ਰਾਸ਼ਟਰਪਤੀ ਟਰੰਪ ਦੀ ਭਾਰਤ ਫੇਰੀ ਤੋਂ ਪਹਿਲਾਂ ਕਾਂਗਰਸ ਨੇ ਖੜ੍ਹੇ ਕੀਤੇ ਸਵਾਲ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ 24 ਫਰਵਰੀ ਨੂੰ ਭਾਰਤ ਦੇ ਦੌਰੇ ਉੱਤੇ ਆ ਰਹੇ ਹਨ ਪਰ ਉਨ੍ਹਾਂ ਦੇ ਇਸ ਪਹਿਲੇ ਅਧਿਕਾਰਕ ਦੌਰੇ ਤੋਂ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ 24 ਫਰਵਰੀ ਨੂੰ ਭਾਰਤ ਦੇ ਦੌਰੇ ਉੱਤੇ ਆ ਰਹੇ ਹਨ ਪਰ ਉਨ੍ਹਾਂ ਦੇ ਇਸ ਪਹਿਲੇ ਅਧਿਕਾਰਕ ਦੌਰੇ ਤੋਂ ਪਹਿਲਾਂ ਕੋਈ ਨਾ ਕੋਈ ਵਿਵਾਦ ਹੁੰਦਾ ਹੀ ਜਾ ਰਿਹਾ ਹੈ। ਪਹਿਲਾਂ ਅਹਿਮਦਾਬਾਦ ਵਿਖੇ ਝੂੰਗੀਆ ਅੱਗੇ ਕੰਧਾ ਖੜ੍ਹੀ ਕਰਨ ਦਾ ਮਾਮਲਾ ਸੁਰਖੀਆਂ ਬਟੌਰਦਾ ਰਿਹਾ ਅਤੇ ਹੁਣ ਇਸ ਦੌਰੇ ਨੂੰ ਲੈ ਕੇ ਕਾਂਗਰਸ ਨੇ ਮੋਦੀ ਸਰਕਾਰ ‘ਤੇ ਸਵਾਲ ਖੜ੍ਹੇ ਕੀਤੇ ਹਨ।

ਕਾਂਗਰਸ ਦੇ ਰਾਸ਼ਟਰੀ ਬੁਲਾਰੇ ਰਣਦੀਪ ਸਿੰਘ ਸੂਰਜੇਵਾਲਾ ਨੇ ਵਿਦੇਸ਼ ਮੰਤਰਾਲੇ ਦੁਆਰਾ ਦਿੱਤੇ ਉਸ ਬਿਆਨ ਦਾ ਹਵਾਲਾ ਦਿੰਦੇ ਹੋਏ ਸਵਾਲ ਪੁੱਛੇ ਹਨ ਜਿਸ ਵਿਚ ਅਹਿਮਦਾਬਾਦ ਦਾ ਪ੍ਰੋਗਰਾਮ ਕਿਸੇ ਪ੍ਰਾਇਵੇਟ ਸੰਸਥਾ ਵੱਲੋਂ ਆਯੋਜਿਤ ਕਰਵਾਉਣ ਦੀ ਗੱਲ ਕਹੀ ਗਈ ਸੀ। ਸੂਰਜੇਵਾਲਾ ਨੇ ਟਵੀਟ ਕਰਦੇ ਹੋਏ ਕਿਹਾ ਹੈ ਕਿ ‘ਡੋਨਾਲਡ ਟਰੰਪ ਅਭਿਨੰਦਨ ਕਮੇਟੀ’ ਦਾ ਪ੍ਰਧਾਨ ਕੋਣ ਹੈ? ਸੰਯੁਕਤ ਰਾਜ ਅਮਰੀਕਾ ਦੇ ਰਾਸ਼ਟਰਪਤੀ ਨੂੰ ਸੱਦਾ ਕਦੋਂ ਦਿੱਤਾ ਗਿਆ ਅਤੇ ਕਦੋਂ ਸਵਿਕਾਰ ਹੋਇਆ ਹੈ? ਰਾਸ਼ਟਰਪਤੀ ਟਰੰਪ ਇਹ ਕਿਉਂ ਕਹਿ ਰਹੇ ਹਨ ਕਿ ਤੁਸੀ ਉਸ ਨੂੰ 70 ਲੱਖ ਲੋਕਾਂ ਨਾਲ ਇਕ ਵਿਸ਼ਾਲ ਪ੍ਰੋਗਰਾਮ ਦਾ ਵਾਅਦਾ ਕੀਤਾ ਹੈ? ਸੂਰਜੇਵਾਲਾ ਨੇ ਗੁਜਰਾਤ ਸਰਕਾਰ ਦੁਆਰਾ ਟਰੰਪ ਦੇ ਆਉਣ ‘ਤੇ ਕੀਤੇ ਜਾ ਰਹੇ ਕਰੋੜਾਂ ਰੁਪਏ ਦੇ ਖਰਚੇ ਉੱਤੇ ਸਵਾਲ ਚੁੱਕਦਿਆਂ ਕਿਹਾ ਹੈ ਕਿ ”ਗੁਜਰਾਤ ਸਰਕਾਰ ਕਿਸੇ ਅਣਜਾਣ ਪ੍ਰਾਇਵੇਟ ਸੰਸਥਾ ਦੁਆਰਾ ਆਯੋਜਿਤ 3 ਘੰਟੇ ਦੇ ਪ੍ਰੋਗਰਾਮ ਲਈ 120 ਕਰੋੜ ਕਿਉਂ ਖਰਚ ਕਰ ਰਹੀ ਹੈ? ਕੂਟਨੀਤੀ ਇਕ ਗੰਭੀਰ ਵਿਸ਼ਾ ਹੈ ਇਹ ਕੋਈ ਇਵੈਂਟ ਮੈਨੇਜਮੈਂਟ ਦਾ ਹਿੱਸਾ ਨਹੀਂ ਹੈ”।

