ਵਰੁਣ ਧਵਨ ਨੇ ਸਿਧਾਰਥ ਸ਼ੁਕਲਾ ਨੂੰ ਕੀਤਾ ਯਾਦ, ਇਕੱਠਿਆਂ ਦੀ ਫੋਟੋ ਕੀਤੀ ਪੋਸਟ

ਮੁੰਬਈ– ਫਿਲਮ ‘ਹੰਪਟੀ ਸ਼ਰਮਾ ਕੀ ਦੁਲਹਨੀਆ’ ਨੇ 8 ਸਾਲ ਪੂਰੇ ਕਰ ਲਏ ਹਨ। ਇਸ ਮੌਕੇ ਵਰੁਣ ਧਵਨ ਨੇ ਸੋਮਵਾਰ ਨੂੰ ਆਪਣੇ ਕੋ-ਸਟਾਰ ਸਿਧਾਰਥ ਸ਼ੁਕਲਾ ਨੂੰ…

ਮੁੰਬਈ– ਫਿਲਮ ‘ਹੰਪਟੀ ਸ਼ਰਮਾ ਕੀ ਦੁਲਹਨੀਆ’ ਨੇ 8 ਸਾਲ ਪੂਰੇ ਕਰ ਲਏ ਹਨ। ਇਸ ਮੌਕੇ ਵਰੁਣ ਧਵਨ ਨੇ ਸੋਮਵਾਰ ਨੂੰ ਆਪਣੇ ਕੋ-ਸਟਾਰ ਸਿਧਾਰਥ ਸ਼ੁਕਲਾ ਨੂੰ ਯਾਦ ਕੀਤਾ। ਵਰੁਣ ਨੇ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਸ ‘ਚ ਸਿਧਾਰਥ ਉਨ੍ਹਾਂ ਨਾਲ ਨਜ਼ਰ ਆ ਰਹੇ ਹਨ। ਇਕ ਤਸਵੀਰ ‘ਚ ਆਲੀਆ ਸੈਲਫੀ ਲੈ ਰਹੀ ਹੈ। ਸਿਧਾਰਥ ਅਤੇ ਵਰੁਣ ਇੱਕ ਫੋਟੋ ਵਿਚ ਬੈਠੇ ਹਨ। ਸਿਧਾਰਥ ਸ਼ੁਕਲਾ ਦੇ ਫੈਨਜ਼ ਉਨ੍ਹਾਂ ਦੀ ਪੋਸਟ ਦੇਖ ਕੇ ਭਾਵੁਕ ਹੋ ਗਏ ਹਨ। ਵਰੁਣ ਦੀ ਇਸ ਪੋਸਟ ‘ਤੇ ਆਲੀਆ ਭੱਟ ਨੇ ਵੀ ਕਮੈਂਟ ਕੀਤਾ ਹੈ। ਸਿਧਾਰਥ ਸ਼ੁਕਲਾ ਦਾ ਪਿਛਲੇ ਸਾਲ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋ ਗਿਆ ਸੀ।

Also Read: ਗ੍ਰੇਟ ਖਲੀ ਤੇ ਟੋਲ ਕਰਮਚਾਰੀਆਂ ਵਿਚਾਲੇ ਝਗੜਾ, ਖਲੀ ‘ਤੇ ਲੱਗੇ ਥੱਪੜ ਮਾਰਨ ਦੇ ਇਲਜ਼ਾਮ

