ਪੰਜਾਬ ਵਿਚ ਵੈਕਸੀਨ ਦੇ ਸਟਾਕ ਕਰਕੇ ਸਰਕਾਰ ਸਾਹਮਣੇ ਨਵੀਂ ਬਿਪਤਾ ਖੜ੍ਹੀ, ਕੋਰੋਨਾ ਖਿਲਾਫ ਲੜਾਈ ਪਈ ਮੱਠੀ

ਚੰਡੀਗੜ੍ਹ: ਪੰਜਾਬ ਵਿਚ ਕੋਰੋਨਾ (Corona)ਮਾਮਲੇ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਹਨ। ਇਸ ਵਿਚਾਲੇ ਹੁਣ ਕੋਰੋਨਾ ਤੋਂ ਬਚਨ ਲਈ ਪੰਜਾਬ ਵਿਚ ਕੋਰੋਨਾ ਵੈਕਸੀਨ ਲਗਾਈ ਜਾ…

ਚੰਡੀਗੜ੍ਹ: ਪੰਜਾਬ ਵਿਚ ਕੋਰੋਨਾ (Corona)ਮਾਮਲੇ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਹਨ। ਇਸ ਵਿਚਾਲੇ ਹੁਣ ਕੋਰੋਨਾ ਤੋਂ ਬਚਨ ਲਈ ਪੰਜਾਬ ਵਿਚ ਕੋਰੋਨਾ ਵੈਕਸੀਨ ਲਗਾਈ ਜਾ ਰਹੀ ਹੈ ਪਰ ਮਿਲੀ ਜਾਣਕਾਰੀ ਦੇ ਮੁਤਾਬਿਕ ਪੰਜਾਬ ‘ਚ ਵੈਕਸੀਨ ਦਾ ਸਟਾਕ ਮੁੱਕ ਰਿਹਾ ਹੈ। ਇਸ ਲਈ (Punjab)ਪੰਜਾਬ ਸਰਕਾਰ ਸਾਹਮਣੇ ਨਵੀਂ ਬਿਪਤਾ ਖੜ੍ਹੀ ਹੋ ਗਈ ਹੈ। ਪੰਜਾਬ ਸਰਕਾਰ ਨੇ ਵਿਦੇਸ਼ਾਂ ਵਿੱਚ ਵੈਕਸੀਨ ਖਰੀਦਣ ਦਾ ਫੈਸਲਾ ਕੀਤਾ ਹੈ ਪਰ ਅਜੇ ਤੱਕ ਇਸ ਬਾਰੇ ਕੋਈ ਸਾਰਥਕ ਨਤੀਜਾ ਸਾਹਮਣੇ ਨਹੀਂ ਆਇਆ।

ਦੱਸ ਦਈਏ ਕਿ ਪਿਛਲੇ ਹਫ਼ਤੇ 9 ਮਈ ਤੋਂ 15 ਮਈ ਵਿਚਕਾਰ ਟੀਕੇ ਦੀਆਂ ਸਿਰਫ 2.69 ਲੱਖ ਖੁਰਾਕਾਂ ਲਾਈਆਂ ਗਈਆਂ ਹਨ। ਸ਼ੁਰੂਆਤੀ ਹਫ਼ਤਿਆਂ ਦੀ ਔਸਤਨ ਖੁਰਾਕਾਂ 5 ਤੋਂ 6 ਲੱਖ ਵਿਚਕਾਰ ਸਨ। ਦੂਜੇ ਪਾਸੇ ਕੋਰੋਨਾ ਮਾਹਾਮਾਰੀ ਕਰਕੇ ਹੁਣ 45 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਹਾਲੇ ਟੀਕਾ ਨਹੀਂ ਲੱਗੇਗਾ। ਜਦਕਿ 18 ਤੋਂ 45 ਸਾਲ ਤਕ ਦੇ ਜਿਨ੍ਹਾਂ ਲੋਕਾਂ ਨੂੰ ਟੀਕਾ ਲੱਗੇਗਾ, ਉਨ੍ਹਾਂ ਵਿੱਚ ਵੀ ਫਰੰਟਲਾਈਨ ਤੇ ਕੰਮ ਕਰਨ ਵਾਲੇ ਜਾਂ ਫਿਰ ਗੰਭੀਰ ਬਿਮਾਰੀਆਂ ਨਾਲ ਪੀੜਤ ਲੋਕ ਹੀ ਸ਼ਾਮਲ ਹੋਣਗੇ। 

ਗੌਰਤਲਬ ਹੈ ਕਿ ਬੀਤੇ ਦਿਨੀ ਦੇਸ਼ ਵਿੱਚ ਪਿੱਛਲੇ 24 ਘੰਟੇ ਦੌਰਾਨ ਕੋਰੋਨਾ ਦੇ 2 ਲੱਖ 63 ਹਜ਼ਾਰ 533 ਨਵੇਂ ਮਾਮਲੇ ਸਾਹਮਣੇ ਆ ਚੁੱਕੇ ਹਨ। ਹਾਲਾਂਕਿ ਕੱਲ੍ਹ 4329 ਲੋਕਾਂ ਦੀ ਕੋਰੋਨਾ ਕਾਰਨ ਮੌਤ ਹੋ ਗਈ ਸੀ। ਕੱਲ੍ਹ ਚਾਰ ਲੱਖ 22 ਹਜ਼ਾਰ 436 ਲੋਕਾ ਸਿਹਤਯਾਬ ਵੀ ਹੋਏ ਹਨ। ਵੱਡੀ ਗੱਲ ਇਹ ਹੈ ਕਿ ਦੇਸ਼ ਵਿੱਚ 19 ਅਪਰੈਲ 2021 ਦੇ ਬਾਅਦ ਇੰਨੇ ਘੱਟ ਕੇਸ ਦਰਜ ਹੋਏ ਹਨ।19 ਅਪਰੈਲ 2021 ਨੂੰ ਦੇਸ਼ ਵਿੱਚ ਦੋ ਲੱਖ 59 ਹਜ਼ਾਰ ਨਵੇਂ ਕੇਸ ਦਰਜ ਹੋਏ ਸੀ।

Leave a Reply

Your email address will not be published. Required fields are marked *