ਦੱਸ ਦਈਏ ਕਿ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਤੋਂ ਜਦੋਂ ਪੁੱਛਿਆ ਗਿਆ ਸੀ ਕਿ ਰਾਸ਼ਟਰਪਤੀ ਟਰੰਪ ਦੇ ਲਈ ਆਯੋਜਿਤ ਪ੍ਰੋਗਰਾਮ ਨਮਸਤੇ ਟਰੰਪ ਵਿਚ ਕਿਸ-ਕਿਸ ਨੂੰ ਬੁਲਾਇਆ ਗਿਆ ਹੈ ਤਾਂ ਉਨ੍ਹਾਂ ਨੇ ਕਿਹਾ ਸੀ ਕਿ ਇਹ ਆਯੋਜਨ ਡੋਨਾਲਡ ਟਰੰਪ ਨਾਗਰਿਕ ਅਭਿਨੰਦਨ ਕਮੇਟੀ ਵੱਲੋਂ ਕਰਵਾਇਆ ਜਾ ਰਿਹਾ ਹੈ ਅਤੇ ਇਸ ਦਾ ਫੈਸਲਾ ਉਹੀ ਕਰੇਗੀ। ਜ਼ਿਕਰਯੋਗ ਹੈ ਕਿ ਇਹ ਪ੍ਰੋਗਰਾਮ ਦੁਨੀਆਂ ਦੇ ਸੱਭ ਤੋਂ ਵੱਡੇ ਕ੍ਰਿਕਟ ਸਟੇਡੀਅਮ ਵਿਚ ਕਰਵਾਇਆ ਜਾ ਰਿਹਾ ਹੈ ਜਿਸ ਵਿਚ ਲਗਭਗ 1 ਲੱਖ ਲੋਕਾਂ ਦੇ ਪਹੁੰਚਣ ਦਾ ਦਾਅਵਾ ਕੀਤਾ ਗਿਆ ਹੈ।

ਕਾਬਲੇਗੌਰ ਹੈ ਕਿ ਅਮਰੀਕਾ ਦੇ ਰਾਸ਼ਟਰਪਤੀ ਡੌਨਾਲਡ ਟਰੰਪ ਦੋ ਰੋਜ਼ਾ ਦੌਰੇ ਉੱਤੇ 24 ਫਰਵਰੀ ਨੂੰ ਭਾਰਤ ਆ ਰਹੇ ਹਨ ਜਿਸ ਦੌਰਾਨ ਉਹ ਅਹਿਮਦਾਬਾਦ ਅਤੇ ਆਗਰਾ ਵਿਖੇ ਤਾਜ ਮਹਿਲ ਦੇ ਦੀਦਾਰ ਲਈ ਜਾਣਗੇ ਅਤੇ ਇਸੇ ਨੂੰ ਲੈ ਕੇ ਤਿਆਰੀਆਂ ਜ਼ੋਰਾ-ਸ਼ੋਰਾ ਉੱਤੇ ਕੀਤੀਆਂ ਜਾ ਰਹੀਆਂ ਹਨ।

Leave a Reply

Your email address will not be published. Required fields are marked *