ਅਮਰੀਕਾ ਦਾ ਦਾਅਵਾ- ਯੁਕਰੇਨ ‘ਤੇ ਕਦੋਂ ਕਰ ਸਕਦੈ ਰੂਸ ਹਮਲਾ, ਮੁਕਾਬਲੇ ਲਈ ਨਾਟੋ ਤਿਆਰ

ਮਾਸਕੋ : ਰੂਸ  (Russia) ਹੁਣ ਤੱਕ ਤਿੰਨ ਪਾਸਿਓਂ ਯੁਕ੍ਰੇਨ (Ukraine) ਨੂੰ ਘੇਰ ਚੁੱਕਾ ਹੈ। ਯੁਕਰੇਨ ਦੀ ਰਾਜਧਾਨੀ ਕੀਵ ਵਿਚ ਮੈਰਾਥਨ ਰਣਨੀਤਕ ਅਤੇ ਫੌਜੀ ਮੀਟਿੰਗ (Military…

ਮਾਸਕੋ : ਰੂਸ  (Russia) ਹੁਣ ਤੱਕ ਤਿੰਨ ਪਾਸਿਓਂ ਯੁਕ੍ਰੇਨ (Ukraine) ਨੂੰ ਘੇਰ ਚੁੱਕਾ ਹੈ। ਯੁਕਰੇਨ ਦੀ ਰਾਜਧਾਨੀ ਕੀਵ ਵਿਚ ਮੈਰਾਥਨ ਰਣਨੀਤਕ ਅਤੇ ਫੌਜੀ ਮੀਟਿੰਗ (Military meeting) ਹੋ ਰਹੀ ਹੈ। ਅਮਰੀਕਾ ਦੀ ਖੁਫੀਆ ਏਜੰਸੀਆਂ (Intelligence agencies) ਦਾ ਕਹਿਣਾ ਹੈ ਕਿ ਹੁਣ ਰੂਸ ਨੇ 1 ਲੱਖ 30 ਹਜ਼ਾਰ ਰੂਸੀ ਫੌਜੀਆਂ ਦਾ ਜਮਾਵੜਾ ਯੁਕਰੇਨ ਦੀਆਂ ਸਰਹੱਦਾਂ ‘ਤੇ ਕਰ ਦਿੱਤਾ ਹੈ। ਐਤਵਾਰ ਨੂੰ ਅਮਰੀਕੀ ਰਾਸ਼ਟਰਪਤੀ ਜੋ ਬਾਈਡੇਨ (US President Joe Biden) ਨੇ ਰੂਸ ਦੇ ਰਾਸ਼ਟਰਪਤੀ ਵਲਾਦੀਮਿਰ ਪੁਤਿਨ (President Vladimir Putin) ਨਾਲ ਲਗਭਗ ਇਕ ਘੰਟਾ ਗੱਲ ਕੀਤੀ, ਉਨ੍ਹਾਂ ਨੂੰ ਯੁਕਰੇਨ ‘ਤੇ ਕਿਸੇ ਵੀ ਤਰ੍ਹਾਂ ਦੇ ਫੌਜੀ ਐਡਵੈਂਚਰ ਦੇ ਖਿਲਾਫ ਸਮਝਾਇਆ ਅਤੇ ਚੇਤਾਇਆ ਵੀ। ਪਰ ਵ੍ਹਾਈਟ ਹਾਊਸ ਦਾ ਕਹਿਣਾ ਹੈ ਕਿ 60 ਮਿੰਟ ਚੱਲੀ ਇਸ ਗੱਲਬਾਤ ਤੋਂ ਹਾਲਾਤ ਵਿਚ ਬਦਲਾਅ ਦੇ ਕੋਈ ਸੰਕੇਤ ਨਹੀਂ ਹਨ। Also Read : ਪੀ.ਐੱਮ. ਮੋਦੀ ਦੀ ਸੁਰੱਖਿਆ ਨੂੰ ਲੈ ਕੇ ਸੀ.ਐੱਮ. ਚੰਨੀ ਦੇ ਹੈਲੀਕਾਪਟਰ ਨੂੰ ਉੱਡਣ ਦੀ ਨਹੀਂ ਮਿਲੀ ਇਜਾਜ਼ਤ 

