ਚੀਨੀ ਜਾਸੂਸੀ ਗੁਬਾਰੇ ਨੂੰ ਲੈ ਕੇ ਅਮਰੀਕਾ ਕਰ ਰਿਹਾ ਹੈ ਜਾਂਚ

ਅਮਰੀਕਾ: ਅਮਰੀਕਾ ਵਿੱਚ ਚੀਨੀ ਜਾਸੂਸੀ ਗੁਬਾਰੇ ਤੋਂ ਦੇਖਣ ਤੋਂ ਬਾਅਦ ਹੋਰ ਚੌਕਸੀ ਵਧਾ ਦਿੱਤੀ ਗਈ ਸੀ। ਹੁਣ ਅਮਰੀਕਾ ਵੱਲੋਂ ਚੀਨ ਦੇ ਜਾਸੂਸੀ ਗੁਬਾਰੇ ਦੀ ਜਾਂਚ…

ਅਮਰੀਕਾ: ਅਮਰੀਕਾ ਵਿੱਚ ਚੀਨੀ ਜਾਸੂਸੀ ਗੁਬਾਰੇ ਤੋਂ ਦੇਖਣ ਤੋਂ ਬਾਅਦ ਹੋਰ ਚੌਕਸੀ ਵਧਾ ਦਿੱਤੀ ਗਈ ਸੀ। ਹੁਣ ਅਮਰੀਕਾ ਵੱਲੋਂ ਚੀਨ ਦੇ ਜਾਸੂਸੀ ਗੁਬਾਰੇ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਜਾਂਚ ਵਿੱਚ ਅਮਰੀਕਾ ਨੇ ਖੁਫ਼ੀਆਂ ਏਜੰਸੀਆਂ ਲਗਾਈਆ ਹਨ। 

ਅਮਰੀਕੀ ਰੱਖਿਆ ਵਿਭਾਗ ਦੇ ਹੈੱਡਕੁਆਰਟਰ ਪੈਂਟਾਗਨ ਦੀ ਇਹ ਟਿੱਪਣੀ ਇਕ ਮੀਡੀਆ ਰਿਪੋਰਟ ਤੋਂ ਬਾਅਦ ਆਈ ਹੈ ਜਿਸ ਵਿਚ ਕਿਹਾ ਗਿਆ ਸੀ ਕਿ ਚੀਨੀ ਜਾਸੂਸ ਗੁਬਾਰਿਆਂ ਨੇ ਇਲੈਕਟ੍ਰਾਨਿਕ ਸਿਗਨਲਾਂ ਰਾਹੀਂ ਕੁਝ ਅਮਰੀਕੀ ਫੌਜੀ ਟਿਕਾਣਿਆਂ ਬਾਰੇ ਜਾਣਕਾਰੀ ਇਕੱਠੀ ਕੀਤੀ ਹੈ।

ਪੈਂਟਾਗਨ ਦੀ ਡਿਪਟੀ ਪ੍ਰੈੱਸ ਸਕੱਤਰ ਸਬਰੀਨਾ ਸਿੰਘ ਨੇ ਕਿਹਾ ਹੈ ਕਿ ਇਸ ਸਮੇਂ ਅਸੀਂ ਅਜੇ ਵੀ ਇਸ ਗੱਲ ਦਾ ਮੁਲਾਂਕਣ ਕਰ ਰਹੇ ਹਾਂ ਕਿ ਚੀਨ ਅਸਲ ਵਿੱਚ ਕਿਹੜੀ ਖੁਫੀਆ ਜਾਣਕਾਰੀ ਇਕੱਠੀ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਅਸੀਂ ਜਾਣਦੇ ਹਾਂ ਕਿ ਅਸੀਂ ਜੋ ਕਦਮ ਚੁੱਕੇ ਹਨ, ਉਨ੍ਹਾਂ ਨੇ ਸਾਨੂੰ ਇਹ ਪਤਾ ਲਗਾਉਣ ਵਿੱਚ ਮਦਦ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਚੀਨ ਵੱਲੋਂ ਅਮਰੀਕੀ ਗਤੀਵਿਧੀਆ ਉੱਤੇ ਵੀ ਨਜ਼ਰ ਰੱਖਣ ਦੀ ਕੋਸ਼ਿਸ਼ ਕੀਤੀ ਗਈ ਹੈ।

Leave a Reply

Your email address will not be published. Required fields are marked *