਬਹੁਤ ਘੱਟ ਲੋਕ ਜਾਣਦੇ ਹਨ ਕਿ ਸੌਂਦੇ ਸਮੇਂ ਵੀ ਜੇਕਰ ਤੁਸੀਂ ਆਪਣੇ ਸਿਰਹਾਣੇ ਕੁਝ ਰੱਖਦੇ ਹੋ ਤਾਂ ਇਸ ਦਾ ਸਾਡੇ ਦਿਮਾਗ ‘ਤੇ ਅਸਰ ਜ਼ਰੂਰ ਪੈਂਦਾ ਹੈ। ਵਾਸਤੂ ਸ਼ਾਸਤਰ ਦਾ ਮੰਨਣਾ ਹੈ ਕਿ ਕੁਝ ਅਜਿਹੀਆਂ ਚੀਜ਼ਾਂ ਹਨ, ਜਿਨ੍ਹਾਂ ਨੂੰ ਆਪਣੇ ਸਿਰ ਦੇ ਨੇੜੇ ਰੱਖ ਕੇ ਸੌਣ ਨਾਲ ਕਦੇ ਵੀ ਧਨ ਦੀ ਕਮੀ ਨਹੀਂ ਹੁੰਦੀ। ਵਾਸਤੂ ਸ਼ਾਸਤਰ ਅਨੁਸਾਰ ਸੌਂਦੇ ਸਮੇਂ ਸਿਰ ਜਾਂ ਸਿਰਹਾਣੇ ਹੇਠਾਂ ਇਨ੍ਹਾਂ ਚੀਜ਼ਾਂ ਨੂੰ ਰੱਖਣ ਨਾਲ ਆਰਥਿਕ ਸੰਕਟ ਤੋਂ ਛੁਟਕਾਰਾ ਮਿਲ ਸਕਦਾ ਹੈ।
ਸਿਰਹਾਣੇ ਹੇਠਾਂ ਰੱਖੋ ਸਿੱਕਾ
ਵਾਸਤੂ ਸ਼ਾਸਤਰ ਮੁਤਾਬਕ ਜੇਕਰ ਤੁਸੀਂ ਕਿਸੇ ਬਿਮਾਰੀ ਨਾਲ ਘਿਰੇ ਹੋਏ ਹੋ ਅਤੇ ਤੁਹਾਡਾ ਇਲਾਜ ਲੰਬੇ ਸਮੇਂ ਤੋਂ ਚੱਲ ਰਿਹਾ ਹੈ ਤਾਂ ਸੌਂਦੇ ਸਮੇਂ ਪੂਰਬ ਦਿਸ਼ਾ ‘ਚ ਸਿੱਕਾ ਰੱਖੋ। ਅਜਿਹਾ ਮੰਨਿਆ ਜਾਂਦਾ ਹੈ ਕਿ ਅਜਿਹਾ ਕਰਨ ਨਾਲ ਰੋਗਾਂ ਤੋਂ ਜਲਦੀ ਛੁਟਕਾਰਾ ਮਿਲ ਜਾਂਦਾ ਹੈ।
ਹਰੀ ਇਲਾਇਚੀ
ਜੇਕਰ ਤੁਹਾਨੂੰ ਗੂੜੀ ਤੇ ਚੰਗੀ ਨੀਂਦ ਨਹੀਂ ਆ ਰਹੀ ਹੈ ਤਾਂ ਤੁਸੀਂ ਹਰੀ ਇਲਾਇਚੀ ਦੇ ਨਾਲ-ਨਾਲ ਸਿਰਹਾਣੇ ਹੇਠਾਂ ਰੱਖ ਕੇ ਸੌਂ ਸਕਦੇ ਹੋ। ਅਜਿਹਾ ਕਰਨ ਨਾਲ ਗੂੜੀ ਨੀਂਦ ਆਉਣ ਲੱਗਦੀ ਹੈ। ਸਕੂਨ ਦੀ ਨੀਂਦ ਨਾਲ ਤਣਾਅ ਵੀ ਘੱਟ ਹੋਵੇਗਾ।
ਸੌਂਫ
ਵਾਸਤੂ ਸ਼ਾਸਤਰ ਦਾ ਮੰਨਣਾ ਹੈ ਕਿ ਜੇਕਰ ਤੁਸੀਂ ਸਿਰਹਾਣੇ ਹੇਠਾਂ ਥੋੜ੍ਹੀ ਜਿਹੀ ਸੌਂਫ ਰੱਖ ਕੇ ਸੌਂਦੇ ਹੋ ਤਾਂ ਤੁਹਾਡੀ ਕੁੰਡਲੀ ਵਿੱਚ ਮੌਜੂਦ ਰਾਹੂ ਦੋਸ਼ ਤੋਂ ਛੁਟਕਾਰਾ ਮਿਲੇਗਾ ਤੇ ਤੁਹਾਨੂੰ ਮਾਨਸਿਕ ਪਰੇਸ਼ਾਨੀਆਂ ਤੋਂ ਵੀ ਛੁਟਕਾਰਾ ਮਿਲੇਗਾ।
ਲਸਣ
ਵਾਸਤੂ ਸ਼ਾਸਤਰ ਅਨੁਸਾਰ, ਸਿਰਹਾਣੇ ਜਾਂ ਚਾਦਰ ਹੇਠਾਂ ਲਸਣ ਦੀਆਂ ਕੁਝ ਤੁਰੀਆਂ ਰੱਖਣ ਨਾਲ ਪਾਜ਼ੇਟਿਵ ਐਨਰਜੀ ਤੇ ਚੰਗੀ ਨੀਂਦ ਦਾ ਸੰਚਾਰ ਹੁੰਦਾ ਹੈ। ਇਸ ਦਾ ਤੁਹਾਡੇ ਸਰੀਰ ‘ਤੇ ਪਾਜ਼ੇਟਿਵ ਅਸਰ ਹੁੰਦਾ ਹੈ।