Russia-Ukraine Conflict: US Orders 8,500 Troops To Be On High Alert
ਅਮਰੀਕਾ ਦੀਆਂ ਖੁਫੀਆ ਏਜੰਸੀਆਂ ਦਾ ਐਲਾਨ ਹੈ ਕਿ ਰੂਸ ਨੇ ਯੁਕਰੇਨ ਦੀ ਘੇਰਾਬੰਦੀ ਲਈ ਮਿਜ਼ਾਈਲ, ਏਅਰ ਫੋਰਸ, ਨੇਵੀ ਫੋਰਸ ਅਤੇ ਸਪੈਸ਼ਲ ਫੋਰਸਿਜ਼ ਨੂੰ ਤਾਇਨਾਤ ਕੀਤਾ ਹੈ। ਇਸ ਤੋਂ ਇਲਾਵਾ ਹਮਲੇ ਦੀ ਸਥਿਤੀ ਵਿਚ ਆਪਣੀ ਸਪਲਾਈ ਚੇਨ ਨੂੰ ਵੀ ਦਰੁਸਤ ਕੀਤਾ ਹੈ। ਰੂਸ ਨੇ ਕਾਲਾ ਸਾਗਰ ਵਿਚ 6 ਜੰਗੀ ਜਹਾਜ਼ਾਂ ਨੂੰ ਵੀ ਉਤਾਰ ਦਿੱਤਾ ਹੈ। ਇਹ ਜਹਾਜ਼ ਉਭੈਚਰ ਕੈਟਾਗਰੀ ਵਿਚ ਆਉਂਦੇ ਹਨ। ਯਾਨੀ ਕਿ ਇਹ ਪਾਣੀ ਤੋਂ ਇਲਾਵਾ ਇਕ ਹੋਰ ਜ਼ਰੀਏ ਨਾਲ ਵੀ ਹਮਲਾ ਕਰਨ ਵਿਚ ਸਮਰੱਥ ਹਨ। ਇਸ ਦੇ ਨਾਲ ਹੀ ਸਮੁੰਦਰੀ ਤਟਾਂ ‘ਤੇ ਰੂਸ ਦੀ ਤਾਕਤ ਵਿਚ ਵਾਧਾ ਹੋਇਆ ਹੈ।ਹੁਣ ਦੁਨੀਆ ਦੇ ਰਾਸ਼ਟਰ ਪ੍ਰਧਾਨ, ਖੁਦ ਰਾਸ਼ਟਰਪਤੀ ਜੋ ਬਾਈਡੇਨ ਅਤੇ ਉਨ੍ਹਾਂ ਦੀਆਂ ਖੁਫੀਆ ਏਜੰਸੀਆਂ ਇਹ ਪਤਾ ਲਗਾਉਣ ਵਿਚ ਜੁਟੀ ਹੈ ਕਿ ਅਮਰੀਕਾ ਰੂਸ ‘ਤੇ ਹਮਲਾ ਕਦੋਂ ਕਰਨ ਵਾਲਾ ਹੈ। ਰੂਸ ਬੇਹੱਦ ਗੁਪਤ ਤਰੀਕੇ ਨਾਲ ਆਪਣਾ ਕਦਮ ਅੱਗੇ ਵਧਾ ਰਿਹਾ ਹੈ। ਪਰ ਅਮਰੀਕਾ ਦੀ ਖੁਫੀਆ ਏਜੰਸੀਆਂ ਵੀ ਪੂਰੀ ਸਮਰੱਥਾ ਨਾਲ ਰੂਸ ਦੇ ਪਲਾਨ ਨੂੰ ਸਮਝਣ ਵਿਚ ਲੱਗੀਆਂ ਹੋਈਆਂ ਹਨ।