ਵਰੁਣ ਨੇ ਸਿਧਾਰਥ ਦੀ ਕੀਤੀ ਤਾਰੀਫ
ਵਰੁਣ ਧਵਨ ਨੇ ਪੋਸਟ ‘ਚ ਲਿਖਿਆ, ‘ਹੰਪਟੀ ਸ਼ਰਮਾ ਕੀ ਦੁਲਹਨੀਆ’ 8 ਸਾਲ ਤੋਂ ਬਹੁਤ ਖਾਸ ਫਿਲਮ ਰਹੀ ਹੈ ਪਰ ਮੈਨੂੰ ਇਸ ਫਿਲਮ ‘ਚ ਸਿਡ ਨਾਲ ਬਿਤਾਏ ਸਮੇਂ ਲਈ ਯਾਦ ਹੈ। ਉਹ ਬਹੁਤ ਦਿਆਲੂ, ਪ੍ਰੋਟੈਕਟਿਵ ਅਤੇ ਕੰਮ ਤੇ ਦੋਸਤਾਂ ਲਈ ਪੈਸ਼ਨੇਟ ਸੀ ਵਰੁਣ ਨੇ ਇੰਸਟਾਗ੍ਰਾਮ ‘ਤੇ ਵੀ ਫੋਟੋਆਂ ਪੋਸਟ ਕੀਤੀਆਂ ਅਤੇ ਲਿਖਿਆ, ‘ਹੰਪਟੀ ਸ਼ਰਮਾ ਕੀ ਦੁਲਹਨੀਆ’ ਦੇ 8 ਸਾਲ ਅਤੇ ਕੁਝ ਸ਼ਾਨਦਾਰ ਲੋਕਾਂ ਨਾਲ ਚੰਗੀਆਂ ਯਾਦਾਂ। ਆਲੀਆ ਨੇ ਇਸ ਨੂੰ ਇੰਸਟਾਗ੍ਰਾਮ ‘ਤੇ ਵੀ ਰੀਪੋਸਟ ਕੀਤਾ ਹੈ।

Also Read: ਬੱਸਾਂ ਤੋਂ ਨਹੀਂ ਹਟਣਗੀਆਂ ਭਿੰਡਰਾਂਵਾਲਾ ਤੇ ਸਮਰਥਕਾਂ ਦੀਆਂ ਤਸਵੀਰਾਂ, PEPSU ਨੇ ਵਾਪਸ ਲਏ ਹੁਕਮ

ਫਿਲਮ ‘ਹੰਪਟੀ ਸ਼ਰਮਾ ਕੀ ਦੁਲਹਨੀਆ’ ਦੇ ਨਿਰਦੇਸ਼ਕ ਸ਼ਸ਼ਾਂਕ ਖੇਤਾਨ ਨੇ ਵੀ ਇੰਸਟਾ ‘ਤੇ ਪੋਸਟ ਕੀਤਾ ਹੈ। ਉਸ ਨੇ ਲਿਖਿਆ, #HSKD ਦੇ 8 ਸਾਲ… ਕਦੇ-ਕਦੇ ਲੱਗਦਾ ਹੈ ਕਿ ਕੱਲ੍ਹ ਦੀ ਗੱਲ ਹੈ ਤੇ ਕਦੇ ਲੱਗਦਾ ਹੈ ਕਿ ਲੰਬਾ ਸਮਾਂ ਬੀਤ ਗਿਆ ਹੈ.. 8 ਸਾਲਾਂ ‘ਚ, ਕਿੰਨਾ ਕੁਝ ਹੋ ਗਿਆ… ਵਰੁਣ ਦਾ ਵਿਆਹ ਹੋ ਗਿਆ। ਕਰਨ ਦੇ ਬੱਚੇ ਹਨ। ਮੇਰਾ ਬੱਚਾ ਹੋ ਗਿਆ ਹੈ। ਆਲੀਆ ਦਾ ਵਿਆਹ ਹੋ ਗਿਆ ਹੈ ਅਤੇ ਇਕ ਹੋਰ ਬੱਚਾ ਹੋਣ ਵਾਲਾ ਹੈ। ਮੇਰੇ ਬਹੁਤ ਸਾਰੇ ਐਚ.ਓ.ਡੀ ਜੋ ਉਸ ਸਮੇਂ ਬੱਚੇ ਸਨ, ਉਨ੍ਹਾਂ ਦੇ ਵੀ ਬੱਚੇ ਹੋ ਗਏ। ਠੀਕ ਹੈ, ਬੇਬੀ ਟਾਕ ਬਹੁਤ ਹੋ ਗਈ। ਰਾਜ ਅਤੇ ਭਾਨੂ ਫਿਲਮ ਨਿਰਦੇਸ਼ਕ ਬਣੇ। ਅਸੀਂ ਕੋਵਿਡ ਨਾਲ ਲੜਾਈ ਲੜੀ, ਸਿਧਾਰਥ ਸ਼ੁਕਲਾ ਸਾਨੂੰ ਸਭ ਨੂੰ ਛੱਡ ਕੇ ਇੱਕ ਬਿਹਤਰ ਜਗ੍ਹਾ ‘ਤੇ ਚਲੇ ਗਏ।

Leave a Reply

Your email address will not be published. Required fields are marked *