Why Russia may not be planning the invasion that Ukraine fears - BBC News
ਏਜੰਸੀ ਦੀ ਰਿਪੋਰਟ ਮੁਤਾਬਕ ਅਮਰੀਕਾ ਦੇ ਇਕ ਅਧਿਕਾਰੀ ਨੇ ਖੁਫੀਆ ਜਾਣਕਾਰੀਆਂ ਦੇ ਵਿਸ਼ਲੇਸ਼ਣ ਦੇ ਆਧਾਰ ‘ਤੇ ਕਿਹਾ ਹੈ ਕਿ ਰੂਸ ਬੁੱਧਵਾਰ ਯਾਨੀ ਕਿ 16 ਫਰਵਰੀ ਨੂੰ ਆਪਣੇ ਟਾਰਗੈੱਟ ‘ਤੇ ਹਮਲਾ ਕਰ ਸਕਦਾ ਹੈ। ਹਾਲਾਂਕਿ ਇਹ ਜਾਣਕਾਰੀ ਦੇਣ ਵਾਲਾ ਅਧਿਕਾਰੀ ਅਮਰੀਕੀ ਪ੍ਰਸ਼ਾਸਨ ਵਲੋਂ ਮੀਡੀਆ ਨਾਲ ਗੱਲ ਕਰਨ ਲਈ ਅਧਿਕਾਰਤ ਨਹੀਂ ਸੀ। ਅਜੇ ਇਹ ਵੀ ਸਪੱਸ਼ਟ ਨਹੀਂ ਹੈ ਕਿ ਇਹ ਖੁਫੀਆ ਜਾਣਕਾਰੀ ਕਿੰਨੀ ਸਪੱਸ਼ਟ ਹੈ। ਹਾਲਾਂਕਿ ਇਕ ਹੋਰ ਰਿਪੋਰਟ ਮੁਤਾਬਕ ਰੂਸ ਚੀਨ ਵਿਚ 20 ਫਰਵਰੀ ਨੂੰ ਵਿੰਟਰ ਓਲੰਪਿਕ ਖਤਮ ਹੋਣ ਤੋਂ ਪਹਿਲਾਂ ਹਮਲਾ ਕਰ ਸਕਦਾ ਹੈ। 
ਇਧਰ ਰੂਸ ਦੀਆਂ ਜੰਗੀ ਤਿਆਰੀਆਂ ਹਨ ਤਾਂ ਅਮਰੀਕਾ ਵੀ ਯੁਕਰੇਨ ਦੀ ਰੱਖਿਆ ਲਈ ਪੂਰੀ ਤਿਆਰੀ ਕਰ ਰਿਹਾ ਹੈ। ਐਤਵਾਰ ਨੂੰ ਅਮਰੀਕੀ ਰਾਸ਼ਟਰਪਤੀ ਜੋ ਬਾਈਡੇਨ ਨੇ ਯੁਕਰੇਨ ਦੇ ਰਾਸ਼ਟਰਪਤੀ ਵੋਲੋਡਿਮਿਰ ਜੇਲੇਂਸਕੀ ਤੋਂ 50 ਮਿੰਟ ਤੱਕ ਲੰਬੀ ਗੱਲਬਾਤ ਕੀਤੀ। ਵ੍ਹਾਈਟ ਹਾਊਸ ਮੁਤਾਬਕ ਜੋ ਬਾਈਡੇਨ ਨੇ ਯੁਕਰੇਨ ਨੂੰ ਭਰੋਸਾ ਦਿੱਤਾ ਹੈ ਕਿ ਜੇਕਰ ਰੂਸ ਯੁਕਰੇਨ ‘ਤੇ ਹਮਲਾ ਕਰਦਾ ਹੈ ਤਾਂ ਅਮਰੀਕਾ ਆਪਣੇ ਸਹਿਯੋਗੀ ਦੇਸ਼ਾਂ ਦੇ ਨਾਲ ਮਿਲ ਕੇ ਤੇਜ਼ੀ ਨਾਲ ਬਹੁਤ ਜ਼ੋਰਦਾਰ ਜਵਾਬ ਦੇਵੇਗਾ।

Ukraine crisis: What are military options if Russia invades, experts say  full-blown conflict unlikely - News Analysis News
ਬਾਈਡੇਨ ਨੇ ਕਿਹਾ ਹੈ ਕਿ ਯੁਕਰੇਨ ‘ਤੇ ਰੂਸੀ ਹਮਲੇ ਦਾ ਨਤੀਜਾ ਮਾਸਕੋ ‘ਤੇ ਸਖ਼ਤ ਆਰਥਿਕ ਪਾਬੰਦੀ ਅਤੇ ਨਾਟੋ ਵਲੋਂ ਜਵਾਬੀ ਕਾਰਵਾਈ ਹੋਵੇਗੀ। ਵ੍ਹਾਈਟ ਹਾਊਸ ਮੁਤਾਬਕ ਅਮਰੀਕਾ ਅਤੇ ਯੁਕਰੇਨ ਡੈਟਰੈਂਸ ਅਤੇ ਡਿਪਲੋਮੈਸੀ ਦੀ ਰਣਨੀਤੀ ‘ਤੇ ਸਹਿਮਤ ਹੋਏ ਹਨ। ਯਾਨੀ ਕਿ ਰੂਸ ਨਾਲ ਰਣਨੀਤਕ ਪੱਧਰ ਦੀ ਵਾਰਤਾ ਤਾਂ ਜਾਰੀ ਰਹੇਗੀ ਪਰ ਅਮਰੀਕੀ ਅਤੇ ਯੁਕਰੇਨ ਦੋਵੇਂ ਹੀ ਆਪਣੀ ਫੌਜੀ ਤਿਆਰੀ ਵੀ ਵਧਾਉਣਗੇ। ਰਾਸ਼ਟਰਪਤੇ ਜੇਲੇਂਸਕੀ ਨੇ ਆਪਣੇ ਦੇਸ਼ ਦੇ ਨਾਗਰਿਕਾਂ ਨੂੰ ਸੁਚੇਤ ਕੀਤਾ ਹੈ ਕਿ ਉਹ ਕਿਸੇ ਤਰ੍ਹਾਂ ਦੇ ਖੌਫ ਵਿਚ ਨਾ ਰਹਿਣ ਕਿਉਂਕਿ ਇਸ ਨਾਲ ਯੁਕਰੇਨ ਦੀ ਇਕੋਨਾਮੀ ਕਮਜ਼ੋਰ ਹੋ ਸਕਦੀ ਹੈ। ਨਾਲ ਹੀ ਨਾਲ ਜੇਲੇਂਸਕੀ ਆਪਣੇ ਰੱਖਿਆ ਮਾਹਰਾਂ ਦੇ ਨਾਲ ਅਮਰੀਕਾ ਅਤੇ ਦੂਜੇ ਨਾਟੋ ਦੇਸ਼ਾਂ ਤੋਂ ਮਿਲ ਰਹੇ ਹਥਿਆਰਾਂ ਦੀ ਤਾਇਨਾਤੀ ‘ਤੇ ਲਗਾਤਾਰ ਜੁਟੇ ਹੋਏ ਹਨ। ਇਸ ਵਿਚਾਲੇ ਜੇਲੇਂਸਕੀ ਆਪਣੇ ਸੂਤਰਾਂ ਤੋਂ ਵੀ ਰੂਸ ਦੀਆਂ ਤਿਆਰੀਆਂ ‘ਤੇ ਨਜ਼ਰ ਬਣਾਏ ਹੋਏ ਹਨ। ਉਨ੍ਹਾਂ ਨੇ ਕਿਹਾ ਹੈ ਕਿ ਜੇਕਰ ਤੁਹਾਨੂੰ ਜਾਂ ਕਿਸੇ ਹੋਰ ਕੋਲ 16 ਤਰੀਕ ਤੋਂ ਸ਼ੁਰੂ ਹੋਣ ਵਾਲੇ 100 ਫੀਸਦੀ ਰੂਸੀ ਹਮਲੇ ਬਾਰੇ ਵਧੇਰੇ ਜਾਣਕਾਰੀ ਹੈ, ਤਾਂ ਕਿਰਪਾ ਕਰਕੇ ਉਹ ਜਾਣਕਾਰੀ ਸਾਡੇ ਕੋਲ ਭੇਜੋ।

Leave a Reply

Your email address will not be published. Required fields are marked *